ਕੋਲਕਾਤਾ, 27 ਮਈ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਲਰਜੀ ਖ਼ਿਲਾਫ਼ ਸਿਲੀਗੁੜੀ ਸਾਈਬਰ ਥਾਣੇ 'ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ | ਮਮਤਾ ਦਾ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 2025 'ਚ ਕੋਲਕਾਤਾ 'ਚ ਕਰਵਾਏ ਈਦ ਸਮਾਰੋਹ ਦੌਰਾਨ ਸਨਾਤਨ ਅਤੇ ਹਿੰਦੂ ਧਰਮ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ | ਵਿਵਾਦ ਉਸ ਬਿਆਨ ਨੂੰ ਲੈ ਕੇ ਸ਼ੁਰੂ ਹੋਇਆ ਜਿਸ 'ਚ ਉਨ੍ਹਾਂ ਨੇ ਗੰਦਾ ਧਰਮ ਵਰਗੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ | ਹਾਲਾਂਕਿ ਇਸ ਮਾਮਲੇ 'ਤੇ ਮਮਤਾ ਵਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ | ਇਹ ਸ਼ਿਕਾਇਤ ਵਕੀਲ ਰਿੰਕੀ ਚੈਟਰਜੀ ਸਿੰਘ ਨੇ ਕੀਤੀ ਸੀ | ਉਨ੍ਹਾਂ ਦਾ ਕਹਿਣਾ ਹੈ ਕਿ ਮਮਤਾ ਦੇ ਬਿਆਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ | ਰਿੰਕੀ ਨੇ ਪੁਲਿਸ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ ਸੀ |