ਵਾਸ਼ਿੰਗਟਨ/ਅੰਮਿ੍ਤਸਰ, 15 ਜੂਨ (ਏਜੰਸੀ, ਸੁਰਿੰਦਰ ਕੋਛੜ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਅਤੇ ਈਰਾਨ ਨੇ ਆਪਣੀ 107 ਦਿਨ ਦੀ ਲੜਾਈ ਨੂੰ ਖਤਮ ਕਰਨ ਲਈ ਇਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ਨਾਲ ਕੌਮਾਂਤਰੀ ਊਰਜਾ ਸੰਕਟ ਪੈਦਾ ਹੋ ਗਿਆ ਸੀ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਸ਼ੁੱਕਰਵਾਰ (19 ਜੂਨ) ਨੂੰ ਸਵਿਟਜ਼ਰਲੈਂਡ 'ਚ ਅਮਰੀਕਾ-ਈਰਾਨ ਸ਼ਾਂਤੀ ਸਮਝÏਤੇ 'ਤੇ ਆਹਮੋ-ਸਾਹਮਣੇ ਦਸਤਖ਼ਤ ਕਰਨ ਲਈ ਵਫ਼ਦ ਦੀ ਅਗਵਾਈ ਕਰਨਗੇ | ਦ ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਵੈਂਸ ਦੋਵਾਂ ਨੇ ਈਰਾਨ ਦੀ ਸੰਸਦ ਦੇ ਸਪੀਕਰ ਅਤੇ ਮੁੱਖ ਵਾਰਤਾਕਾਰ ਮੁਹੰਮਦ ਬਾਘੇਰ ਗਾਲੀਬਾਫ ਨਾਲ ਫਰੇਮਵਰਕ ਸਮਝÏਤੇ 'ਤੇ ਡਿਜੀਟਲੀ ਤÏਰ 'ਤੇ ਦਸਤਖ਼ਤ ਕੀਤੇ | ਇਥੇ ਮੀਡੀਆ ਨਾਲ ਇਕ ਇੰਟਰਵਿਊ 'ਚ ਉਪ ਰਾਸ਼ਟਰਪਤੀ ਵੈਂਸ ਨੇ ਕਿਹਾ ਕਿ ਸ਼ਾਂਤੀ ਸਮਝÏਤੇ 'ਤੇ ਐਤਵਾਰ ਨੂੰ ਡਿਜੀਟਲ ਤÏਰ 'ਤੇ ਦਸਤਖ਼ਤ ਕੀਤੇ ਗਏ ਅਤੇ ਇਸਦਾ ਪੂਰਾ ਟੈਕਸਟ ਇਸ ਹਫ਼ਤੇ ਦੇ ਅੰਤ 'ਚ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ | ਉਧਰ ਫਰਾਂਸ 'ਚ ਮੀਡੀਆ ਨਾਲ ਗੱਲ ਕਰਦੇ ਹੋਏ, ਟਰੰਪ ਨੇ ਕਿਹਾ ਕਿ ਵੈਂਸ ਦਸਤਖ਼ਤ ਸਮਾਰੋਹ ਲਈ ਆਉਣਗੇ | ਦਸਤਖਤ ਸਮਾਰੋਹ 'ਚ ਹਾਜ਼ਰੀ ਬਾਰੇ ਸਵਾਲ ਦੇ ਜਵਾਬ 'ਚ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਸ਼ਾਮਿਲ ਹੋ ਵੀ ਸਕਦਾ ਹਾਂ ਜਾਂ ਨਹੀਂ ਵੀ ਹੋ ਸਕਦਾ | ਟਰੰਪ ਨੇ ਕਿਹਾ ਕਿ ਸਮਝÏਤਾ ਪੱਤਰ ਦਾ ਪਾਠ (ਟੈਕਸਟ) ਬਹੁਤ ਜਲਦੀ, ਸ਼ੁੱਕਰਵਾਰ ਤੋਂ ਬਾਅਦ ਕਿਸੇ ਸਮੇਂ ਜਾਰੀ ਕੀਤਾ ਜਾਵੇਗਾ | ਮੱਧ ਪੂਰਬ 'ਚ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਅਤੇ ਫ਼ੌਜੀ ਗਤੀਵਿਧੀਆਂ ਵਿਚਕਾਰ ਹੁਣ ਸ਼ਾਂਤੀ ਵੱਲ ਇਕ ਵੱਡਾ ਕਦਮ ਚੁੱਕਿਆ ਗਿਆ ਹੈ | ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ 'ਐਕਸ' (ਟਵਿੱਟਰ) 'ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ 'ਤੇ ਅੰਤਿਮ ਸਹਿਮਤੀ ਬਣ ਗਈ ਹੈ | ਇਸ ਸਮਝੌਤੇ ਨੇ ਇਕ ਵਾਰ ਫਿਰ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਦੀਆਂ ਉਮੀਦਾਂ ਨੂੰ ਮਜ਼ਬੂਤ ਕੀਤਾ ਹੈ | ਸਮਝੌਤੇ ਤਹਿਤ ਦੋਵਾਂ ਦੇਸ਼ਾਂ ਨੇ ਲਿਬਨਾਨ 'ਚ ਚੱਲ ਰਹੀਆਂ ਫ਼ੌਜੀ ਗਤੀਵਿਧੀਆਂ ਸਮੇਤ ਸਾਰੇ ਮੋਰਚਿਆਂ 'ਤੇ ਫ਼ੌਜੀ ਕਾਰਵਾਈਆਂ ਨੂੰ ਤੁਰੰਤ ਅਤੇ ਸਥਾਈ ਤੌਰ 'ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ | ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਸੰਦੇਸ਼ 'ਚ ਇਹ ਵੀ ਕਿਹਾ ਕਿ ਇਸ ਇਤਿਹਾਸਕ ਸਮਝੌਤੇ ਲਈ ਰਸਮੀ ਦਸਤਖ਼ਤ ਸਮਾਰੋਹ 19 ਜੂਨ ਨੂੰ ਸਵਿਟਜ਼ਰਲੈਂਡ 'ਚ ਹੋਵੇਗਾ | ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ ਕਿ ਇਸ ਪੂਰੇ ਕੂਟਨੀਤਕ ਯਤਨਾਂ 'ਚ ਵਿਚੋਲੇ ਦੇਸ਼ਾਂ ਅਤੇ ਸਹਿਯੋਗੀਆਂ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ | ਉਨ੍ਹਾਂ ਨੇ ਖ਼ਾਸ ਤੌਰ 'ਤੇ ਕਤਰ ਦੀ ਅਗਵਾਈ ਦੀ ਪ੍ਰਸੰਸਾ ਕੀਤੀ, ਜਿਸ ਨੇ ਸਮਝੌਤੇ ਨੂੰ ਅੱਗੇ ਵਧਾਉਣ 'ਚ ਫ਼ੈਸਲਾਕੁੰਨ ਭੂਮਿਕਾ ਨਿਭਾਈ | ਇਸ ਤੋਂ ਇਲਾਵਾ ਉਨ੍ਹਾਂ ਇਸ ਸ਼ਾਂਤੀ ਪ੍ਰਕਿਰਿਆ 'ਚ ਸਾਊਦੀ ਅਰਬ ਅਤੇ ਤੁਰਕੀ ਦੀ ਭੂਮਿਕਾ ਨੂੰ ਵੀ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਦੱਸਿਆ ਹੈ | ਉਨ੍ਹਾਂ ਕਿਹਾ ਕਿ ਸਮਝੌਤੇ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਹਫ਼ਤੇ ਵਿਚੋਲਿਆਂ ਦੀ ਨਿਗਰਾਨੀ ਹੇਠ ਕਈ ਸ਼ੁਰੂਆਤੀ ਮੀਟਿੰਗਾਂ ਕੀਤੀਆਂ ਜਾਣਗੀਆਂ | ਇਹ ਮੀਟਿੰਗਾਂ ਤਕਨੀਕੀ ਪਹਿਲੂਆਂ ਨੂੰ ਅੰਤਿਮ ਰੂਪ ਦੇਣ ਅਤੇ ਰਸਮੀ ਦਸਤਖ਼ਤ ਪ੍ਰਕਿਰਿਆ ਦੀ ਤਿਆਰੀ ਲਈ ਹਨ | ਸ਼ਾਹਬਾਜ਼ ਸ਼ਰੀਫ਼ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਐਲਾਨ ਕੀਤਾ ਕਿ ਇਸਲਾਮੀ ਗਣਰਾਜ ਈਰਾਨ ਨਾਲ ਸਮਝੌਤਾ ਪੂਰੀ ਤਰ੍ਹਾਂ ਹੋ ਗਿਆ ਹੈ | ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਟਰੁੱਥ ਸੋਸ਼ਲ' 'ਤੇ ਪੋਸਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਹੁਣ ਤੁਰੰਤ ਪ੍ਰਭਾਵ ਨਾਲ ਹਟਾ ਦਿੱਤੀ ਜਾਵੇਗੀ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹੋਰਮੁਜ਼ ਜਲਡਮਰੂ ਤੋਂ ਸਾਰੀਆਂ ਰੁਕਾਵਟਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਆਲਮੀ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਬਿਨਾਂ ਕਿਸੇ ਰੁਕਾਵਟ ਦੇ ਹੋ ਸਕੇਗੀ | ਟਰੰਪ ਨੇ ਆਪਣੇ ਸੰਦੇਸ਼ 'ਚ ਕਿਹਾ ਕਿ 'ਦੁਨੀਆ ਦੇ ਜਹਾਜ਼, ਆਪਣਾ ਇੰਜਣ ਸ਼ੁਰੂ ਕਰਨ | ਤੇਲ ਨੂੰ ਵਹਿਣ ਦਿਓ |' ਹਾਲਾਂਕਿ, ਉਨ੍ਹਾਂ ਨੇ ਆਪਣੀ ਪੋਸਟ 'ਚ ਇਹ ਨਹੀਂ ਦੱਸਿਆ ਕਿ ਈਰਾਨ ਨਾਲ ਸਮਝੌਤੇ 'ਚ ਕੀ-ਕੀ ਸ਼ਾਮਿਲ ਹੈ | ਉਧਰ, ਈਰਾਨ ਦੇ ਕਾਨੂੰਨੀ ਅਤੇ ਕੌਮਾਂਤਰੀ ਮਾਮਲਿਆਂ ਬਾਰੇ ਉਪ ਵਿਦੇਸ਼ ਮੰਤਰੀ ਕਾਜ਼ਮ ਗ਼ਰੀਬਾਬਾਦੀ ਨੇ ਅਮਰੀਕਾ ਨਾਲ ਸ਼ਾਂਤੀ ਸਮਝੌਤੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤਹਿਰਾਨ ਵਾਸ਼ਿੰਗਟਨ ਦੀਆਂ ਦੁਸ਼ਮਣੀ ਖ਼ਤਮ ਕਰਨ, ਨਾਕਾਬੰਦੀ ਹਟਾਉਣ ਅਤੇ ਈਰਾਨੀ ਜਾਇਦਾਦਾਂ ਨੂੰ ਛੱਡਣ ਦੀਆਂ ਵਚਨਬੱਧਤਾਵਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਪ੍ਰਸਤਾਵਿਤ 60 ਦਿਨਾਂ ਦੀ ਗੱਲਬਾਤ ਦੀ ਮਿਆਦ ਦੇ ਅੰਦਰ ਅੰਤਿਮ ਸਮਝੌਤਾ ਕਰੇਗਾ | ਉਨ੍ਹਾਂ ਕਿਹਾ ਕਿ ਸਮਝੌਤੇ ਲਈ ਅਧਿਕਾਰਤ ਦਸਤਖ਼ਤ ਸਮਾਰੋਹ ਸ਼ੁੱਕਰਵਾਰ 19 ਜੂਨ ਨੂੰ ਹੋਵੇਗਾ, ਜਿਸ ਤੋਂ ਬਾਅਦ ਸਮਝੌਤਾ ਪੱਤਰ (ਐੱਮ. ਓ. ਯੂ.) ਨੂੰ ਜਨਤਕ ਕੀਤਾ ਜਾਵੇਗਾ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਮਹਾਨ ਸਮਝੌਤਾ ਪੂਰੇ ਖੇਤਰ 'ਚ ਸ਼ਾਂਤੀ ਅਤੇ ਸੁਰੱਖਿਆ ਲਿਆਏਗਾ | ਕਈ ਰਾਸ਼ਟਰਪਤੀਆਂ ਨੇ ਈਰਾਨ ਦੇ ਨਾਲ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ (ਟਰੰਪ) ਤੋਂ ਪਹਿਲਾਂ ਸਾਰੇ ਅਸਫਲ ਰਹੇ ਹਨ | ਉਨ੍ਹਾਂ ਕਿਹਾ ਕਿ ਖੇਤਰ ਦੇ ਨੇਤਾਵਾਂ ਨੂੰ ਪਹਿਲੀ ਵਾਰ ਇਕ ਅਜਿਹਾ ਰਾਸ਼ਟਰਪਤੀ ਮਿਲਿਆ ਹੈ, ਜੋ ਉਨ੍ਹਾਂ ਨੂੰ ਅਸਲ ਸ਼ਾਂਤੀ ਹਾਸਿਲ ਕਰਨ 'ਚ ਮਦਦ ਕਰ ਸਕਦਾ ਹੈ | ਇਸੇ ਦਰਮਿਆਨ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜੂ ਨੇ ਕਿਹਾ ਕਿ ਇਜ਼ਰਾਈਲੀ ਸੈਨਾ ਦੱਖਣੀ ਲਿਬਨਾਨ 'ਚ ਬਣੀ ਰਹੇਗੀ | ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਨੇ ਇਹ ਧਮਕੀ ਵੀ ਦਿੱਤੀ ਕਿ ਜੇਕਰ ਈਰਾਨ ਹਮਲਾ ਕਰਦਾ ਹੈ ਤਾਂ ਇਜ਼ਰਾਈਲ ਈਰਾਨ 'ਤੇ ਬਹੁਤ ਤਾਕਤ ਨਾਲ ਹਮਲਾ ਕਰੇਗਾ | ਸਰਕਾਰੀ ਸਮਾਚਾਰ ਏਜੰਸੀ ਆਈ.ਆਰ.ਐਨ. ਏ. ਦੀ ਰਿਪੋਰਟ ਅਨੁਸਾਰ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਸਮਝੌਤੇ ਨੂੰ ਲਾਗੂ ਕਰਨ ਅਤੇ ਲਿਬਨਾਨ 'ਤੇ ਇਜ਼ਰਾਈਲੀ ਹਮਲਿਆਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਅਮਰੀਕਾ ਜ਼ਿੰਮੇਵਾਰ ਹੈ |
ਭਾਰਤ ਖਾੜੀ ਸਥਿਤੀ 'ਤੇ ਰੱਖ ਰਿਹੈ ਨਜ਼ਰ
ਨਵੀਂ ਦਿੱਲੀ, (ਯੂ.ਐੱਨ.ਆਈ.)- ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਉੱਭਰ ਰਹੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ¢ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਖਾਦ ਦੀ ਉਪਲਬਧਤਾ, ਪੈਟਰੋਲੀਅਮ ਸਪਲਾਈ ਅਤੇ ਸਮੁੰਦਰੀ ਸੰਚਾਲਨ ਸਥਿਰ ਰਹੇ ਹਨ ਅਤੇ ਅਧਿਕਾਰੀ ਖੇਤਰ ਵਿੱਚ ਵਿਕਾਸ ਦੀ ਨੇੜਿਓਾ ਨਿਗਰਾਨੀ ਕਰ ਰਹੇ ਹਨ¢
ਅਮਰੀਕਾ ਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤਾ <br/>
ਅਜੀਤ ਡੈਸਕ
16-06-2026