ਨਵੀਂ ਦਿੱਲੀ, 19 ਜੂਨ (ਪੀ.ਟੀ.ਆਈ.)-ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ 56ਵੇਂ ਜਨਮ ਦਿਨ ਮੌਕੇ ਸ਼ੁੱਕਰਵਾਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਇੰਡੀਅਨ ਯੂਥ ਕਾਂਗਰਸ ਵਲੋਂ ਕਰਵਾਏ ਇਕ ਨੌਕਰੀ ਮੇਲੇ ‘ਚ ਹਜ਼ਾਰਾਂ ਨੌਜਵਾਨ ਨੌਕਰੀ ਲੱਭਣ ਲਈ ਇਥੇ ਕਰਵਾਏ ਗਏ ਸੰਗਠਨ ਦੇ ਸਮਾਗਮ ‘ਚ ਪੁੱਜੇ। ਸੰਗਠਨ ਨੇ ਦਾਅਵਾ ਕੀਤਾ ਕਿ ਇਸ ਸਮਾਗਮ ਲਈ ਲਗਭਗ 35,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇੰਡੀਅਨ ਯੂਥ ਕਾਂਗਰਸ (ਆਈ.ਵਾਈ.ਸੀ.) ਅਤੇ ਦਿੱਲੀ ਕਾਂਗਰਸ ਵਲੋਂ ਸਾਂਝੇ ਤੌਰ ‘ਤੇ ਕਰਵਾਏ ਇਸ ਨੌਕਰੀ ਮੇਲੇ ਵਿਚ ਸਵੇਰ ਤੋਂ ਹੀ ਸਥਾਨ ਦੇ ਬਾਹਰ ਉਮੀਦਵਾਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਜੋ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਵਿਚਕਾਰ ਤਿੱਖੀ ਰਾਜਨੀਕ ਦੁਸ਼ਮਣੀ ਦੇ ਬਾਵਜੂਦ ਸੰਸਦੀ ਸ਼ਿਸ਼ਟਾਚਾਰ ਨੂੰ ਦਰਸਾਉਂਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਮੋਦੀ ਨੇ ਕਾਂਗਰਸੀ ਨੇਤਾ ਨੂੰ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ।ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ ‘ਤੇ ਲਿਖਿਆ ਕਿ ਤੁਹਾਡੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕਰਦਾ ਹਾਂ।