ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸੁਪਰੀਮ ਕੋਰਟ ਵਲੋਂ ਰਾਮ ਮੰਦਰ ਚੰਦਾ ਚੋਰੀ ਮਾਮਲੇ ’ਚ ਕੇਂਦਰ, ਯੂ.ਪੀ. ਸਰਕਾਰ ਤੇ ਟਰੱਸਟ ਨੂੰ ਨੋਟਿਸ

Ad Position 21
No active advertisement
ਅਜੀਤ ਡੈਸਕ 14-07-2026

ਨਵੀਂ ਦਿੱਲੀ, 13 ਜੁਲਾਈ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਰਾਮ ਮੰਦਰ ਚੰਦਾ ਚੋਰੀ ਮਾਮਲੇ ਵਿਚ ਕੇਂਦਰ, ਯੂ.ਪੀ. ਸਰਕਾਰ ਤੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਨੋਟਿਸ ਜਾਰੀ ਕੀਤਾ ਹੈ । ਇਸ ਨੋਟਿਸ ਰਾਹੀਂ ਅਯੁੱਧਿਆ ਰਾਮ ਮੰਦਰ ਲਈ ਮਿਲੇ ਦਾਨ ਵਿਚ ਕਥਿਤ ਗੜਬੜੀਆਂ ਦੀ ਸੁਤੰਤਰ ਅਤੇ ਕੋਰਟ ਦੀ ਨਿਗਰਾਨੀ ਵਿਚ ਜਾਂਚ ਦੀ ਮੰਗ ਵਾਲੀਆਂ ਪਟੀਸ਼ਨਾਂ ’ਤੇ ਜਵਾਬ ਮੰਗਿਆ ਹੈ । ਸਰਬਉੱਚ ਅਦਾਲਤ ਨੇ ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਤੋਂ ਸਥਿਤੀ ਰਿਪੋਰਟ ਤਲਬ ਕੀਤੀ ਗਈ ਹੈ । ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਜਵਾਬ ਦਾਖ਼ਲ ਕਰਨ ਲਈ 1 ਹਫ਼ਤੇ ਦਾ ਸਮਾਂ ਦਿੱਤਾ ਹੈ ਅਤੇ ਅਗਲੀ ਸੁਣਵਾਈ ਸੋਮਵਾਰ 20 ਜੁਲਾਈ ਨੂੰ ਤੈਅ ਕੀਤੀ ਹੈ । ਇਸ ਬੈਂਚ ਵਿਚ ਚੀਫ਼ ਜਸਟਿਸ ਸੂਰਿਆ ਕਾਂਤ ਤੋਂ ਇਲਾਵਾ ਜਸਟਿਸ ਜਾਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਵੀ ਸ਼ਾਮਿਲ ਹਨ, ਜੋ ਅਯੁੱਧਿਆ ਰਾਮ ਮੰਦਰ ਚੰਦਾ ਚੋਰੀ, ਹੇਰਾਫੇਰੀ ਅਤੇ ਗੜਬੜੀ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਹੈ । ਸੁਪਰੀਮ ਕੋਰਟ ਵਿਚ ਦਾਇਰ ਇਨ੍ਹਾਂ ਜਨਹਿਤ ਪਟੀਸ਼ਨਾਂ ਵਿਚ ਮੁੱਖ ਰੂਪ ’ਚ 2 ਵੱਡੀਆਂ ਮੰਗਾਂ ਰੱਖੀਆਂ ਗਈਆਂ ਹਨ । ਪਹਿਲੀ ਮੰਗ ਮੁਤਾਬਿਕ ਘਟਨਾ ਨਾਲ ਜੁੜੀ ਸੀ.ਸੀ.ਟੀ.ਵੀ. ਫੁਟੇਜ ਨੂੰ ਤੁਰੰਤ ਸੁਰੱਖਿਅਤ ਕੀਤਾ ਜਾਵੇ ਅਤੇ ਦੂਜੀ ਮੰਗ ਇਹ ਹੈ ਕਿ ਇਸ ਪੂਰੇ ਚੰਦਾ ਚੋਰੀ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਾਈ ਜਾਵੇ । ਦੱਸਣਯੋਗ ਹੈ ਕਿ ਯੂ.ਪੀ. ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਪਹਿਲਾਂ ਹੀ ਇੱਕ ਐੱਸ.ਆਈ.ਟੀ. ਬਣਾ ਦਿੱਤੀ ਹੈ । ਅਜਿਹੇ ਵਿਚ ਚੀਫ਼ ਜਸਟਿਸ ਨੇ ਰਾਜ ਸਰਕਾਰ ਨੂੰ ਹੁਣ ਤੱਕ ਦੀ ਜਾਂਚ ਦੀ ਸਥਿਤੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦਾ ‘ਪ੍ਰੇਮ ਪੱਤਰ’ ਪ੍ਰਾਪਤ ਕਰ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ-ਉਮਰ ਅਬਦੁੱਲਾ ਅਗਲੀ ਖ਼ਬਰ ਭੁਪੇਸ਼ ਬਘੇਲ ਨੇ ਪੰਜਾਬ ਕਾਂਗਰਸ ਦੀ ਖੁੱਲ੍ਹੀ ਖ਼ਾਨਾਜੰਗੀ ਤੇ ਦੋਵੇਂ ਧੜਿਆਂ ਬਾਰੇ ਰਿਪੋਰਟ ਹਾਈਕਮਾਨ ਨੂੰ ਭੇਜੀ
Ad Position 24
No active advertisement