ਨਵੀਂ ਦਿੱਲੀ, 13 ਜੁਲਾਈ (ਜਗਤਾਰ ਸਿੰਘ)-ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਪਿਛਲੇ ਸਾਲ ਨਵੰਬਰ ਵਿਚ ਲਾਲ ਕਿਲ੍ਹੇ ਦੇ ਕੋਲ ਕਾਰ ਬੰਬ ਧਮਾਕੇ ਵਿਚ ਮਾਰੇ ਗਏ 11 ਲੋਕਾਂ ਦੇ ਮ੍ਰਿਤਕ ਸਰੀਰਾਂ ਦਾ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ । ਸਪੈਸ਼ਲ ਜੱਜ ਪੀਤਾਂਬਰ ਦੱਤ ਨੇ ਜਾਂਚ ਏਜੰਸੀ ਨੂੰ ਆਤਮਘਾਤੀ ਧਮਾਕੇ ਵਿਚ ਮਾਰੇ ਗਏ ਕਾਰ ਡਰਾਈਵਰ ਡਾ. ਉਮਰ ਉਨ ਨਬੀ ਦੇ ਸਰੀਰ ਦੇ ਅੰਗਾਂ ਨੂੰ ਵੀ ਦਫ਼ਨਾਉਣ ਦੀ ਇਜਾਜ਼ਤ ਦਿੱਤੀ ਹੈ । ਅਦਾਲਤ ਨੇ ਕਿਹਾ ਕਿ ਪੀੜਤਾਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰੀਰ ਦੇ ਅੰਗਾਂ ਦਾ ਨਿਪਟਾਰਾ ਪੂਰੇ ਸਤਿਕਾਰ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ । ਅਦਾਲਤ ਨੇ ਰਾਸ਼ਟਰੀ ਜਾਂਚ ਏਜੰਸੀ ਤੋਂ ਇਸ ਦੇ ਅਮਲ ਦੀ ਰਿਪੋਰਟ ਵੀ ਮੰਗੀ ਹੈ । ਐਨ.ਆਈ.ਏ. ਨੇ ਅਦਾਲਤ ਨੂੰ ਦੱਸਿਆ ਕਿ ਪੀੜਤਾਂ ਅਤੇ ਆਤਮਘਾਤੀ ਹਮਲਾਵਰ ਨਬੀ ਦੇ ਸਰੀਰ ਦੇ ਅੰਗਾਂ ਤੋਂ ਫੋਰੈਂਸਿਕ ਸਬੂਤ ਇਕੱਠੇ ਕਰ ਲਏ ਹਨ ।
ਲਾਲ ਕਿਲ੍ਹਾ ਧਮਾਕਾ: ਅਦਾਲਤ ਨੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਦੀ ਦਿੱਤੀ ਮਨਜ਼ੂਰੀ, 11 ਲੋਕਾਂ ਦੀ ਹੋਈ ਸੀ ਮੌਤ
ਅਜੀਤ ਡੈਸਕ
14-07-2026