12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਦੁਨੀਆ ਦੀ ਸਭ ਤੋਂ ਉੱਚੀ ਜ਼ੋਜੀਲਾ ਸੁਰੰਗ ਦੀ ਆਖ਼ਰੀ ਖੁਦਾਈ ਦਾ ਕੰਮ ਮੁਕੰਮਲ <br/>

Ad Position 21
No active advertisement
ਅਜੀਤ ਡੈਸਕ 10-06-2026

ਭਾਰਤ ਦੇ ਬੁਨਿਆਦੀ ਢਾਂਚੇ ਦੇ ਇਤਿਹਾਸ 'ਚ ਅੱਜ ਸੁਨਹਿਰੀ ਦਿਨ-ਗਡਕਰੀ
ਮਿਨੀਮਾਰਗ (ਲੱਦਾਖ), 9 ਜੂਨ (ਪੀ.ਟੀ.ਆਈ.)-ਦੁਨੀਆ 'ਚ ਸਭ ਤੋਂ ਵੱਧ ਉੱਚਾਈ 'ਤੇ ਸਥਿਤ 'ਜ਼ੋਜੀਲਾ ਸੁਰੰਗ' ਦੀ ਆਖਰੀ ਖੁਦਾਈ ਦਾ ਕੰਮ ਅੱਜ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ | ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਜ਼ੋਜੀਲਾ ਵਿਖੇ ਹੋਏ ਇਸ ਇਤਿਹਾਸਕ ਸਮਾਗਮ ਵਿਚ ਸ਼ਾਮਿਲ ਹੋਏ | ਇਸ ਮੌਕੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮÏਜੂਦ ਸਨ | ਪ੍ਰਾਜੈਕਟ ਨੂੰ ਬਣਾਉਣ ਵਾਲੀ ਕੰਪਨੀ 'ਮੇਘਾ ਇੰਜੀਨੀਅਰਿੰਗ ਐਂਡ ਇੰਫਰਾਸਟਰਕਚਰ ਲਿਮਟਿਡ' (ਐਮ.ਈ.ਆਈ.ਐਲ.) ਨੇ ਕਿਹਾ ਕਿ 13.153 ਕਿਲੋਮੀਟਰ ਲੰਮੀ ਜ਼ੋਜੀਲਾ ਸੁਰੰਗ ਦੀ ਇਹ ਸਫ਼ਲਤਾ ਭਾਰਤ ਦੇ ਬੁਨਿਆਦੀ ਢਾਂਚੇ ਦੇ ਇਤਿਹਾਸ ਵਿਚ ਇਕ ਇਤਿਹਾਸਕ ਮੀਲ ਪੱਥਰ ਹੈ | ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਬਾਲਟਾਲ (ਸੋਨਮਾਰਗ) ਅਤੇ ਮੀਨਾਮਾਰਗ (ਦਰਾਸ-ਕਾਰਗਿਲ) ਵਿਚਕਾਰ ਜ਼ੋਜੀਲਾ ਖੇਤਰ ਵਿਚ ਇਹ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ | ਇਸ ਦਾ ਮਕਸਦ ਭਾਰਤ ਦੇ ਸਭ ਤੋਂ ਚੁਣÏਤੀਪੂਰਨ ਹਿਮਾਲਿਅਨ ਲਾਂਘੇ 'ਤੇ ਹਰ ਮੌਸਮ ਵਿਚ ਨਿਰਵਿਘਨ ਆਵਾਜਾਈ ਯਕੀਨੀ ਬਣਾਉਣਾ ਹੈ, ਜੋ ਹਰ ਸਾਲ ਭਾਰੀ ਬਰਫ਼ਬਾਰੀ, ਬਰਫ਼ ਦੇ ਤੋਦੇ ਡਿਗਣ ਅਤੇ ਖ਼ਰਾਬ ਮÏਸਮ ਕਾਰਨ ਲੰਮੇ ਸਮੇਂ ਲਈ ਬਾਕੀ ਦੇਸ਼ ਨਾਲੋਂ ਬਿਲਕੁਲ ਕੱਟਿਆ ਰਹਿੰਦਾ ਹੈ | ਅਧਿਕਾਰੀਆਂ ਅਨੁਸਾਰ ਅੱਜ ਇਸ ਸਫ਼ਲਤਾ ਨਾਲ ਖੁਦਾਈ ਦਾ ਕੰਮ ਪੂਰਾ ਹੋ ਗਿਆ ਹੈ | ਇਸ ਸੁਰੰਗ ਨੂੰ ਆਮ ਜਨਤਾ ਲਈ ਖੋਲ੍ਹੇ ਜਾਣ ਤੋਂ ਪਹਿਲਾਂ ਅਜੇ ਲਗਭਗ ਦੋ ਸਾਲ ਦਾ ਸਮਾਂ ਲੱਗਣ ਦੀ ਉਮੀਦ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸਮੁੰਦਰ ਤਲ ਤੋਂ 11,578 ਫੁੱਟ ਦੀ ਉੱਚਾਈ 'ਤੇ ਸਥਿਤ ਇਹ ਸੁਰੰਗ ਭਾਰਤ ਦੇ ਪਹਾੜੀ ਬੁਨਿਆਦੀ ਢਾਂਚੇ ਦੇ ਖੇਤਰ 'ਚ ਸਭ ਤੋਂ ਮਹੱਤਵਪੂਰਨ ਇੰਜੀਨੀਅਰਿੰਗ ਪ੍ਰਾਪਤੀਆਂ 'ਚੋਂ ਇਕ ਹੈ | ਅਧਿਕਾਰੀਆਂ ਮੁਤਾਬਿਕ ਇਕ ਵਾਰ ਪੂਰੀ ਤਰ੍ਹਾਂ ਚਾਲੂ ਹੋਣ ਤੋਂ ਬਾਅਦ ਇਹ ਪ੍ਰਾਜੈਕਟ ਸ੍ਰੀਨਗਰ ਅਤੇ ਲੱਦਾਖ ਵਿਚਕਾਰ 365 ਦਿਨ ਸੰਪਰਕ ਯਕੀਨੀ ਬਣਾਏਗਾ, ਜਿਸ ਨਾਲ ਦਰਾਸ, ਕਾਰਗਿਲ, ਲੇਹ ਅਤੇ ਆਸ-ਪਾਸ ਦੇ ਇਲਾਕਿਆਂ ਤੱਕ ਪਹੁੰਚ ਆਸਾਨ ਹੋ ਜਾਵੇਗੀ¢ ਇਸ ਦੇ ਨਾਲ ਹੀ ਇਹ ਸੰਵੇਦਨਸ਼ੀਲ ਸਰਹੱਦੀ ਖੇਤਰ ਵਿਚ ਆਵਾਜਾਈ, ਲੌਜਿਸਟਿਕਸ ਦੀ ਭਰੋਸੇਯੋਗਤਾ ਅਤੇ ਰਣਨੀਤਕ ਪਹੁੰਚ ਨੂੰ ਮਜ਼ਬੂਤ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਉੜੀ 'ਚ ਅਚਾਨਕ ਗ੍ਰਨੇਡ ਫਟਣ ਨਾਲ 2 ਜਵਾਨਾਂ ਦੀ ਮੌਤ ਅਗਲੀ ਖ਼ਬਰ ਈ.ਡੀ. ਵਲੋਂ ਸੰਜੀਵ ਅਰੋੜਾ ਮਾਮਲੇ 'ਚ ਜਲੰਧਰ, ਲੁਧਿਆਣਾ ਤੇ ਯੂ.ਪੀ. 'ਚ ਛਾਪੇ
Ad Position 24