ਰਾਹੁਲ ਦੇ ‘ਇਡੀਅਟ’ ਵਾਲੇ ਬਿਆਨ ’ਤੇ ਹੰਗਾਮਾ
ਅਜੀਤ ਡੈਸਕ
30-07-2026
ਰਾਹੁਲ ਗਾਂਧੀ ਵਲੋਂ ਦਿੱਤੇ ‘ਇਡੀਅਟ’ ਵਾਲੇ ਬਿਆਨ ਤੋਂ ਬਾਅਦ ਸਦਨ ’ਚ ਜੰਮ ਕੇ ਹੰਗਾਮਾ ਹੋਇਆ। ਸੱਤਾ ਧਿਰ ਵਲੋਂ ਰਾਹੁਲ ਗਾਂਧੀ ਦੇ ਸ਼ਬਦਾਂ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਉਹ (ਰਾਹੁਲ) ਅਸੰਸਦੀ ਸ਼ਬਦ ਸਦਨ ’ਚ ਇਸਤੇਮਾਲ ਨਹੀਂ ਕਰ ਸਕਦੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਦਖ਼ਲਅੰਦਾਜ਼ੀ ਕਰਦਿਆਂ ਕਿਹਾ ਕਿ ਰਾਹੁਲ ਬੜੇ ਤਰੀਕੇ ਨਾਲ ਇਕ ਵਿਦਿਆਰਥਣ ਦੇ ਨਾਂਅ ’ਤੇ ਗੈਰ ਸੰਸਦੀ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਰਿਜਿਜੂ ਨੇ ਇਹ ਸ਼ਬਦ (ਇਡੀਅਟ) ਰਿਕਾਰਡ ਤੋਂ ਹਟਾਉਣ ਦੀ ਮੰਗ ਕੀਤੀ, ਜਿਸ ’ਤੇ ਰਾਹੁਲ ਗਾਂਧੀ ਵਲੋਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਹ ਸ਼ਬਦ ਕਿਸੇ ਵਿਅਕਤੀ ਵਿਸ਼ੇ਼ਸ਼ ਲਈ ਨਹੀਂ ਵਰਤਿਆ।