02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

‘ਮੇਰੀ ਰਸੋਈ’ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ 33 ਲੱਖ ਤੋਂ ਪਾਰ

Ad Position 21
No active advertisement
ਅਜੀਤ ਡੈਸਕ 30-07-2026

ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ ਸੂਬੇ ਦੇ ਪੱਛੜੇ ਵਰਗਾਂ ਦੇ ਪਰਿਵਾਰਾਂ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਰਾਸ਼ਨ ਕਿੱਟ ਵੰਡ ਮੁਹਿੰਮ ‘ਮੇਰੀ ਰਸੋਈ’ ਵਿਚ ਤੇਜ਼ੀ ਲਿਆਂਦੀ ਗਈ ਹੈ, ਜਿਸ ਤਹਿਤ ਲਗਭਗ 33.86 ਲੱਖ ਪਰਿਵਾਰ ਲਾਭ ਲੈ ਰਹੇ ਹਨ । ਇਸ ਮੁਹਿੰਮ ਦਾ ਉਦੇਸ਼ ਹਰ ਤਿਮਾਹੀ ਭਾਵ 3 ਮਹੀਨਿਆਂ ਬਾਅਦ ਪੰਜਾਬ ਭਰ ਵਿਚ ਕੁੱਲ 40.48 ਲੱਖ ਯੋਗ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਪ੍ਰਦਾਨ ਕਰਨਾ ਹੈ । ਮੁੱਖ ਮੰਤਰੀ ਭਗਵੰਤ ਮਾਨ ਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਇਸ ਪਹਿਲਕਦਮੀ ਤਹਿਤ ਰਾਸ਼ਨ ਕਿੱਟਾਂ ਦੀ ਵੰਡ ਮਿਸ਼ਨ ਮੋਡ ’ਤੇ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਹਰੇਕ ਪਰਿਵਾਰ ਨੂੰ ਇਕ ਰਾਸ਼ਨ ਕਿੱਟ ਮਿਲੇਗੀ, ਜਿਸ ਨੂੰ ਇੱਕ ਪਰਿਵਾਰ ਦੀਆਂ ਖੁਰਾਕ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਹੁਣ ਤੱਕ ਵੰਡੀਆਂ ਗਈਆਂ ਰਾਸ਼ਨ ਕਿੱਟਾਂ ਵਿਚੋਂ, ਲੁਧਿਆਣਾ 3,86692 ਕਿੱਟਾਂ ਦੀ ਵੰਡ ਨਾਲ ਮੋਹਰੀ ਰਿਹਾ, ਜਦਕਿ ਅੰਮ੍ਰਿਤਸਰ 2,66112 ਕਿੱਟਾਂ ਦੀ ਵੰਡ ਨਾਲ ਦੂਜੇ ਸਥਾਨ ’ਤੇ, ਪਟਿਆਲਾ 2,37320 ਕਿੱਟਾਂ ਦੀ ਵੰਡ ਨਾਲ ਤੀਜੇ ਸਥਾਨ ’ਤੇ, ਗੁਰਦਾਸਪੁਰ 2,09040 ਕਿੱਟਾਂ ਦੀ ਵੰਡ ਨਾਲ ਚੌਥੇ ਸਥਾਨ ’ਤੇ, ਜਲੰਧਰ 1,95614 ਕਿੱਟਾਂ ਦੀ ਵੰਡ ਨਾਲ ਪੰਜਵੇਂ ਸਥਾਨ ’ਤੇ ਅਤੇ ਬਠਿੰਡਾ 1,94449 ਕਿੱਟਾਂ ਦੀ ਵੰਡ ਨਾਲ ਛੇਵੇਂ ਸਥਾਨ ’ਤੇ ਹੈ। ਇਸੇ ਤਰ੍ਹਾਂ ਫਾਜ਼ਿਲਕਾ ਵਿਚ 1,65364 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ, ਸੰਗਰੂਰ ਵਿਚ 1,66102 ਰਾਸ਼ਨ ਕਿੱਟਾਂ, ਹੁਸ਼ਿਆਰਪੁਰ ਵਿਚ 1,84140, ਤਰਨ ਤਾਰਨ ਵਿਚ 1,61253, ਸ੍ਰੀ ਮੁਕਤਸਰ ਸਾਹਿਬ ਵਿਚ 1,42995, ਫਿਰੋਜ਼ਪੁਰ ਵਿਚ 1,29673, ਮੋਗਾ ਵਿਚ 1,23321, ਮਾਨਸਾ ਵਿਚ 1,00371, ਕਪੂਰਥਲਾ ਵਿਚ 90,616, ਫਤਹਿਗੜ੍ਹ ਸਾਹਿਬ ਵਿਚ 81,867, ਫਰੀਦਕੋਟ ਵਿਚ 82,808, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ 91,991, ਪਠਾਨਕੋਟ ਵਿਚ 89,596, ਰੂਪਨਗਰ ਵਿਚ 91,469, ਬਰਨਾਲਾ ਵਿਚ 68,592, ਮਾਲੇਰਕੋਟਲਾ ਵਿਚ 55,400 ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ 71,614 ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ । ਇਹ ਯੋਜਨਾ ਹਰ ਯੋਗ ਪਰਿਵਾਰ ਲਈ ਭੋਜਨ ਸੁਰੱਖਿਆ ਯਕੀਨੀ ਬਣਾਉਣ ਸੰਬੰਧੀ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹੈ।

Ad Position 22
No active advertisement
ਪਿਛਲੀ ਖ਼ਬਰ ਮੁਰਲੀ ਸ੍ਰੀਸ਼ੰਕਰ ਨੇ ਦੂਸਰੀ ਵਾਰ ਰਾਸ਼ਟਰਮੰਡਲ ਖੇਡਾਂ ’ਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਮਕਬੂਜ਼ਾ ਕਸ਼ਮੀਰ ’ਚ ਪ੍ਰਦਰਸ਼ਨਕਾਰੀ ਭਾਰਤ ਵਰਗੇ ਦੁਸ਼ਮਣ-ਖ਼ਵਾਜਾ ਆਸਿਫ਼
Ad Position 24
No active advertisement