28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਮਾਜ ਸੇਵਕ ਕਪਿਲ ਵਡੈਹਰਾ ਦੀ ਮਾਤਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਸਵ. ਆਸ਼ਾ ਰਾਣੀ ਵਡੈਹਰਾ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਵਿਧਾਇਕ ਲਾਡੀ ਸ਼ੇਰੋਵਾਲੀਆ, ਭਾਜਪਾ ਇੰਚਾਰਜ ਰਾਣਾ ਹਰਦੀਪ ਸਿੰਘ, ਸਤੀਸ਼ ਰਿਹਾਨ ਐੱਮ.ਸੀ ਤੇ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ | (ਸੱਜੇ) ਰਸਮ ਕਿਰਿਆ 'ਚ ਪਹੁੰਚੇ ਵੱਡੀ ਗਿਣਤੀ 'ਚ ਲੋਕ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> ਜੀਵਨ ਤੇ ਮੌਤ ਦੇ ਫਲਸਫੇ ਬਾਰੇ ਚਾਨਣਾ ਪਾਉਂਦੇ ਹੋਏ ਪੰਡਤ ਓਮ ਦੱਤ ਸ਼ਰਮਾ ਨਾਲ, ਬੈਠੇ ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 01-06-2026
ਸ਼ਾਹਕੋਟ, 31 ਮਈ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਦੇ ਸਮਾਜ ਸੇਵਕ ਕਪਿਲ ਵਡੈਹਰਾ, ਸੰਜੀਵ ਵਡੈਹਰਾ ਤੇ ਸਨੀ ਵਡੈਹਰਾ ਦੀ ਮਾਤਾ ਤੇ ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ ਦੀ ਭਰਜਾਈ ਸ਼੍ਰੀਮਤੀ ਆਸ਼ਾ ਰਾਣੀ ਵਡੈਹਰਾ ਪਤਨੀ ਪਵਨ ਕੁਮਾਰ ਵਡੈਹਰਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਸ਼ਾਹਕੋਟ ਵਿਖੇ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਉਣ ਉਪਰੰਤ ਰਸਮ ਕਿਰਿਆ ਕੀਤੀ ਗਈ, ਜਿਸ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਸਵੈ-ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋੋਏ | ਇਸ ਮੌਕੇ ਬ੍ਰਾਹਮਣ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪੰਡਤ ਓਮ ਦੱਤ ਸ਼ਰਮਾ ਨੇ ਜੀਵਨ ਤੇ ਮੌਤ ਦੇ ਫਲਸਫੇ ਬਾਰੇ ਚਾਨਣਾ ਪਾਇਆ | ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ ਤੇ 'ਆਪ' ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਵਡੈਹਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ, ਸਤੀਸ਼ ਰਿਹਾਨ ਐੱਮ.ਸੀ ਤੇ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ ਨੇ ਕਿਹਾ ਕਿ ਆਸ਼ਾ ਰਾਣੀ ਦੇ ਦਿਹਾਂਤ ਨਾਲ ਵਡੈਹਰਾ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ | ਮਾਤਾ ਆਸ਼ਾ ਰਾਣੀ ਨੇ ਆਪਣੇ ਬੱਚਿਆਂ ਦੀ ਬਹੁਤ ਹੀ ਵਧੀਆ ਪਰਵਰਿਸ਼ ਕੀਤੀ ਤੇ ਚੰਗੇ ਸੰਸਕਾਰ ਦਿੱਤੇ | ਵਡੈਹਰਾ ਪਰਿਵਾਰ ਬਹੁਤ ਹੀ ਮਿਹਨਤੀ ਪਰਿਵਾਰ ਹੈ, ਜਿਨ੍ਹਾਂ ਦੀ ਇਲਾਕੇ ਵਿਚ ਵੱਖਰੀ ਪਛਾਣ ਹੈ | ਇਸ ਮੌਕੇ ਸ਼ੇਰੋਵਾਲੀਆ ਨੇ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਸੋਨੂੰ ਕੰਗ ਪੀ.ਏ, ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ, ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ, ਬੂਟਾ ਸਿੰਘ ਕਲਸੀ ਐੱਮ.ਸੀ, ਪਵਨ ਪੁਰੀ ਸਾਬਕਾ ਪ੍ਰਧਾਨ, ਪਵਨ ਅਗਰਵਾਲ ਸਾਬਕਾ ਐੱਮ.ਸੀ, ਕਾਲਾ ਪਹਿਲਵਾਨ ਸਟੇਟ ਕਮੇਟੀ ਮੈਂਬਰ, ਜਸਵਿੰਦਰ ਸਿੰਘ ਪੋਪਲੀ ਸ਼ਹਿਰੀ ਪ੍ਰਧਾਨ, ਸੁਰਿੰਦਰ ਸਿੰਘ ਕਾਲਾ ਅਕਾਲੀ ਆਗੂ, ਬੱਬਲੂ ਰਿਹਾਨ ਸਮਾਜ ਸੇਵਕ, ਅਸ਼ਵਨੀ ਮਿੱਤਲ ਭਾਜਪਾ ਆਗੂ, ਸੰਜੀਵ ਸੋਬਤੀ ਸਾਬਕਾ ਮੰਡਲ ਪ੍ਰਧਾਨ, ਤਰਸੇਮ ਵਡੈਹਰਾ ਸਮਾਜ ਸੇਵਕ, ਐਡ: ਭਾਰਤ ਗੁਪਤਾ, ਐਡ: ਦੀਪਕ ਸ਼ਰਮਾ ਭਾਜਪਾ ਆਗੂ, ਟਿੰਪੀ ਕੁਮਰਾ ਸਮਾਜ ਸੇਵਕ, ਬੰਟੀ ਬੱਠਲਾ ਪ੍ਰਧਾਨ, ਸੰਦੀਪ ਪੁਰੀ, ਕਮਲ ਸ਼ਰਮਾ ਪ੍ਰਧਾਨ, ਸ਼ੈਂਟੀ ਚਾਵਲਾ, ਮਾ: ਪਿਆਰਾ ਲਾਲ, ਕਪਿਲ ਗੋਇਲ ਕਾਰੋਬਾਰੀ, ਮਾ: ਕੁਲਦੀਪ ਸਚਦੇਵਾ, ਜਸਵੀਰ ਸਿੰਘ ਸਿੰਧੜ, ਬੌਬੀ ਕੰਡਾ, ਮਨਜੀਤ ਚੋਪੜਾ, ਕਪਿਲ ਚੋਪੜਾ, ਸੋਨੀ ਬਜਾਜ, ਅੰਮਿ੍ਤ ਲਾਲ ਕਾਕਾ, ਆਸ਼ੀਸ਼ ਰਿਹਾਨ, ਅਨਿਲ ਗੋਇਲ, ਭੂਸ਼ਣ ਜੈਨ, ਸ਼ਿਵ ਸ਼ੰਭੂ ਗੁਪਤਾ, ਪਵਨ ਜੁਨੇਜਾ, ਅਨਵਰ ਘਈ ਸਾਬਕਾ ਐਮ.ਸੀ, ਕੁਲਵੰਤ ਸਿੰਘ ਕੰਤਾ ਢੰਡੋਵਾਲ, ਸੁਰੇਸ਼ ਪੁਰੀ, ਚਮਨ ਲਾਲ ਡੱਬ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੈਂਗਲੁਰੂ ਲਗਾਤਾਰ ਦੂਜੀ ਵਾਰ ਆਈ.ਪੀ.ਐਲ. ਚੈਂਪੀਅਨ ਅਗਲੀ ਖ਼ਬਰ ਦੁਸਾਂਝ ਕਲਾਂ 'ਚ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ <br/>
Ad Position 24