16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਖ਼ੁਦ ਨੂੰ ਸੰਵਿਧਾਨ ਤੇ ਕਾਨੂੰਨ ਤੋਂ ਉੱਪਰ ਸਮਝਦੇ ਹਨ ਭਾਜਪਾ ਆਗੂ-ਅਮਨ ਅਰੋੜਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026

ਕਿਹਾ, ਬਿੱਟੂ ਵਲੋਂ ਪੁਲਿਸ ਪ੍ਰਤੀ ਵਰਤੀ ਸ਼ਬਦਾਵਲੀ ਅਤਿ ਨਿੰਦਣਯੋਗ
ਚੰਡੀਗੜ੍ਹ, 27 ਮਈ (ਅਜਾਇਬ ਸਿੰਘ ਔਜਲਾ)– ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਮੱੁਖ ਦਫ਼ਤਰ ਚੰਡੀਗੜ੍ਹ ਵਿਖੇ ਇਕ ਪ੍ਰੈੱਸ ਮਿਲਣੀ ਦੌਰਾਨ ਕਿਹਾ ਕਿ ਭਾਜਪਾ ਆਗੂ ਆਪਣੇ ਆਪ ਨੂੰ ਸੰਵਿਧਾਨ ਅਤੇ ਕਾਨੂੰਨ ਤੋਂ ਉਪਰ ਸਮਝਦੇ ਹਨ | ਅਮਨ ਅਰੋੜਾ ਨੇ ਕਿਹਾ ਜੋ ਧੂਰੀ ਅਤੇ ਸੰਗਰੂਰ ਵਿਚ ਹੋਇਆ ਹੈ, ਉਹ ਮੈਂ ਸਮਝਦਾ ਹਾਂ ਕਿ ਇੰਨੇ ਸੀਨੀਅਰ ਆਗੂ ਵਲੋਂ ਉਹ ਵੀ ਇਕ ਕੌਮੀ ਪਾਰਟੀ ਜੋ ਦੇਸ਼ ਵਿਚ ਰਾਜ ਕਰ ਰਹੀ ਹੈ, ਉਸ ਦੇ ਆਗੂਆਂ ਵਲੋਂ ਇਸ ਤਰੀਕੇ ਨਾਲ ਸੜਕਾਂ 'ਤੇ ਆ ਕੇ ਗੁੰਡਾਗਰਦੀ ਕਰਨੀ ਬਰਦਾਸ਼ਤ ਤੋਂ ਬਾਹਰ ਹੈ, ਜਿਸ ਦੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਲੋਕ ਪੂਰਨ ਤੌਰ 'ਤੇ ਨਿਖੇਧੀ ਕਰਦੇ ਹਨ | ਉਨ੍ਹਾਂ ਰਵਨੀਤ ਸਿੰਘ ਬਿੱਟੂ ਦਾ ਨਾਂਅ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਵਰਦੀ ਵਾਲੇ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਪ੍ਰਤੀ ਜੋ ਸ਼ਬਦਾਵਲੀ ਵਰਤੀ ਗਈ ਉਹ ਅਤਿ ਨਿੰਦਣ ਯੋਗ ਹੈ | ਅਮਨ ਅਰੋੜਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ ਪੁਲਿਸ ਵਰਦੀ ਪਹਿਨਾਉਣ ਪ੍ਰਤੀ ਕਈ ਤਰ੍ਹਾਂ ਦੇ ਸਵਾਲ ਚੁੱਕੇ | ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਰਵਨੀਤ ਬਿੱਟੂ ਨੇ ਯੋਗਤਾ ਦੇ ਮਾਪਦੰਡਾਂ ਵਿਚ ਬੇਨਿਯਮੀਆਂ ਦੇ ਬਾਵਜੂਦ ਆਪਣੇ ਰਸੂਖ ਦੀ ਵਰਤੋਂ ਕਰ ਕੇ ਆਪਣੇ ਭਰਾ ਲਈ ਡੀ.ਐਸ.ਪੀ. ਦਾ ਅਹੁਦਾ ਹਾਸਲ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਮਮਤਾ ਬੈਨਰਜੀ ਖ਼ਿਲਾਫ਼ ਐਫ.ਆਈ.ਆਰ. ਦਰਜ <br/> ਅਗਲੀ ਖ਼ਬਰ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਅੱਜ ਦੇ ਸਕਦੇ ਹਨ ਅਸਤੀਫ਼ਾ
Ad Position 24