07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅਮਰੀਕਾ ਵਲੋਂ ਈਰਾਨ ’ਤੇ ਹਵਾਈ ਹਮਲੇ ਤੇਜ਼

Ad Position 21
No active advertisement
ਅਜੀਤ ਡੈਸਕ 17-07-2026
ਦੁਬਈ/ਨਿਊਯਾਰਕ, 16 ਜੁਲਾਈ (ਏਜੰਸੀ, ਰਾਜੂ ਸਹਿਬਾਜ਼ਪੁਰਾ)-ਅਮਰੀਕਾ ਅਤੇ ਈਰਾਨ ’ਚ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ। ਵੀਰਵਾਰ ਤੜਕੇ ਅਮਰੀਕਾ ਨੇ ਈਰਾਨ ’ਤੇ ਹਵਾਈ ਹਮਲੇ ਤੇਜ਼ ਕਰਦਿਆਂ ਉੱਤਰੀ ਈਰਾਨ ਤੱਕ ਹਮਲਿਆਂ ਦਾ ਘੇਰਾ ਵਧਾ ਦਿੱਤਾ। ਇਸੇ ਦੌਰਾਨ ਅਮਰੀਕਾ ਨੇ ਈਰਾਨ ’ਤੇ ਕੀਤੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਇਕ ਵਪਾਰਕ ਜਹਾਜ਼ ’ਤੇ ਮਿਜ਼ਾਈਲ ਹਮਲਾ ਕਰਕੇ ਉਸ ਨੂੰ ਰੋਕ ਦਿੱਤਾ। ਅਮਰੀਕੀ ਫ਼ੌਜ ਅਨੁਸਾਰ ਈਰਾਨ ਦੀ ਬੰਦਰਗਾਹ ਵੱਲ ਜਾ ਰਹੇ ਜਹਾਜ਼ ਨੇ ਕਈ ਚਿਤਾਵਨੀਆਂ ਦੇ ਬਾਵਜੂਦ ਆਪਣਾ ਰਸਤਾ ਨਹੀਂ ਬਦਲਿਆ, ਜਿਸ ਦੇ ਬਾਅਦ ਉਸ ’ਤੇ ਹਮਲਾ ਕੀਤਾ ਗਿਆ। ਇਹ ਕਾਰਵਾਈ ਈਰਾਨ ਖ਼ਿਲਾਫ਼ ਲਾਗੂ ਅਮਰੀਕੀ ਜਲਸੈਨਾ ਦੀ ਨਾਕਾਬੰਦੀ ਤਹਿਤ ਕੀਤੀ ਗਈ। ਅਮਰੀਕੀ ਕਾਰਵਾਈ ਦੇ ਜਵਾਬ ’ਚ ਈਰਾਨ ਨੇ ਬਹਿਰੀਨ ਅਤੇ ਕੁਵੈਤ ਵਿਚ ਅਮਰੀਕੀ ਸੈਨਿਕ ਟਿਕਾਣਿਆਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। ਜਾਰਡਨ ਨੇ ਵੀ ਕਿਹਾ ਕਿ ਉਸ ਨੇ ਆਪਣੇ ਵੱਲ ਵਧ ਰਹੀਆਂ 8 ਈਰਾਨੀ ਮਿਜ਼ਾਈਲਾਂ ਨੂੰ ਹਵਾ ’ਚ ਹੀ ਨਸ਼ਟ ਕਰ ਦਿੱਤਾ। ਉਧਰ ਈਰਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਹਮਲਿਆਂ ’ਚ ਪਹਿਲਾਂ ਹੀ 35 ਤੋਂ ਵੱਧ ਨਾਗਰਿਕ ਮਾਰੇ ਜਾ ਚੁੱਕੇ ਹਨ ਅਤੇ 300 ਤੋਂ ਵੱਧ ਜ਼ਖ਼ਮੀ ਹੋਏ ਹਨ। ਅਮਰੀਕਾ ਨੇ ਅੱਜ ਪਹਿਲੀ ਵਾਰ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਨੇੜਲੇ ਇਲਾਕਿਆਂ ’ਚ ਵੀ ਹਮਲੇ ਕੀਤੇ। ਈਰਾਨੀ ਮੀਡੀਆ ਨੇ ਵੀਰਵਾਰ ਸਵੇਰੇ ਹਮੇਦਾਨ, ਹੋਰਮੋਜ਼ਗਨ, ਖੁਜ਼ੇਸਤਾਨ, ਲੋਰੇਸਤਾਨ, ਮਰਕਾਜ਼ੀ ਅਤੇ ਸੀਸਤਾਨ ਅਤੇ ਬਲੋਚਿਸਤਾਨ ਪ੍ਰਾਂਤਾਂ ਦੇ ਨੇੜੇ ਹੋਏ ਹਮਲਿਆਂ ਦੀ ਵੀ ਰਿਪੋਰਟ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਹੋਰਮੁਜ਼ ’ਚੋਂ ਲੰਘਣ ਵਾਲੇ ਜਹਾਜ਼ਾਂ ’ਤੇ ਭਾਰਤੀ ਮਲਾਹਾਂ ਨੂੰ ਤਾਇਨਾਤ ਨਾ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਵਿਖੇ ‘ਵਿਕਸਿਤ ਭਾਰਤ 2047’ ਦੇ ਵਿਜ਼ਨ ਦੇ ਤਹਿਤ ‘ਵਿਕਸਿਤ ਭਾਰਤ ਯੁਵਾ ਜੋੜੋ...
Ad Position 24
No active advertisement