03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

2 ਸਾਲਾਂ ’ਚ ਰਾਜ ਸਭਾ ਮੈਂਬਰਾਂ ਨੇ 262 ਕਰੋੜ ਖਰਚ ਕੀਤੇ-ਆਰ.ਟੀ.ਆਈ. ’ਚ ਖੁਲਾਸਾ

Ad Position 21
No active advertisement
ਅਜੀਤ ਡੈਸਕ 20-07-2026
ਜੈਪੁਰ, 19 ਜੁਲਾਈ (ਏਜੰਸੀ)-ਆਰ.ਟੀ.ਆਈ. ਤੋਂ ਪਤਾ ਲੱਗਾ ਹੈ ਕਿ ਪਿਛਲੇ ਦੋ ਵਿੱਤੀ ਸਾਲਾਂ (2024-25 ਅਤੇ 2025-26) ’ਚ ਰਾਜ ਸਭਾ ਦੇ ਸਾਰੇ ਸੰਸਦ ਮੈਂਬਰਾਂ ਦੀ ਤਨਖਾਹ, ਭੱਤੇ ਤੇ ਸਹੂਲਤਾਂ ’ਤੇ 262 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ। ਇਨ੍ਹਾਂ ’ਚੋਂ 151 ਕਰੋੜ ਰੁਪਏ ਤੋਂ ਜ਼ਿਆਦਾ ਸਿਰਫ਼ ਉਨ੍ਹਾਂ ਦੇ ਭੱਤਿਆਂ ਤੇ ਯਾਤਰਾ ’ਤੇ ਖਰਚ ਹੋਏ। 2024-25 ’ਚ ਸਰਕਾਰੀ ਖਜ਼ਾਨੇ ਤੋਂ ਰਾਜ ਸਭਾ ਮੈਂਬਰਾਂ ’ਤੇ 98 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ, ਜੋ 2025-26 ’ਚ ਵੱਧ ਕੇ 163 ਕਰੋੜ ਰੁਪਏ ਹੋ ਗਏ ਭਾਵ ਇਨ੍ਹਾਂ ’ਚ 65 ਕਰੋੜ ਰੁਪਏ ਦਾ ਵਾਧਾ ਹੋਇਆ। ਇਸ ਰਕਮ ’ਚ ਦੇਸ਼ ਦੇ ਅੰਦਰ ਦੀ ਯਾਤਰਾ, ਵਿਦੇਸ਼ ਯਾਤਰਾ, ਦਫ਼ਤਰ ਦਾ ਖਰਚ ਤੇ ਮੈਡੀਕਲ ਬਿੱਲ ਸ਼ਾਮਿਲ ਹਨ। 2024-25 ’ਚ ਤਨਖਾਹ ’ਤੇ 25.71 ਕਰੋੜ ਰੁਪਏ ਤੋਂ ਵੱਧ, ਮੈਡੀਕਲ ਬਿੱਲ ’ਤੇ 8.2 ਕਰੋੜ ਰੁਪਏ, ਯਾਤਰਾ ’ਤੇ 24.99 ਕਰੋੜ ਤੇ ਭੱਤਿਆਂ ’ਤੇ 33.33 ਕਰੋੜ ਰੁਪਏ ਤੋਂ ਵੱਧ ਖਰਚ ਹੋਏ। ਬਿਨੈਕਾਰ ਚੰਦਰ ਸ਼ੇਖਰ ਗੌਰ ਦੇ ਸਵਾਲ ’ਤੇ ਰਾਜ ਸਭਾ ਸਕੱਤਰੇਤ ਦੇ ਜਵਾਬ ਅਨੁਸਾਰ 2025-26 ’ਚ ਤਨਖਾਹ ’ਤੇ 44.6 ਕਰੋੜ ਰੁਪਏ ਤੋਂ ਵੱਧ, ਮੈਡੀਕਲ ਬਿੱਲ ’ਤੇ 9.6 ਕਰੋੜ ਰੁਪਏ, ਯਾਤਰਾ ਖਰਚ 36 ਕਰੋੜ ਤੇ ਭੱਤਿਆਂ ’ਤੇ 58.78 ਕਰੋੜ ਰੁਪਏ ਤੋਂ ਵੱਧ ਖਰਚ ਹੋਏ। ਰਾਜ ਸਭਾ ਸੰਸਦ ਮੈਂਬਰਾਂ ਨੂੰ ਕੁਲ 21 ਤਰ੍ਹਾਂ ਦੇ ਖਰਚਿਆਂ ਲਈ ਪੈਸੇ ਮਿਲਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮੱਧ ਪ੍ਰਦੇਸ਼ ਕੈਬਨਿਟ ਨੇ ਯੂ.ਸੀ.ਸੀ. ਬਿੱਲ ਦੇ ਖਰੜੇ ਨੂੰ ਦਿੱਤੀ ਪ੍ਰਵਾਨਗੀ ਅਗਲੀ ਖ਼ਬਰ ਵਾਂਗਚੁਕ ਨੂੰ ਇਲਾਜ ਲਈ ਉਠਾਉਣਾ ਮਨਮਾਨੀ ਨਹੀਂ-ਦਿੱਲੀ ਹਾਈ ਕੋਰਟ
Ad Position 24
No active advertisement