ਚੰਡੀਗੜ੍ਹ, 1 ਜੂਨ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 14 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ 'ਚ 11 ਆਈ.ਪੀ.ਐਸ. ਅਤੇ 3 ਪੀ.ਪੀ.ਐਸ. ਅਧਿਕਾਰੀ ਸ਼ਾਮਿਲ ਹਨ | ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਹੁਕਮਾਂ ਮੁਤਾਬਿਕ ਬਦਲੇ ਗਏ ਆਈ.ਪੀ.ਐਸ. ਅਧਿਕਾਰੀਆਂ 'ਚ ਅਨੀਤਾ ਪੁੰਜ ਨੂੰ ਸਪੈਸ਼ਲ ਡੀ.ਜੀ.ਪੀ. ਐਚ.ਆਰ.ਡੀ. ਅਤੇ ਵੈਲਫੇਅਰ ਲਗਾਇਆ ਗਿਆ ਹੈ | ਇਸੇ ਤਰ੍ਹਾਂ ਪਰਦੀਪ ਕੁਮਾਰ ਯਾਦਵ ਨੂੰ ਆਈ.ਜੀ.ਪੀ. ਤਕਨੀਕੀ ਸੇਵਾਵਾਂ ਪੰਜਾਬ ਚੰਡੀਗੜ੍ਹ, ਧਨਪ੍ਰੀਤ ਕੌਰ ਨੂੰ ਡਾਇਰੈਕਟਰ ਐਮ. ਆਰ. ਐਸ. ਪੀ.ਪੀ.ਏ. ਫਿਲੌਰ, ਸਤਿੰਦਰ ਸਿੰਘ ਨੂੰ ਪੁਲਿਸ ਕਮਿਸ਼ਨਰ ਜਲੰਧਰ, ਵਿਵੇਕ ਸ਼ੀਲ ਸੋਨੀ ਨੂੰ ਡੀ.ਆਈ.ਜੀ. ਬਾਰਡਰ ਰੇਂਜ ਅੰਮਿ੍ਤਸਰ, ਸੁਰਿੰਦਰਜੀਤ ਸਿੰਘ ਮੰਡ ਨੂੰ ਡੀ.ਆਈ.ਜੀ. ਜੇਲ੍ਹਾਂ ਪੰਜਾਬ, ਕੰਵਲਦੀਪ ਸਿੰਘ ਨੂੰ ਡੀ.ਆਈ.ਜੀ. ਕਾਨੂੰਨ ਅਤੇ ਵਿਵਸਥਾ ਪੰਜਾਬ, ਸੰਦੀਪ ਕੁਮਾਰ ਸ਼ਰਮਾ ਨੂੰ ਡੀ.ਆਈ.ਜੀ. ਪੀ.ਏ.ਪੀ-2 ਜਲੰਧਰ, ਸੰਦੀਪ ਗੋਇਲ ਨੂੰ ਡੀ.ਆਈ.ਜੀ. ਲੁਧਿਆਣਾ ਰੇਂਜ, ਸੁਹੇਲ ਕਾਸਿਮ ਮੀਰ ਨੂੰ ਏ.ਆਈ.ਜੀ. ਪਰਸੋਨਲ-1, ਪੰਜਾਬ ਅਤੇ ਪ੍ਰਗਿਆ ਜੈਨ ਨੂੰ ਏ.ਆਈ.ਜੀ. ਕਾਨੂੰਨ ਤੇ ਵਿਵਸਥਾ ਪੰਜਾਬ ਲਗਾਇਆ ਗਿਆ ਹੈ | ਇਸੇ ਤਰ੍ਹਾਂ ਪੀ.ਪੀ.ਐਸ. ਅਧਿਕਾਰੀਆਂ 'ਚ ਕੰਵਲਪ੍ਰੀਤ ਸਿੰਘ ਨੂੰ ਐਸ.ਪੀ. ਹੈਡਕੁਆਰਟਰ ਅੰਮਿ੍ਤਸਰ (ਦਿਹਾਤੀ) ਅਤੇ ਇਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਐਸ.ਐਸ.ਪੀ. ਅੰਮਿ੍ਤਸਰ ਦਿਹਾਤੀ ਦਾ ਚਾਰਜ ਵੀ ਦਿੱਤਾ ਗਿਆ ਹੈ | ਇਸੇ ਤਰ੍ਹਾਂ ਤੇਜਬੀਰ ਸਿੰਘ ਨੂੰ ਸਹਾਇਕ ਕਮਾਂਡੈਂਟ 80 ਬਟਾਲੀਅਨ ਪੀ.ਏ.ਪੀ. ਜਲੰਧਰ ਅਤੇ ਗੁਰਬੰਸ ਸਿੰਘ ਬੈਂਸ ਨੂੰ ਐਸ.ਪੀ. ਪੀ.ਬੀ.ਆਈ. ਫਰੀਦੋਕਟ ਅਤੇ ਅਗਲੇ ਹੁਕਮਾਂ ਤੱਕ ਐਸ.ਐਸ.ਪੀ. ਫਰੀਦਕੋਟ ਦਾ ਚਾਰਜ ਵੀ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇਨ੍ਹਾਂ ਬਦਲੀਆਂ ਵਿਚ ਅੰਮਿ੍ਤਸਰ ਦਿਹਾਤੀ ਦੇ ਐਸ.ਐਸ.ਪੀ. ਸੁਹੇਲ ਕਾਸਿਮ ਮੀਰ ਵੀ ਸ਼ਾਮਿਲ ਹਨ, ਜੋ ਮਜੀਠਾ ਵਿਖੇ ਹੋਈਆਂ ਚੋਣਾਂ ਦੌਰਾਨ ਝਗੜੇ ਨੂੰ ਲੈ ਕੇ ਚਰਚਾ 'ਚ ਸਨ, ਨੂੰ ਵੀ ਬਦਲ ਦਿੱਤਾ ਗਿਆ ਹੈ |
11 ਆਈ.ਪੀ.ਐਸ. ਤੇ 3 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ <br/>
ਅਜੀਤ ਡੈਸਕ
02-06-2026