08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਈਰਾਨ 'ਚ 88 ਦਿਨਾਂ ਬਾਅਦ ਇੰਟਰਨੈੱਟ ਦੀ ਬਹਾਲੀ

Ad Position 21
No active advertisement
ਅਜੀਤ ਡੈਸਕ 27-05-2026
ਤਹਿਰਾਨ, 26 ਮਈ (ਏਜੰਸੀ)-ਈਰਾਨ 'ਚ ਮੰਗਲਵਾਰ ਤੋਂ ਇੰਟਰਨੈੱਟ ਸੇਵਾ ਹੌਲੀ-ਹੌਲੀ ਬਹਾਲ ਹੋਣੀ ਸ਼ੁਰੂ ਹੋ ਗਈ | ਕੌਮਾਂਤਰੀ ਨਿਗਰਾਨ ਸਮੂਹ ਨੈੱਟਬਲੌਕਸ ਅਨੁਸਾਰ ਦੇਸ਼ਵਿਆਪੀ ਇੰਟਰਨੈੱਟ ਇਤਿਹਾਸ 'ਚ ਹੁਣ ਤੱਕ ਸਭ ਤੋਂ ਲੰਬਾ ਸਮਾਂ ਬੰਦ ਰਿਹਾ | ਐਕਸ 'ਤੇ ਇਕ ਪੋਸਟ 'ਚ ਨੈੱਟਬਲੌਕਸ ਨੇ ਦੱਸਿਆ ਕਿ ਲਾਈਵ ਨੈੱਟਵਰਕ ਡਾਟਾ ਤੋਂ ਪਤਾ ਲੱਗਾ ਹੈ ਕਿ ਅੰਤਰਰਾਸ਼ਟਰੀ ਨੈੱਟਵਰਕ ਨਾਲ ਲਗਭਗ ਪੂਰੀ ਤਰ੍ਹਾਂ ਨਾਲ ਅਲੱਗ-ਥਲੱਗ ਰਹਿਣ ਦੇ 2093 ਘੰਟਿਆਂ ਦੇ ਬਾਅਦ ਸੰਪਰਕ ਅੰਸ਼ਿਕ ਤੌਰ 'ਤੇ ਬਹਾਲ ਹੋ ਗਿਆ ਹੈ | ਇਸ ਦੇ ਨਾਲ ਹੀ ਈਰਾਨ ਦੇ ਨਾਲ ਚੱਲ ਰਹੇ ਅਮਰੀਕਾ-ਇਜ਼ਰਾਈਲ ਯੁੱਧ ਦੌਰਾਨ ਲਾਗੂ 88 ਦਿਨਾਂ ਦਾ ਬਲੈਕਆਊਟ ਸਮਾਪਤ ਹੋ ਗਿਆ ਹੈ | ਉਪ ਤਕਨੀਕੀ ਮੰਤਰੀ ਡਾ. ਅਹਿਸਾਨ ਚਿਤਸਾਜ਼ ਨੇ ਪੁਸ਼ਟੀ ਕੀਤੀ ਹੈ ਕਿ ਇੰਟਰਨੈੱਟ ਬਹਾਲੀ ਦੀ ਪ੍ਰਕਿਰਿਆ ਪੜਾਅਵਾਰ ਤਰੀਕੇ ਨਾਲ ਚੱਲ ਰਹੀ ਹੈ | ਚਿਤਸਾਜ਼ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ ਸਾਰੇ ਲੋਕ ਅੰਤਰਰਾਸ਼ਟਰੀ ਇੰਟਰਨੈੱਟ ਨਾਲ ਜੁੜ ਜਾਣਗੇ | ਇੰਟਰਨੈੱਟ ਬੰਦ ਹੋਣ ਨੇ ਬੈਂਕਿੰਗ ਸੇਵਾਵਾਂ, ਵਪਾਰ, ਸਿੱਖਿਆ, ਸੰਚਾਰ ਅਤੇ ਸੁਤੰਤਰ ਸਮਾਚਾਰਾਂ ਤੱਕ ਪਹੁੰਚ ਵਿਚ ਰੁਕਾਵਟ ਪਾ ਦਿੱਤੀ ਸੀ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਸਮੇਤ NCR ਦੇ 17 ਜ਼ਿਲ੍ਹਿਆਂ 'ਚ 21, 22 ਅਤੇ 23 ਮਈ ਨੂੰ ਰਹੇਗਾ ਟਰੱਕਾਂ ਦਾ ਚੱਕਾ ਜਾਮ ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਤਨੀ ਸਮੇਤ ਵੋਟ ਪਾਈ
Ad Position 24