28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਭਾਜਪਾ ਸਮਰਥਕਾਂ ਨੇ ਹਮਲਾ ਕਰਕੇ ਮੈਨੂੰ ਜ਼ਖ਼ਮੀ ਕੀਤਾ-ਕਲਿਆਣ ਬੈਨਰਜੀ <br/>

Ad Position 21
No active advertisement
ਅਜੀਤ ਡੈਸਕ 01-06-2026
ਕੋਲਕਾਤਾ, 31 ਮਈ (ਪੀ. ਟੀ. ਆਈ.)-ਟੀ.ਐੱਮ.ਸੀ. ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਐਤਵਾਰ ਨੂੰ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਇਕ ਪੁਲਿਸ ਸਟੇਸ਼ਨ ਦੇ ਸਾਹਮਣੇ ਭੀੜ ਨੇ ਘੇਰ ਲਿਆ ਸੀ, ਜਿਸ ਨਾਲ ਉਨ੍ਹਾਂ ਦੇ ਸਿਰ 'ਚ ਸੱਟ ਲੱਗੀ ਸੀ¢ ਉਹ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਵਰਕਰਾਂ ਦੀ ਗਿ੍ਫਤਾਰੀ ਵਿਰੁੱਧ ਮੰਗ ਪੱਤਰ ਦੇਣ ਲਈ ਉੱਥੇ ਗਏ ਸਨ¢ ਕਥਿਤ ਘਟਨਾ ਤੋਂ ਬਾਅਦ, ਪਾਰਟੀ ਮੁਖੀ ਮਮਤਾ ਬੈਨਰਜੀ ਸ਼੍ਰੀਰਾਮਪੁਰ ਸੰਸਦ ਮੈਂਬਰ ਦੇ ਘਰ ਗਈ ਅਤੇ ਭਾਜਪਾ 'ਤੇ 'ਲੋਕਤੰਤਰ ਦਾ ਕਤਲ' ਕਰਨ ਦਾ ਦੋਸ਼ ਲਗਾਇਆ¢ ਜਦੋਂ ਕਿ ਟੀ. ਐੱਮ. ਸੀ. ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਭਾਜਪਾ ਸਮਰਥਕ ਹਮਲੇ ਲਈ ਜ਼ਿੰਮੇਵਾਰ ਹਨ, ਸੱਤਾਧਾਰੀ ਪਾਰਟੀ ਨੇ ਦੋਸ਼ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਸੂਬੇ ਭਰ ਦੇ ਸਥਾਨਕ ਲੋਕ ਟੀ. ਐੱਮ. ਸੀ. ਆਗੂਆਂ ਵਿਰੁੱਧ ਆਪਣਾ ਗੁੱਸਾ ਪ੍ਰਗਟ ਕਰ ਰਹੇ ਹਨ¢ਇਹ ਘਟਨਾ ਟੀ. ਐੱਮ. ਸੀ. ਆਗੂ ਅਭਿਸ਼ੇਕ ਬੈਨਰਜੀ ਨਾਲ ਸਥਾਨਕ ਲੋਕਾਂ ਵਲੋਂ ਕਥਿਤ ਤੌਰ 'ਤੇ ਕੁੱਟਮਾਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਵਾਪਰੀ¢ ਬੈਨਰਜੀ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਸੋਨਾਰਪੁਰ ਕਸਬੇ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਗਏ ਸਨ¢ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, 'ਇਹ ਸਭ ਪੁਲਿਸ ਦੇ ਸਾਹਮਣੇ ਹੋਇਆ¢ ਮੇਰੇ ਸਿਰ ਵਿੱਚ ਸੱਟ ਲੱਗੀ ਹੈ ਅਤੇ ਖੂਨ ਵਹਿ ਰਿਹਾ ਹੈ¢' ਉਨ੍ਹਾਂ ਨੇ ਇਸ ਘਟਨਾ ਲਈ ਭਾਜਪਾ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ¢ਲੋਕ ਸਭਾ ਮੈਂਬਰ ਨੇ ਪੁਲਿਸ ਦੀ ਨਾਕਾਮੀ ਦਾ ਦੋਸ਼ ਲਗਾਉਂਦੇ ਹੋਏ ਧਰਨਾ ਦਿੱਤਾ¢ ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਟੀ.ਐੱਮ.ਸੀ. 'ਭਾਜਪਾ ਪ੍ਰਯੋਜਿਤ ਹਮਲਿਆਂ' ਦਾ ਵਿਰੋਧ ਜਾਰੀ ਰੱਖੇਗੀ¢

Ad Position 22
No active advertisement
ਪਿਛਲੀ ਖ਼ਬਰ ਭਾਰਤੀ ਐਥਲੈਟਿਕਸ ਦਾ ਭਵਿੱਖ ਬਹੁਤ ਉੱਜਵਲ-ਮੋਦੀ <br/> ਅਗਲੀ ਖ਼ਬਰ ਜੇਕਰ ਦੇਹ ਵਪਾਰ ਤਸਕਰੀ ਦੀ ਪੀੜਤਾ ਨਾਬਾਲਗ ਹੈ, ਤਾਂ ਪੋਕਸੋ ਐਕਟ ਹੋਵੇਗਾ ਲਾਗੂ-ਸੁਪਰੀਮ ਕੋਰਟ
Ad Position 24