19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲੋਵਾਕੀਆ ਦਾ ਸਰਬਉੱਚ ਨਾਗਰਿਕ ਸਨਮਾਨ ਪ੍ਰਦਾਨ <br/>

Ad Position 21
No active advertisement
ਅਜੀਤ ਡੈਸਕ 16-06-2026
ਬ੍ਰਾਟੀਸਲਾਵਾ, 15 ਜੂਨ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲੋਵਾਕੀਆ ਦੇ ਸਰਬਉੱਚ ਨਾਗਰਿਕ ਸਨਮਾਨ 'ਦਾ ਆਰਡਰ ਆਫ਼ ਦਾ ਵਾਈਟ ਡਬਲ ਕਰਾਸ (ਫ਼ਸਟ ਕਲਾਸ)' ਨਾਲ ਨਿਵਾਜਿਆ ਗਿਆ | ਰਾਜਧਾਨੀ ਬ੍ਰਾਟੀਸਲਾਵਾ 'ਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਉਹ ਇਥੇ ਦੋ ਦਿਨਾ ਦੌਰੇ 'ਤੇ ਆਏ ਹਨ | ਸਨਮਾਨ ਮਿਲਣ 'ਤੇ ਮੋਦੀ ਨੇ 'ਐਕਸ' 'ਤੇ ਲਿਖਿਆ ਕਿ ਉਹ ਇਸ ਦੇ ਲਈ ਸਲੋਵਾਕੀਆ ਸਰਕਾਰ ਤੇ ਇਥੋਂ ਦੇ ਲੋਕਾਂ ਦੇ ਸ਼ੁਕਰਗੁਜ਼ਾਰ ਹਨ | ਇਹ ਸਨਮਾਨ ਭਾਰਤ ਦੇ 140 ਕਰੋੜ ਲੋਕਾਂ ਦਾ ਹੈ ਅਤੇ ਇਸ ਨੂੰ ਭਾਰਤ-ਸਲੋਵਾਕੀਆ ਦੀ ਮਜ਼ਬੂਤ ਤੇ ਸਥਾਈ ਦੋਸਤੀ ਨੂੰ ਸਮਰਪਿਤ ਕਰਦੇ ਹਨ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਵਿਚਾਲੇ ਗੱਲਬਾਤ ਤੋਂ ਬਾਅਦ ਭਾਰਤ ਅਤੇ ਸਲੋਵਾਕੀਆ ਨੇ ਆਪਣੇ ਸੰਬੰਧਾਂ ਨੂੰ 'ਵਿਆਪਕ ਭਾਈਵਾਲੀ' ਦੇ ਪੱਧਰ ਤੱਕ ਵਧਾਇਆ ਅਤੇ ਦੁਵੱਲੇ ਵਪਾਰ ਤੇ ਰੱਖਿਆ ਸਹਿਯੋਗ ਨੂੰ ਵਧਾਉਣ ਦਾ ਵਾਅਦਾ ਕੀਤਾ ¢ ਦੋਵੇਂ ਦੇਸ਼ਾਂ ਵਲੋਂ ਡਿਜੀਟਲ ਤਕਨਾਲੋਜੀ, ਇਮੀਗ੍ਰੇਸ਼ਨ, ਰੱਖਿਆ, ਸਿੱਖਿਆ ਅਤੇ ਹੋਰ ਖੇਤਰਾਂ 'ਚ ਸਹਿਯੋਗ ਵਧਾਉਣ ਲਈ 11 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ | ਦੋਵੇਂ ਆਗੂ ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਦੇ 'ਜਲਦੀ ਤੋਂ ਜਲਦੀ' ਲਾਗੂ ਕਰਨ ਵੱਲ ਕੰਮ ਕਰਨ ਲਈ ਵੀ ਸਹਿਮਤ ਹੋਏ | ਮੋਦੀ ਯੂਰਪ ਦੀ ਆਪਣੀ ਹਫ਼ਤੇ ਭਰ ਦੀ ਯਾਤਰਾ ਦੇ ਹਿੱਸੇ ਵਜੋਂ ਬ੍ਰਾਟੀਸਲਾਵਾ 'ਚ ਹਨ | ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਲੋਵਾਕੀਆ ਦੀ ਪਹਿਲੀ ਫੇਰੀ ਹੈ | ਆਪਣੇ ਬਿਆਨ 'ਚ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸੰਬੰਧਾਂ ਨੂੰ 'ਵਿਆਪਕ ਭਾਈਵਾਲੀ' ਤੱਕ ਵਧਾਉਣ ਦਾ ਫੈਸਲਾ ਕੀਤਾ ਹੈ | ਇਹ ਸਾਡੇ ਸਾਂਝੇ ਦਿ੍ਸ਼ਟੀਕੋਣ, ਸਾਂਝੀਆਂ ਤਰਜੀਹਾਂ ਅਤੇ ਸਾਂਝੇ ਭਵਿੱਖ ਦਾ ਪ੍ਰਤੀਕ ਹੈ | ਮੋਦੀ ਨੇ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ 'ਚ ਸਲੋਵਾਕੀਆ ਦੇ ਸਮਰਥਨ ਲਈ ਫਿਕੋ ਦਾ ਧੰਨਵਾਦ ਵੀ ਕੀਤਾ | ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਸਲੋਵਾਕੀਆ ਵਿਚਕਾਰ ਰੱਖਿਆ ਸਹਿਯੋਗ ਦੋਵਾਂ ਧਿਰਾਂ ਵਿਚਕਾਰ 'ਡੂੰਘੇ ਆਪਸੀ ਵਿਸ਼ਵਾਸ ਅਤੇ ਰਣਨੀਤਕ ਤਾਲਮੇਲ' ਦਾ ਪ੍ਰਮਾਣ ਹੈ | ਦੋਵਾਂ ਆਗੂਆਂ ਵਿਚਾਲੇ ਗੱਲਬਾਤ ਤੋਂ ਬਾਅਦ ਰੱਖਿਆ ਸਹਿਯੋਗ 'ਤੇ ਇਕ ਇਰਾਦਾ ਪੱਤਰ ਨੂੰ ਅੰਤਿਮ ਰੂਪ ਦਿੱਤਾ ਗਿਆ | ਆਪਣੇ ਸੰਬੋਧਨ 'ਚ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਫਿਕੋ ਨੇ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਦੀ ਪ੍ਰਸੰਸਾ ਕੀਤੀ ਤੇ ਇਸ ਨੂੰ ਹੁਣ ਤੱਕ ਦੇ 'ਸਭ ਤੋਂ ਮਹੱਤਵਪੂਰਨ' ਵਪਾਰ ਸਮਝੌਤਿਆਂ 'ਚੋਂ ਇਕ ਕਿਹਾ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤਾ <br/> ਅਗਲੀ ਖ਼ਬਰ 'ਫੀਫਾ ਵਿਸ਼ਵ ਕੱਪ' 2026-ਅੱਜ ਦੇ ਮੈਚ
Ad Position 24