28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਬੈਂਗਲੁਰੂ ਲਗਾਤਾਰ ਦੂਜੀ ਵਾਰ ਆਈ.ਪੀ.ਐਲ. ਚੈਂਪੀਅਨ

Ad Position 21
No active advertisement
ਅਜੀਤ ਡੈਸਕ 01-06-2026

ਅਹਿਮਦਾਬਾਦ, 31 ਮਈ (ਏਜੰਸੀ) -ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾ ਕੇ ਬੈਂਗਲੁਰੂ ਨੇ ਲਗਾਤਾਰ ਦੂਜੀ ਵਾਰ ਆਈ.ਪੀ.ਐਲ. ਦਾ ਖ਼ਿਤਾਬ ਆਪਣੇ ਨਾਂਅ ਕੀਤਾ | ਗੁਜਰਾਤ ਟਾਈਟਨਜ਼ (ਜੀ.ਟੀ.) ਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਵਿਚਕਾਰ ਖੇਡੇ ਗਏ ਇਸ ਮੁਕਾਬਲੇ 'ਚ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਜ਼ ਨੇ 155/8 ਦਾ ਸਕੋਰ ਬਣਾਇਆ | ਬੈਂਗਲੁਰੂ ਦੇ ਤੇਜ਼ ਗੇਂਦਬਾਜ਼ਾਂ ਨੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ | ਗੁਜਰਾਤ ਲਈ ਸਿਰਫ਼ ਵਾਸ਼ਿੰਗਟਨ ਸੁੰਦਰ (ਅਜੇਤੂ 50) ਨੇ ਲਗਾਤਾਰ ਬੱਲੇਬਾਜ਼ੀ ਕੀਤੀ | ਇਸ ਤੋਂ ਇਲਾਵਾ ਗੁਜਰਾਤ ਦੀ ਸ਼ੁਰੂਆਤ ਮਾੜੀ ਹੀ ਰਹੀ | ਕਪਤਾਨ ਸ਼ੁਭਮਨ ਗਿੱਲ ਨੇ (10 ਨਿੱਜੀ ਸਕੋਰ) 22 ਦÏੜਾਂ ਦੇ ਟੀਮ ਸਕੋਰ 'ਤੇ ਵਿਕਟ ਗੁਆ ਦਿੱਤੀ | ਗਿੱਲ ਨੂੰ ਜੋਸ਼ ਹੇਜ਼ਲਵੁੱਡ ਦੀ ਗੇਂਦ 'ਤੇ ਰਜਤ ਪਾਟੀਦਾਰ ਨੇ ਕੈਚ ਆਊਟ ਕੀਤਾ | ਸਾਈ ਸੁਦਰਸ਼ਨ (12) ਨੂੰ ਵੀ ਭੁਵਨੇਸ਼ਵਰ ਕੁਮਾਰ ਨੇ 26 ਦÏੜਾਂ (ਟੀਮ ਸਕੋਰ) 'ਤੇ ਆਊਟ ਕੀਤਾ | ਅਗਲੇ ਬੱਲੇਬਾਜ਼ ਨਿਸ਼ਾਂਤ ਸਿੰਧੂ ਚੰਗੀ ਫਾਰਮ 'ਚ ਸੀ ਪਰ ਉਸਨੂੰ ਵੀ 20 ਦÏੜਾਂ 'ਤੇ ਰਸਿਖ ਸਲਾਮ ਡਾਰ ਦੀ ਗੇਂਦ 'ਤੇ ਦੇਵਦੱਤ ਪਡਿੱਕਲ ਨੇ ਕੈਚ ਆਉਟ ਕਰ ਦਿੱਤਾ | ਸਿੰਧੂ ਦੇ ਆਊਟ ਹੋਣ ਨਾਲ ਗੁਜਰਾਤ ਦਾ ਸਕੋਰ 55/3 ਸੀ | ਗੁਜਰਾਤ ਦਾ ਚੌਥਾ ਵਿਕਟ ਜੋਸ ਬਟਲਰ (19) ਦੇ ਰੂਪ 'ਚ ਡਿੱਗਿਆ | ਹਾਲਾਂਕਿ, ਇਸ ਮੈਚ 'ਚ ਗੁਜਰਾਤ ਦੀ ਸਥਿਤੀ 'ਤੁਸੀਂ ਚੱਲੋ, ਮੈਂ ਆਇਆ' ਵਰਗੀ ਸੀ | 5ਵਾਂ ਵਿਕਟ ਅਰਸ਼ਦ ਖਾਨ ਦਾ ਡਿੱਗਿਆ, ਜੋ 6 ਗੇਂਦਾਂ 'ਤੇ 15 ਦÏੜਾਂ ਦੀ ਪਾਰੀ ਖੇਡਣ ਤੋਂ ਬਾਅਦ ਆਊਟ ਹੋ ਗਿਆ | ਅਰਸ਼ਦ ਦੇ ਆਊਟ ਹੋਣ ਨਾਲ ਗੁਜਰਾਤ ਦਾ ਸਕੋਰ 99/5 ਰਿਹਾ | ਇਸ ਤੋਂ ਬਾਅਦ ਆਉਣ ਵਾਲਾ ਰਾਹੁਲ ਤੇਵਤੀਆ ਵੀ 7 ਦÏੜਾਂ ਬਣਾ ਕੇ ਆਊਟ ਹੋ ਗਿਆ, ਜਿਸ ਨਾਲ ਗੁਜਰਾਤ ਨੇ 6ਵਾਂ ਵਿਕਟ ਗਵਾ ਦਿੱਤਾ | ਫਿਰ ਜੇਸਨ ਹੋਲਡਰ ਆਉਟ ਹੋ ਗਿਆ, ਜਿਸਨੂੰ ਭੁਵਨੇਸ਼ਵਰ ਕੁਮਾਰ ਨੇ 7 ਦÏੜਾਂ 'ਤੇ ਆਊਟ ਕਰ ਦਿੱਤਾ |
ਇਸ ਤਰ੍ਹਾਂ, ਭੁਵਨੇਸ਼ਵਰ ਨੇ ਆਈ.ਪੀ.ਐਲ. 'ਚ 28 ਵਿਕਟਾਂ ਲਈਆਂ | ਰਾਸ਼ਿਦ ਖਾਨ (7) ਗੁਜਰਾਤ ਵੱਲੋਂ ਆਊਟ ਹੋਣ ਵਾਲਾ ਆਖਰੀ (8ਵਾਂ) ਬੱਲੇਬਾਜ਼ ਸੀ | ਰਸਿਕ ਸਲਾਮ ਡਾਰ ਬੈਂਗਲੁਰੂ ਲਈ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸਨੇ 3 ਵਿਕਟਾਂ ਲਈਆਂ | ਭੁਵਨੇਸ਼ਵਰ ਕੁਮਾਰ ਤੇ ਜੋਸ਼ ਹੇਜ਼ਲਵੁੱਡ ਨੇ 2-2 ਵਿਕਟਾਂ ਲਈਆਂ, ਜਦੋਂ ਕਿ ਕਰੁਣਾਲ ਪੰਡਯਾ ਨੇ ਇਕ ਵਿਕਟ ਲਈ | 156 ਦÏੜਾਂ ਦਾ ਪਿੱਛਾ ਕਰਦੇ ਹੋਏ, ਬੈਂਗਲੁਰੂ ਨੇ ਇਕ ਮਜ਼ਬੂਤ ਸ਼ੁਰੂਆਤ ਕੀਤੀ | ਵੈਂਕਟੇਸ਼ ਅਈਅਰ 16 ਗੇਂਦਾਂ 'ਤੇ 32 ਦÏੜਾਂ ਬਣਾ ਕੇ ਸਿਰਾਜ ਦੀ ਗੇਂਦ 'ਤੇ ਰਬਾਡਾ ਦੁਆਰਾ ਕੈਚ ਆਊਟ ਹੋਏ | ਇਸ ਤੋਂ ਬਾਅਦ ਦੇਵਦੱਤ ਪਾਡਿਕਲ ਕਾਗਿਸੋ ਰਬਾਡਾ ਦੀ ਗੇਂਦ 'ਤੇ ਸਿਰਫ਼ ਇਕ ਦÏੜ ਬਣਾ ਕੇ ਆਊਟ ਹੋ ਗਏ, ਜੋ ਕਿ ਆਈ.ਪੀ.ਐਲ. ਦੀ ਉਸਦੀ 29ਵੀਂ ਵਿਕਟ ਸੀ | 89 ਦÏੜਾਂ 'ਤੇ, ਬੈਂਗਲੁਰੂ ਨੇ ਆਪਣਾ ਤੀਜਾ ਵਿਕਟ ਰਜਤ ਪਾਟੀਦਾਰ (15) ਦੇ ਰੂਪ ਵਿਚ ਗੁਆ ਦਿੱਤਾ, ਜਿਸਨੂੰ ਰਾਸ਼ਿਦ ਖਾਨ ਨੇ ਆਪਣੇ ਪਹਿਲੇ ਓਵਰ 'ਚ ਆਊਟ ਕੀਤਾ | ਬਾਅਦ 'ਚ ਉਸੇ ਓਵਰ ਵਿਚ, ਉਸਨੇ ਕਰੁਣਾਲ ਪੰਡਯਾ ਨੂੰ ਆਊਟ ਕੀਤਾ, ਜਿਸ ਨਾਲ ਬੈਂਗਲੁਰੂ ਨੇ ਆਪਣਾ ਚੌਥਾ ਵਿਕਟ ਗਵਾ ਦਿੱਤਾ | ਇਸ ਨਾਲ ਮੈਚ ਨੇ ਇਕ ਰੋਮਾਂਚਕ ਮੈਚ ਮੋੜ ਲੈ ਲਿਆ | ਹਾਲਾਂਕਿ, ਵਿਰਾਟ ਕੋਹਲੀ ਨੇ ਆਪਣੀ ਹਿੰਮਤ ਨੂੰ ਕਾਬੂ 'ਚ ਰੱਖਿਆ ਤੇ 25 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜੋ ਕਿ ਉਸਦਾ ਸਭ ਤੋਂ ਤੇਜ਼ ਆਈ.ਪੀ.ਐਲ. ਅਰਧ ਸੈਂਕੜਾ ਸੀ | ਜਿਵੇਂ ਹੀ ਬੈਂਗਲੁਰੂ ਟੀਚੇ ਦੇ ਨੇੜੇ ਪਹੁੰਚ ਰਿਹਾ ਸੀ, ਟਿਮ ਡੇਵਿਡ (24) ਅਰਸ਼ਦ ਖਾਨ ਦੀ ਗੇਂਦ 'ਤੇ ਆਊਟ ਹੋ ਗਿਆ | ਡੇਵਿਡ ਦੇ ਆਊਟ ਹੋਣ ਨਾਲ ਬੈਂਗਲੁਰੂ ਦਾ ਸਕੋਰ 132/5 ਰਿਹਾ | ਬੈਂਗਲੁਰੂ ਨੇ 18 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 161 ਦੌੜਾਂ ਬਣਾਉਂਦੇ ਹੋਏ ਆਈ.ਪੀ.ਐਲ. 2026 ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ |
ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਇਤਿਹਾਸ ਰਚਿਆ
ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਟੀਮ ਨੇ ਆਈ. ਪੀ. ਐਲ. 'ਚ ਇਤਿਹਾਸ ਰਚਿਆ ਹੈ | ਉਹ ਆਈ. ਪੀ. ਐਲ. ਦੇ ਇਤਿਹਾਸ 'ਚ ਪਹਿਲੀ ਟੀਮ ਬਣ ਗਈ, ਜਿਸ ਨੇ ਇਕ ਸੀਜ਼ਨ ਪਾਵਰਪਲੇ 'ਚ ਸਭ ਤੋਂ ਵੱਧ 35 ਵਿਕਟਾਂ ਲਈਆਂ | ਉਹ ਹੁਣ ਮੁੰਬਈ ਇੰਡੀਅਨਜ਼ ਨੂੰ ਪਛਾੜ ਕੇ ਆਈ. ਪੀ. ਐਲ. ਇਤਿਹਾਸ ਵਿਚ ਇਕ ਸੀਜ਼ਨ 'ਚ ਪਾਵਰਪਲੇ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਪਹਿਲੀ ਟੀਮ ਬਣ ਗਈ ਹੈ, ਜਿਸ ਨੇ 35 ਵਿਕਟਾਂ ਲਈਆਂ ਹਨ | ਪਿਛਲਾ ਰਿਕਾਰਡ 33 ਵਿਕਟਾਂ ਦਾ ਸੀ, ਜੋ ਸਾਂਝੇ ਤੌਰ 'ਤੇ ਆਰ. ਸੀ. ਬੀ. (2023) ਤੇ ਮੁੰਬਈ ਇੰਡੀਅਨਜ਼ (2013) ਦੇ ਕੋਲ ਸੀ |
ਵੈਭਵ ਸੂਰਿਆਵੰਸ਼ੀ ਨੇ ਸਭ ਤੋਂ ਘੱਟ ਉਮਰ 'ਚ ਜਿੱਤੀ ਔਰੇਂਜ ਕੈਪ
ਅਹਿਮਦਾਬਾਦ, 31 ਮਈ (ਇੰਟ.)-ਵੈਭਵ ਸੂਰਿਆਵੰਸ਼ੀ 15 ਸਾਲ ਦੀ ਉਮਰ 'ਚ ਆਈ. ਪੀ. ਐਲ. ਦਾ ਸਭ ਤੋਂ ਘੱਟ ਉਮਰ ਦਾ ਔਰੇਂਜ ਕੈਪ ਜੇਤੂ ਬਣ ਚੁੱਕਾ ਹੈ | ਵੈਭਵ ਸੂਰਿਆਵੰਸ਼ੀ ਨੇ 16 ਪਾਰੀਆਂ 'ਚ 48.50 ਦੀ ਅÏਸਤ ਤੇ 237.31 ਦੇ ਸਟ੍ਰਾਈਕ ਰੇਟ ਨਾਲ 776 ਦÏੜਾਂ ਬਣਾਈਆਂ ਹਨ | ਸ਼ੁਭਮਨ ਗਿੱਲ ਨੇ 16 ਪਾਰੀਆਂ 'ਚ 45.75 ਦੀ ਅÏਸਤ ਤੇ 163.03 ਦੇ ਸਟ੍ਰਾਈਕ ਰੇਟ ਨਾਲ 732 ਦÏੜਾਂ ਬਣਾਈਆਂ ਹਨ | ਸਾਈ ਸੁਦਰਸ਼ਨ ਨੇ 17 ਪਾਰੀਆਂ 'ਚ 45.12 ਦੀ ਅÏਸਤ ਤੇ 157.99 ਦੇ ਸਟ੍ਰਾਈਕ ਰੇਟ ਨਾਲ 722 ਦÏੜਾਂ ਬਣਾਈਆਂ ਹਨ | ਆਈ.ਪੀ.ਐਲ. 2026 'ਚ 6 ਬੱਲੇਬਾਜ਼ਾਂ ਨੇ 600 ਤੋਂ ਵੱਧ ਦÏੜਾਂ ਬਣਾਈਆਂ ਹਨ | ਸਿਰਫ਼ ਵੈਭਵ, ਸਾਈ ਤੇ ਗਿੱਲ ਨੇ ਹੀ 700 ਤੋਂ ਵੱਧ ਦÏੜਾਂ ਬਣਾਈਆਂ ਹਨ | ਸਨਰਾਈਜ਼ਰਜ਼ ਹੈਦਰਾਬਾਦ ਦੇ ਹੇਨਰਿਕ ਕਲਾਸੇਨ ਤੇ ਈਸ਼ਾਨ ਕਿਸ਼ਨ ਨੇ ਵੀ 600 ਤੋਂ ਵੱਧ ਦÏੜਾਂ ਬਣਾਈਆਂ ਹਨ |
ਰਬਾਡਾ ਨੇ ਜਿੱਤੀ 'ਪਰਪਲ ਕੈਪ'
ਅਹਿਮਦਾਬਾਦ, 31 ਮਈ (ਪੀ. ਟੀ. ਆਈ.)-ਕਾਗਿਸੋ ਰਬਾਡਾ ਨੇ ਆਈ. ਪੀ. ਐਲ. 2026 ਸੀਜ਼ਨ ਦੌਰਾਨ ਪਰਪਲ ਕੈਪ ਆਪਣੇ ਨਾਂਅ ਕੀਤੀ | ਉਸਨੇ ਪਰਪਲ ਕੈਪ ਜਿੱਤਣ ਲਈ 17 ਮੈਚਾਂ ਵਿਚ 29 ਵਿਕਟਾਂ ਲਈਆਂ | ਭੁਵਨੇਸ਼ਵਰ ਕੁਮਾਰ 16 ਮੈਚਾਂ 'ਚ 28 ਵਿਕਟਾਂ ਨਾਲ ਦੂਜੇ ਸਥਾਨ 'ਤੇ ਰਿਹਾ ਪਰ ਰਿਕਾਰਡ ਤੀਜੀ ਵਾਰ ਪਰਪਲ ਕੈਪ ਜਿੱਤਣ ਤੋਂ ਖੁੰਝ ਗਿਆ | ਜੋਫ਼ਰਾ ਆਰਚਰ 16 ਮੈਚਾਂ 'ਚ 25 ਵਿਕਟਾਂ ਨਾਲ ਤੀਜੇ ਸਥਾਨ 'ਤੇ ਰਿਹਾ | ਪਰਪਲ ਕੈਪ ਉਸ ਗੇਂਦਬਾਜ਼ ਨੂੰ ਦਿੱਤੀ ਜਾਂਦੀ ਹੈ, ਜੋ ਆਈ. ਪੀ. ਐਲ. 'ਚ ਹਰ ਸੀਜ਼ਨ 'ਚ ਸਭ ਤੋਂ ਵੱਧ ਵਿਕਟਾਂ ਲੈਂਦਾ ਹੈ | ਡਵੇਨ ਬ੍ਰਾਵੋ, ਭੁਵਨੇਸ਼ਵਰ ਕੁਮਾਰ ਤੇ ਹਰਸ਼ਲ ਪਟੇਲ ਨੇ ਆਈ. ਪੀ. ਐਲ. ਇਤਿਹਾਸ 'ਚ 2 ਵਾਰ ਪਰਪਲ ਕੈਪ ਜਿੱਤੀ ਹੈ | ਭੁਵਨੇਸ਼ਵਰ ਕੁਮਾਰ ਵੀ ਇਸ ਵਾਰ ਪਰਪਲ ਕੈਪ ਦੀ ਦੌੜ 'ਚ ਸੀ, ਕਾਗਿਸੋ ਰਬਾਡਾ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ 'ਚ ਮੁੱਖ ਮੰਤਰੀ ਰੇਖਾ ਗੁਪਤਾ ਅਗਲੀ ਖ਼ਬਰ ਸਮਾਜ ਸੇਵਕ ਕਪਿਲ ਵਡੈਹਰਾ ਦੀ ਮਾਤਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>
Ad Position 24