28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਦੁਸਾਂਝ ਕਲਾਂ 'ਚ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ <br/>

Ad Position 21
No active advertisement
ਅਜੀਤ ਡੈਸਕ 01-06-2026
ਦੁਸਾਂਝ ਕਲਾਂ, 31 ਮਈ (ਰਾਮ ਪ੍ਰਕਾਸ਼ ਟੋਨੀ)-ਤੱਖੀਆਂ ਮੀਆਂ ਹਾਫਿਜ਼ ਕਾਕੇ ਸ਼ਾਹ ਜੀ ਕਾਦਰੀ ਦੇ ਦਰਬਾਰ ਪਿੰਡ ਦੁਸਾਂਝ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸੰਗਤਾਂ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਦੋ ਰੋਜ਼ਾ 17ਵਾਂ ਸਾਲਾਨਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ | ਇਸ ਸਮੇਂ ਦਰਬਾਰ ਦੇ ਮੁੱਖ ਸੇਵਾਦਾਰ ਸਾਂਈ ਹੰਸ ਰਾਜ ਹੰਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਰਬਾਰ ਦੇ ਸੇਵਾਦਾਰਾਂ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਹਿਲੇ ਦਿਨ ਸਵੇਰੇ 11 ਵਜੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ, ਇਸ ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ | ਜਿਸ ਵਿੱਚ ਨਾਮਵਰ ਕਲਾਕਾਰਾਂ ਜਿਨ੍ਹਾਂ ਵਿੱਚ ਹਰਪਾਲ, ਹਰਭਜਨਬਕਾਪੁਰੀ, ਗੁਰਮੇਲ ਚੀਮਾਂ, ਚਰਨਜੀਤ ਚੰਨੀ ਅਤੇ ਹੋਰ ਕਲਾਕਾਰਾਂ ਨੇ ਕਾਕੇ ਸ਼ਾਹ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਆਇਆ ਸੰਗਤਾਂ ਨੂੰ ਕੀਲੀ ਰੱਖਿਆ | ਇਸ ਸਮੇਂ ਮਹਿਫ਼ਲ ਵਿਚ ਗਾਇਕ ਬੂਟਾ ਮੁਹੰਮਦ ਨੇ ਮੇਲੇ ਵਿਚ ਉਚੇਚੇ ਤੌਰ 'ਤੇ ਹਾਜ਼ਰੀ ਲਵਾਈ | ਇਸ ਮੌਕੇ ਸਾਂਈ ਹੰਸ ਰਾਜ ਹੰਸ, ਚੇਤਨ ਸਰੂਪ ਸੱਲਣ, ਅਜਮੇਰ ਸਿੰਘ ਸਹੋਤਾ, ਇੰਜ. ਨਰਿੰਦਰ ਬੰਗਾ ਸਾਬਕਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਜਲੰਧਰ, ਗਾਇਕ ਬੂਟਾ ਮੁਹੰਮਦ ਤੋਂ ਇਲਾਵਾਂ ਇਲਾਕੇ ਭਰ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵਕ ਕਪਿਲ ਵਡੈਹਰਾ ਦੀ ਮਾਤਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਕੇਂਦਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ, ਰਸੋਈ ਗੈਸ, ਤੇਲ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਕਾਂਗਰਸ ਵਲੋਂ ਰੋਸ ਮਾਰਚ <br...
Ad Position 24