ਕਰਤਾਰਪੁਰ/ਕਿਸ਼ਨਗੜ੍ਹ, 31 ਮਈ (ਜਨਕ ਰਾਜ ਗਿੱਲ, ਹੁਸਨ ਲਾਲ)-ਕਾਂਗਰਸ ਹਾਈਕਮਾਂਡ ਦੇ ਹੁਕਮਾਂ ਅਤੇ ਜਨਰਲ ਸਕੱਤਰ ਇੰਚਾਰਜ (ਸੰਗਠਨ) ਕੈਪਟਨ ਸੰਦੀਪ ਸਿੰਘ ਸੰਧੂ ਦੇ ਦਿਸ਼ ਨਿਰਦੇਸ਼ਾਂ ਤੇ ਚਲਦਿਆਂ ਹਲਕਾ ਇੰਚਾਰਜ ਕਾਂਗਰਸ ਪਾਰਟੀ ਕਰਤਾਰਪੁਰ ਸੇਵਾ ਮੁਕਤ ਐੱਸ.ਐੱਸ.ਪੀ ਰਜਿੰਦਰ ਸਿੰਘ, ਹਲਕਾ ਪ੍ਰਧਾਨ ਕਿਸਾਨ ਵਿੰਗ ਰਾਜਪਾਲ ਸਿੰਘ ਚਕਰਾਲਾ ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰੰਗ ਅਤੇ ਸਾਬਕਾ ਉਪ ਚੇਅਰਮੈਨ ਪ੍ਰਦੀਪ ਕੁਮਾਰ ਬੱਲਾਂ ਦੀ ਅਗਵਾਈ ਹੇਠ ਹਲਕਾ ਖੇਤਰ ਦੀ ਸਮੂਚੀ ਕਾਂਗਰਸੀ ਲੀਡਰਸ਼ਿਪ ਅਤੇ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ ਲੋਕਾਂ ਵਲੋਂ ਪਿੰਡ ਚਕਰਾਲਾ ਤੋਂ ਆਰੰਭ ਹੋ ਵੱਖ-ਵੱਖ ਪਿੰਡਾਂ 'ਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਦਿਨੋਂ-ਦਿਨ ਵਧ ਰਹੀਆਂ ਕੀਮਤਾਂ ਅਤੇ ਕੇਂਦਰ ਸਰਕਾਰ ਵਲੋਂ ਲਗਾਤਾਰ ਬੇਲਗਾਮ ਹੋ ਰਹੀ ਮਹਿੰਗਾਈ ਅਤੇ ਨਾਕਾਮ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਬੈਲ ਗੱਡੀਆਂ, ਘੋੜਾ ਗੱਡੀਆਂ ਅਤੇ ਰੇੜੀਆਂ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਦੇਸ਼ ਸੂਬੇ ਦੇ ਅੰਦਰੂਨੀ ਹਾਲਾਤ ਪ੍ਰਤੀ ਜਾਗਰੂਕ ਕੀਤਾ | ਇਸ ਮੌਕੇ 'ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਰਜਿੰਦਰ ਸਿੰਘ ਦੱਸਿਆ ਕਿ 'ਚੋਣਾਂ ਮੌਕੇ ਭਾਜਪਾ ਵਲੋਂ ਦੇਸ਼ ਦੀ ਜਨਤਾ ਨੂੰ ਅੱਛੇ ਦਿਨ ਆਉਣ ਦਾ ਸਬਜ਼ਬਾਗ ਦਿਖਾਇਆ ਜਿਸ ਨੂੰ ਅੱਜ ਕਰੀਬ 12-13 ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਅੱਛੇ ਦਿਨ ਤਾਂ ਇਕ ਪਾਸੇ ਹਾਲਾਤ ਉਹ ਬਣ ਚੁੱਕੇ ਹਨ ਕਿ ਦੇਸ਼ ਦਾ ਹਰ ਵਰਗਚਾਹੇ ਉਹ ਗਰੀਬ ਹੋਵੇ, ਮੱਧ ਵਰਗੀ ਹੋਵੇ, ਕਿਸਾਨ ਹੋਵੇ ਜਾਂ ਮੁਲਾਜ਼ਮ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਿਹਾ ਹੈ | ਕੇਂਦਰ ਸਰਕਾਰ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਾ ਕੇ ਕਾਰਪੋਰੇਟ ਘਰਾਣਿਆਂ ਦੇ ਖ਼ਜ਼ਾਨੇ ਭਰ ਰਹੀ ਹੈ, ਜਦਕਿ ਆਮ ਆਦਮੀ ਦਾ ਜਿਊਣਾ ਮੁਹਾਲ ਹੋ ਗਿਆ ਚੁੱਕਾ ਹੈ | ਜੇਕਰ ਕੇਂਦਰ ਸਰਕਾਰ ਨੇ ਸਮੇਂ ਰਹਿੰਦੇ ਦੇਸ਼ ਦੀ ਜਨਤਾ ਦੇ ਨਾਲ ਲੋਕ ਮਾਰੂ ਨੀਤੀਆਂ ਦੇ ਨਾਲ ਮੰਹਿਗਾਈ ਵਾਧੇ ਕਰਨ ਵਾਲੇ ਫੈਸਲੇ ਫੌਰੀ ਤੌਰ 'ਤੇ ਵਾਪਿਸ ਨਹੀ ਲਏ ਤਾਂ ਕਾਂਗਰਸ ਪਾਰਟੀ ਵਲੋਂ ਸੂਬੇ ਦੇ ਨਾਲ ਦੇਸ਼ ਅੰਦਰ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਜਿਸਦੀ ਸਮੁੱਚੀ ਜਿੰਮੇਵਾਰੀ ਵੀ ਮੋਦੀ ਸਰਕਾਰ ਦੀ ਹੀ ਹੋਵੇਗੀ | ਇਸ ਮੌਕੇ ਇਸ ਬਲਾਕ ਪ੍ਰਧਾਨ ਯੂਥ ਕਾਂਗਰਸ ਰਵਿੰਦਰ ਸਿੰਘ ਰਾਣਾ, ਮੀਡੀਆ ਸਕੱਤਰ ਅਵਤਾਰ ਸਿੰਘ ਸੀਨੀਅਰ ਕਾਂਗਰਸੀ ਆਗੂ ਅਜੀਤ ਸਿੰਘ ਕਾਹਲੋਂ, ਜਸਵਿੰਦਰ ਘੁੰਮਣ ਬੁੱਲੋਵਾਲ,ਜਿਲ੍ਹਾ ਮੀਤ ਪ੍ਰਧਾਨ ਕੰਵਰ ਸਰਾਏ ਜਲੰਧਰ, ਪੂਰਨ ਚੰਦ ਸ਼ਰਮਾ,ਬਲਾਕ ਪ੍ਰਧਾਨ, ਰਘੁਬੀਰ ਸਿੰਘ ਬੁੱਲੋਵਾਲ ਬਲਾਕ ਸੰਮਤੀ ਮੈਂਬਰ, ਸੁਰਿੰਦਰ ਸਿੰਘ ਐਮਾ, ਗੋਲਡੀ ਰਹੀਮ ਪੁਰ, ਮਦਨ ਲਾਲ ਸਰਪੰਚ ਬੁੱਲੋਵਾਲ, ਸੋਹਣ ਲਾਲ ਬਾਵਾ, ਸੂਬੇਦਾਰ ਜਗਰੂਪ ਸਿੰਘ, ਜਸਵੰਤ ਸਿੰਘ, ਪ੍ਰਭ ਨੰਬਰਦਾਰ ਦੋਦੇ, ਪਰਮਪਾਲ, ਸਾਬਾ ਤਲਵੰਡੀ, ਅਜੀਤ ਸਿੰਘ, ਬੱਬੂ, ਸਾਬਕਾ ਸਰਪੰਚ ਸ਼ਿੰਗਾਰਾ ਰਾਮ ਅਤੇ ਪਰਉਪਕਾਰ ਸਿੰਘ, ਸਿਮਰਨਜੀਤ ਸਿੰਘ ਬਾਹੋਪੁਰ, ਸਿਮੀ,ਕਸ਼ਮੀਰੀ ਲਾਲ ,ਸਰਵਣ ਸਿੰਘ ਧਾਲੀਵਾਲ ਆਦਿ ਪਤਵੰਤੇ ਰੋਸ ਮਾਰਚ 'ਚ ਸ਼ਾਮਿਲ ਹੋਏ ਅਤੇ