02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਬੰਗਾਲ ’ਚ ਹੋਇਆ ਰਾਜਨੀਤਕ ਬਦਲਾਅ ਬੇਮਿਸਾਲ-ਅਮਿਤ ਸ਼ਾਹ

Ad Position 21
No active advertisement
ਅਜੀਤ ਡੈਸਕ 20-07-2026

ਕੋਲਕਾਤਾ, 19 ਜੁਲਾਈ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਆਇਆ ਰਾਜਨੀਤਕ ਬਦਲਾਅ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸੇ ਵੀ ਰਾਜ ’ਚ ਦੇਖੇ ਗਏ ਰਾਜਨੀਤਕ ਬਦਲਾਅ ਤੋਂ ਉਲਟ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਨਵੀਂ ਭਾਜਪਾ ਸਰਕਾਰ ਨੇ ਖੱਬੇ-ਪੱਖੀਆਂ ਅਤੇ ਟੀ.ਐਮ.ਸੀ. ਦੇ ਦਹਾਕਿਆਂ ਦੇ ਕੁਸ਼ਾਸਨ ਤੋਂ ਬਾਅਦ ‘ਸੋਨਾਰ ਬੰਗਲਾ’ ਦੀ ਖੋਜ ਨੂੰ ਮੁੜ ਸੁਰਜੀਤ ਕੀਤਾ ਹੈ। ਹਾਵੜਾ ਦੇ ਸੰਕਰੇਲ ਵਿਖੇ 700 ਕਰੋੜ ਰੁਪਏ ਦੇ ਅਮੂਲ ਬੰਗਾਲ ਡੇਅਰੀ ਪ੍ਰਾਜੈਕਟ ਲਈ ਵਰਚੁਅਲ ਤੌਰ ’ਤੇ ਨੀਂਹ ਪੱਥਰ ਰੱਖਣ ਅਤੇ ਭੂਮੀ ਪੂਜਨ ਕਰਦੇ ਹੋਏ, ਸ਼ਾਹ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕਾਂ ਦੇ ਮੂੰਹ ਮਿੱਠੇ ਕਰਨ ਲਈ ਪੱਛਮੀ ਬੰਗਾਲ ਆਏ ਹਨ। ਇਸ ਪ੍ਰਾਜੈਕਟ ਵਿਚ ਦੁਨੀਆ ਦਾ ਸਭ ਤੋਂ ਵੱਡਾ ਦਹੀਂ ਉਤਪਾਦਨ ਪਲਾਂਟ ਹੋਵੇਗਾ। ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਅਤੇ ਸੀਨੀਅਰ ਮੰਤਰੀਆਂ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਰਾਜ ਦੇ ਅਤੀਤ ਅਤੇ ਵਰਤਮਾਨ ’ਚ ਫਰਕ ਦਰਸਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਰਾਜ ਕਦੇ ਸਿੱਖਿਆ, ਸੱਭਿਆਚਾਰ, ਅਧਿਆਤਮਿਕਤਾ, ਆਜ਼ਾਦੀ ਅੰਦੋਲਨ ਅਤੇ ਰਾਸ਼ਟਰਵਾਦ ਵਿਚ ਪੂਰੇ ਦੇਸ਼ ਲਈ ‘ਰੋਸ਼ਨੀ ਦੀ ਕਿਰਨ’ ਸੀ। ਉਨ੍ਹਾਂ ਕਿਹਾ ਕਿ ਭਾਵੇਂ ਇਹ ਆਜ਼ਾਦੀ ਸੰਗਰਾਮ ਹੋਵੇ ਜਾਂ ਦੇਸ਼ ਦਾ ਸੱਭਿਆਚਾਰਕ ਅਤੇ ਅਧਿਆਤਮਿਕ ਪੁਨਰਜਾਗਰਣ, ਰਾਜ ਨੇ ਭਾਰਤ ਨੂੰ ਆਪਣੇ ਕੁਝ ਮਹਾਨ ਨੇਤਾ ਅਤੇ ਆਜ਼ਾਦੀ ਘੁਲਾਟੀਏ ਦਿੱਤੇ। ਹਾਲਾਂਕਿ, ਸ਼ਾਹ ਨੇ ਦੋਸ਼ ਲਗਾਇਆ ਕਿ ਰਾਜ ਨੂੰ ਬਾਅਦ ਵਿਚ ਦਹਾਕਿਆਂ ਤੱਕ ਰਾਜਨੀਤਕ ਪਤਨ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਤਿੰਨ ਦਹਾਕਿਆਂ ਤੱਕ ਵਿਦੇਸ਼ੀ ਵਿਚਾਰਧਾਰਾ ਤੋਂ ਪ੍ਰਭਾਵਿਤ ਕਮਿਊਨਿਸਟ ਸਰਕਾਰ ਦੇ ਅਧੀਨ ਰਿਹਾ, ਇਸ ਤੋਂ ਆਜ਼ਾਦ ਹੋਣ ਤੋਂ ਬਾਅਦ ਇਹ ਟੀ. ਐਮ. ਸੀ. ਦੇ ਚੁੰਗਲ ਵਿਚ ਫਸ ਗਿਆ, ਜੋ ਬਿਨਾਂ ਕਿਸੇ ਵਿਚਾਰਧਾਰਾ, ਭ੍ਰਿਸ਼ਟ ਅਤੇ ਅਪਰਾਧਿਕ ਪਾਰਟੀ ਹੈ। ਸਾਡੀਆਂ ਅੱਖਾਂ ਦੇ ਸਾਹਮਣੇ ਗੁਰੂਦੇਵ ਰਬਿੰਦਰਨਾਥ ਟੈਗੋਰ ਦੁਆਰਾ ਕਲਪਨਾ ਕੀਤਾ ਗਿਆ ‘ਸੋਨਾਰ ਬੰਗਲਾ’ ਦਾ ਸੁਪਨਾ ਤਬਾਹ ਹੋ ਗਿਆ। ਸ਼ਾਹ ਨੇ ਕਿਹਾ ਕਿ ਇਕ ਦਹਾਕੇ ਦੇ ਸੰਘਰਸ਼ ਅਤੇ ਮੋਦੀ ਦੇ ਸੱਦੇ ’ਤੇ, ਅਧਿਕਾਰੀ ਦੀ ਅਗਵਾਈ ’ਚ ਸੋਨਾਰ ਬੰਗਲਾ ਲਈ ਅੰਦੋਲਨ ਦੁਬਾਰਾ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਘੁਸਪੈਠ ਨੂੰ ਰੋਕਣ, ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਔਰਤਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਮਾਲ ਵਿਭਾਗ ’ਚ ਵਰਤੇ ਜਾਂਦੇ 35 ਔਖੇ ਸ਼ਬਦਾਂ ਦੀ ਥਾਂ ਹੁਣ ਸੌਖੇ ਪੰਜਾਬੀ ਸ਼ਬਦ ਵਰਤੇ ਜਾਣਗੇ-ਮੁੰਡੀਆਂ ਅਗਲੀ ਖ਼ਬਰ ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ
Ad Position 24
No active advertisement