ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਟਰੰਪ ਵਲੋਂ ਈਰਾਨੀ ਜਹਾਜ਼ਾਂ ਦੀ ਨਾਕਾਬੰਦੀ ਅਤੇ 20 ਫ਼ੀਸਦੀ ਟੋਲ ਦਾ ਐਲਾਨ

Ad Position 21
No active advertisement
ਅਜੀਤ ਡੈਸਕ 14-07-2026

ਨਿਊਯਾਰਕ, 13 ਜੁਲਾਈ (ਰਾਜੂ ਸਹਿਬਾਜ਼ਪੁਰਾ)-ਮੱਧ ਪੂਰਬ ਵਿਚ ਚੱਲ ਰਹੇ ਅਮਰੀਕਾ-ਈਰਾਨ ਟਕਰਾਅ ਨੇ ਇੱਕ ਨਵਾਂ ਮੋੜ ਲੈ ਲਿਆ ਹੈ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਹੋਰਮੁਜ਼ ਜਲਡਮਰੂ ਮੱਧ ਵਿਚ ਈਰਾਨੀ ਜਹਾਜ਼ਾਂ ਖ਼ਿਲਾਫ਼ ਨਾਕਾਬੰਦੀ ਮੁੜ ਲਾਗੂ ਕਰੇਗਾ ਤੇ ਇਸ ਰਸਤੇ ਤੋਂ ਸੁਰੱਖਿਅਤ ਲੰਘਣ ਵਾਲੇ ਯੋਗ ਜਹਾਜ਼ਾਂ ਤੋਂ 20 ਫ਼ੀਸਦੀ ਟੋਲ ਵਸੂਲਿਆ ਜਾਵੇਗਾ । ਟਰੰਪ ਦਾ ਕਹਿਣਾ ਹੈ ਕਿ ਇਹ ਕਦਮ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਸਮੁੰਦਰੀ ਰਸਤੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੁੱਕਿਆ ਜਾ ਰਿਹਾ ਹੈ । ਉਨ੍ਹਾਂ ਦਾਅਵਾ ਕੀਤਾ ਕਿ ਇਹ ਪਾਬੰਦੀ ਸਿਰਫ਼ ਈਰਾਨੀ ਜਹਾਜ਼ਾਂ ਜਾਂ ਉਨ੍ਹਾਂ ਨਾਲ ਸੰਬੰਧਿਤ ਕਾਰਗੋ ’ਤੇ ਲਾਗੂ ਹੋਵੇਗੀ, ਜਦਕਿ ਹੋਰ ਦੇਸ਼ਾਂ ਦੇ ਜਹਾਜ਼ਾਂ ਨੂੰ ਆਵਾਜਾਈ ਦੀ ਆਜ਼ਾਦੀ ਮਿਲੇਗੀ । ਇਸ ਐਲਾਨ ਤੋਂ ਪਹਿਲਾਂ ਹਫ਼ਤੇ ਦੇ ਅੰਤ ਦੌਰਾਨ ਹੋਏ ਹਮਲਿਆਂ ਨੇ ਖੇਤਰ ਵਿਚ ਤਣਾਅ ਹੋਰ ਵਧਾ ਦਿੱਤਾ ਹੈ । ਅਮਰੀਕੀ ਫ਼ੌਜ ਨੇ ਦੱਸਿਆ ਕਿ ਉਸ ਨੇ ਈਰਾਨ ਦੇ ਕਈ ਫ਼ੌਜੀ ਨਿਸ਼ਾਨਿਆਂ, ਜਿਨ੍ਹਾਂ ਵਿਚ ਹਵਾਈ ਰੱਖਿਆ ਪ੍ਰਣਾਲੀਆਂ, ਰਡਾਰ, ਮਿਜ਼ਾਈਲ ਅਤੇ ਡਰੋਨ ਸਹੂਲਤਾਂ ਸ਼ਾਮਿਲ ਸਨ ’ਤੇ ਹਮਲੇ ਕੀਤੇ। ਦੂਜੇ ਪਾਸੇ ਈਰਾਨ ਨੇ ਦੁਹਰਾਇਆ ਕਿ ਹੋਰਮੁਜ਼ ਜਲਡਮਰੂ ਮੱਧ ਉਸ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਤੇ ਉਹ ਇਸ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕੇਗਾ । ਈਰਾਨ ਦੀ ਰਿਵੋਲਿਊਸ਼ਨਰੀ ਗਾਰਡ ਨੇ ਵੀ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗੀ ।

Ad Position 22
No active advertisement
ਪਿਛਲੀ ਖ਼ਬਰ ਈਰਾਨ ਨੇ ਇਸਲਾਮਾਬਾਦ ਸਮਝੌਤਾ ਕੀਤਾ ਰੱਦ, ਅਮਰੀਕਾ ਨੂੰ ਠਹਿਰਾਇਆ ਦੋਸ਼ੀ ਅਗਲੀ ਖ਼ਬਰ ਅਮਰੀਕਾ ਤੇ ਈਰਾਨ ਵਲੋਂ ਭਾਰੀ ਗੋਲਾਬਾਰੀ ਬਾਅਦ ਹੋਰਮੁਜ਼ ’ਤੇ ਕਬਜ਼ੇ ਦਾ ਦਾਅਵਾ
Ad Position 24
No active advertisement