12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅਸੀਂ ਬਿਨਾਂ ਕਿਸੇ ਰੁਕਾਵਟ ਦੇ ਨੀਟ ਦੀ ਮੁੜ-ਪ੍ਰੀਖਿਆ ਸੁਚਾਰੂ ਢੰਗ ਨਾਲ ਕਰਵਾਵਾਂਗੇ-ਧਰਮਿੰਦਰ ਪ੍ਰਧਾਨ

Ad Position 21
No active advertisement
ਅਜੀਤ ਡੈਸਕ 10-06-2026
ਨਵੀਂ ਦਿੱਲੀ, 9 ਜੂਨ (ਪੀ.ਟੀ.ਆਈ.) ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੰਗਲਵਾਰ ਨੂੰ ਕਿਹਾ ਕਿ 21 ਜੂਨ ਨੂੰ ਨੀਟ-ਯੂ.ਜੀ. ਦੀ ਮੁੜ-ਪ੍ਰੀਖਿਆ ਸੁਚਾਰੂ ਢੰਗ ਨਾਲ ਅਤੇ ਗਲਤੀ-ਰਹਿਤ ਕਰਵਾਉਣ ਲਈ ਉਪਾਅ ਕੀਤੇ ਗਏ ਹਨ ਅਤੇ ਉਮੀਦਵਾਰਾਂ ਨੂੰ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ¢ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਸ ਵਾਰ ਪ੍ਰਸ਼ਨ ਪੱਤਰ ਤਿਆਰ ਕਰਨ ਤੋਂ ਲੈ ਕੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਤੱਕ ਵਾਧੂ ਸਾਵਧਾਨੀਆਂ ਵਰਤ ਰਹੀ ਹੈ¢ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਹੈੱਡਕੁਆਰਟਰ ਵਿਖੇ ਤਿਆਰੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਪ੍ਰਧਾਨ ਨੇ ਕਿਹਾ ਕਿ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਸਾਰੇ ਸੂਬਿਆਂ ਨੂੰ ਸਹਿਯੋਗ ਕਰਨ ਲਈ ਕਿਹਾ ਗਿਆ ਹੈ¢ਪ੍ਰਧਾਨ ਨੇ ਪੱਤਰਕਾਰਾਂ ਨੂੰ ਦੱਸਿਆ, 'ਐੱਨ.ਟੀ.ਏ. 21 ਜੂਨ ਨੂੰ ਦੁਬਾਰਾ ਨੀਟ ਪ੍ਰੀਖਿਆ ਕਰਵਾਉਣ ਜਾ ਰਿਹਾ ਹੈ¢ ਅਸੀਂ ਇਸ ਦੀਆਂ ਤਿਆਰੀਆਂ ਦੀ ਕਈ ਵਾਰ ਸਮੀਖਿਆ ਕੀਤੀ ਹੈ¢ ਮੈਂ ਅੱਜ ਐੱਨ.ਟੀ.ਏ. ਹੈੱਡਕੁਆਰਟਰ ਦਾ ਦÏਰਾ ਕਰਕੇ ਤਿਆਰੀਆਂ ਦੀ ਸਮੀਖਿਆ ਕੀਤੀ ਹੈ¢' ਪ੍ਰਬੰਧਾਂ ਵਿੱਚ ਭਰੋਸਾ ਪ੍ਰਗਟ ਕਰਦੇ ਹੋਏ ਪ੍ਰਧਾਨ ਨੇ ਕਿਹਾ ਕਿ ਮੁੜ-ਪ੍ਰੀਖਿਆ 551 ਸ਼ਹਿਰਾਂ ਦੇ 5,435 ਕੇਂਦਰਾਂ 'ਤੇ ਹੋਵੇਗੀ, ਜਿਨ੍ਹਾਂ ਵਿੱਚ ਭਾਰਤ ਤੋਂ ਬਾਹਰ 14 ਕੇਂਦਰ ਵੀ ਸ਼ਾਮਿਲ ਹਨ¢

Ad Position 22
No active advertisement
ਪਿਛਲੀ ਖ਼ਬਰ ਮਕਬੂਜ਼ਾ ਕਸ਼ਮੀਰ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਦਮਨਕਾਰੀ ਕਾਰਵਾਈ 'ਚ ਹੁਣ ਤੱਕ 30 ਮੌਤਾਂ ਅਗਲੀ ਖ਼ਬਰ ਐਨ.ਆਈ.ਏ. ਵਲੋਂ ਪੰਜਾਬ ਤੇ ਹਰਿਆਣਾ 'ਚ 18 ਥਾਵਾਂ 'ਤੇ ਛਾਪੇਮਾਰੀ
Ad Position 24