21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਵਿਜੀਲੈਂਸ ਰਿਸ਼ਵਤਖ਼ੋਰੀ ਮਾਮਲੇ 'ਚ ਓ.ਪੀ ਰਾਣਾ ਵਲੋਂ ਆਤਮ-ਸਮਰਪਣ <br/>

Ad Position 21
No active advertisement
ਅਜੀਤ ਡੈਸਕ 02-06-2026
ਚੰਡੀਗੜ੍ਹ, 1 ਜੂਨ (ਕਪਿਲ ਵਧਵਾ)-ਪੰਜਾਬ ਵਿਜੀਲੈਂਸ ਬਿਊਰੋ ਨਾਲ ਸੰਬੰਧਿਤ ਰਿਸ਼ਵਤਖ਼ੋਰੀ ਅਤੇ ਭਿ੍ਸ਼ਟਾਚਾਰ ਮਾਮਲੇ 'ਚ ਨਾਮਜ਼ਦ ਮੁਲਜ਼ਮ ਓਮ ਪ੍ਰਕਾਸ਼ ਸਿੰਘ (ਓ. ਪੀ.) ਰਾਣਾ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤਹਿਤ ਵਿਸ਼ੇਸ਼ ਸੀ.ਬੀ.ਆਈ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ | ਜਿਸ ਤੋਂ ਬਾਅਦ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਓ.ਪੀ. ਰਾਣਾ ਨੂੰ 8 ਜੂਨ ਤੱਕ 7 ਦਿਨਾਂ ਦੇ ਸੀ.ਬੀ.ਆਈ ਰਿਮਾਂਡ 'ਤੇ ਭੇਜ ਦਿੱਤਾ ਹੈ | ਸੀ.ਬੀ.ਆਈ. ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਮਲੋਟ ਵਿਖੇ ਤਾਇਨਾਤ ਪੰਜਾਬ ਰਾਜ ਕਰ ਅਧਿਕਾਰੀ ਅਮਿਤ ਕੁਮਾਰ ਖ਼ਿਲਾਫ਼ ਵਿਜੀਲੈਂਸ ਕੋਲ ਚੱਲ ਰਹੀ ਸ਼ਿਕਾਇਤ ਦੇ ਨਿਪਟਾਰੇ ਲਈ 20 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜੋ ਕਿ ਬਾਅਦ 'ਚ ਘਟਾ ਕੇ 13 ਲੱਖ ਰੁਪਏ ਤੈਅ ਹੋਈ | ਜਾਂਚ ਏਜੰਸੀ ਅਨੁਸਾਰ ਸਹਿ-ਮੁਲਜ਼ਮ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੇ ਸ਼ਿਕਾਇਤਕਰਤਾ ਦੀ ਮੁਲਾਕਾਤ ਡੀ.ਜੀ.ਪੀ. ਵਿਜੀਲੈਂਸ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਨਾਲ ਕਰਵਾਈ ਸੀ, ਜਿਸ ਤੋਂ ਬਾਅਦ ਸ਼ਿਕਾਇਤ ਨੂੰ ਬੰਦ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ | ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਿਜੀਲੈਂਸ ਦਫ਼ਤਰ ਨਾਲ ਸੰਬੰਧਿਤ ਸੰਵੇਦਨਸ਼ੀਲ ਰਿਕਾਰਡ ਅਤੇ ਸ਼ਿਕਾਇਤਾਂ ਦੀ ਜਾਣਕਾਰੀ ਵੀ ਆਪਸੀ ਸੰਪਰਕ ਰਾਹੀਂ ਸਾਂਝੀ ਕੀਤੀ ਗਈ ਸੀ | ਸੀ.ਬੀ.ਆਈ. ਨੇ ਦੱਸਿਆ ਕਿ ਮੁਲਜ਼ਮ ਲੰਬੇ ਸਮੇਂ ਤੱਕ ਗਿ੍ਫ਼ਤਾਰੀ ਤੋਂ ਬਚਦਾ ਰਿਹਾ ਅਤੇ ਅਗਾਊਾ ਜ਼ਮਾਨਤ ਅਰਜ਼ੀ ਰੱਦ ਹੋਣ ਦੇ ਬਾਵਜੂਦ ਜਾਂਚ 'ਚ ਸ਼ਾਮਿਲ ਨਹੀਂ ਹੋਇਆ | ਸੀ.ਬੀ.ਆਈ. ਨੇ ਅਦਾਲਤ ਨੂੰ ਦੱਸਿਆ ਕਿ ਉਕਤ ਮੁਲਜ਼ਮ ਕੋਲੋਂ ਮੋਬਾਈਲ ਫੋਨ, ਇਲੈਕਟ੍ਰਾਨਿਕ ਯੰਤਰ, ਡਿਲੀਟ ਕੀਤੀਆਂ ਚੈਟਾਂ ਅਤੇ ਰਿਸ਼ਵਤ ਰਕਮ ਦੇ ਲੈਣ-ਦੇਣ ਦੀ ਪੂਰੀ ਲੜੀ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਬਾਕੀ ਹੈ | ਨਾਲ ਹੀ ਨਿੱਜੀ ਦਲਾਲਾਂ ਅਤੇ ਸਰਕਾਰੀ ਅਧਿਕਾਰੀਆਂ ਵਿਚਾਲੇ ਸੰਭਾਵਿਤ ਗੱਠਜੋੜ ਦੀ ਜਾਂਚ ਵੀ ਕੀਤੀ ਜਾ ਰਹੀ ਹੈ | ਅਦਾਲਤ ਨੇ ਕਿਹਾ ਕਿ ਮਾਮਲੇ ਦੀ ਪ੍ਰਕਿਰਤੀ, ਮੁਲਜ਼ਮ ਦੀ ਭੂਮਿਕਾ ਤੇ ਇਕੱਠੇ ਕੀਤੇ ਜਾਣ ਵਾਲੇ ਸਬੂਤਾਂ ਨੂੰ ਦੇਖਦਿਆਂ 7 ਦਿਨਾਂ ਦਾ ਸੀ.ਬੀ.ਆਈ ਰਿਮਾਂਡ ਜਾਇਜ਼ ਹੈ | ਅਦਾਲਤ ਨੇ ਇਸ ਮੌਕੇ ਮੁਲਜ਼ਮ ਦੀ ਨਿਯਮਤ ਜ਼ਮਾਨਤ ਦੀ ਮੰਗ ਵੀ ਖ਼ਾਰਜ ਕਰ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੰਤਰੀ ਮੰਡਲ ਵਲੋਂ ਚੋਣ ਵਿਭਾਗ ਦੇ ਸੇਵਾ ਨਿਯਮਾਂ 'ਚ ਸੋਧ ਨੂੰ ਹਰੀ ਝੰਡੀ <br/> ਅਗਲੀ ਖ਼ਬਰ 11 ਆਈ.ਪੀ.ਐਸ. ਤੇ 3 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ <br/>
Ad Position 24