02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਮੁਰਲੀ ਸ੍ਰੀਸ਼ੰਕਰ ਨੇ ਦੂਸਰੀ ਵਾਰ ਰਾਸ਼ਟਰਮੰਡਲ ਖੇਡਾਂ ’ਚ ਜਿੱਤਿਆ ਚਾਂਦੀ ਦਾ ਤਗਮਾ

Ad Position 21
No active advertisement
ਅਜੀਤ ਡੈਸਕ 30-07-2026

ਗਲਾਸਗੋ, 29 ਜੁਲਾਈ (ਏਜੰਸੀ)-ਭਾਰਤੀ ਅਥਲੈਟਿਕਸ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਇ ਜੋਡ਼ਦੇ ਹੋਏ ਮੁਰਲੀ ਸ੍ਰੀਸ਼ੰਕਰ ਨੇ ਬੁੱਧਵਾਰ ਨੂੰ ਲੰਬੀ ਛਾਲ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਵਿਚ ਦੇਸ਼ ਦੇ ਪਹਿਲੇ ਦੋਹਰੇ ਤਗਮਾ ਜੇਤੂ ਬਣਨ ਦਾ ਮਾਣ ਹਾਸਿਲ ਕੀਤਾ ਹੈ। ਸਾਲ 2022 ਵਿਚ ਬਰਮਿੰਘਮ ਵਿਖੇ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ 27 ਸਾਲਾ ਮੁਰਲੀ ਨੇ 8.09 ਮੀਟਰ ਦੀ ਆਪਣੀ ਸਰਵੋਤਮ ਛਾਲ ਨਾਲ ਆਪਣੇ ਸੰਗ੍ਰਹਿ ਵਿਚ ਇਕ ਹੋਰ ਤਗਮਾ ਸ਼ਾਮਿਲ ਕੀਤਾ। ਇਹ ਪ੍ਰਾਪਤੀ ਉਸ ਦੀ ਗੋਡੇ ਦੀ ਸੱਟ ਤੋਂ ਬਾਅਦ ਇਕ ਭਾਵੁਕ ਵਾਪਸੀ ਨੂੰ ਦਰਸਾਉਂਦੀ ਹੈ, ਜਿਸ ਨੇ ਲਗਭਗ ਉਸ ਦੇ ਕਰੀਅਰ ਨੂੰ ਖਤਮ ਹੀ ਕਰ ਦਿੱਤਾ ਸੀ। ਗਲਾਸਗੋ ਵਿਚ ਚੱਲ ਰਹੀਆਂ 2026 ਰਾਸ਼ਟਰਮੰਡਲ ਖੇਡਾਂ ਵਿਚ ਲੰਬੀ ਛਾਲ ਮਾਰਨ ਵਾਲੇ ਮੁਰਲੀ ਸ਼੍ਰੀਸ਼ੰਕਰ ਨੇ ਭਾਰਤ ਨੂੰ 13ਵਾਂ ਤਗਮਾ ਦਿਵਾਇਆ ਹੈ। ਇਸ ਤਰ੍ਹਾਂ ਸੋਨ ਤਗਮਾ ਜਮੈਕਾ ਦੇ ਤਜੈ ਗੇਲ (8.15 ਮੀਟਰ) ਨੂੰ ਮਿਲਿਆ। ਇਸੇ ਹੀ ਮੁਕਾਬਲੇ ਵਿਚ ਇਕ ਹੋਰ ਭਾਰਤੀ ਲੋਕੇਸ਼ ਸੱਤਿਆਨਾਥਨ (7.97 ਮੀਟਰ) ਛਾਲ ਮਾਰ ਕੇ ਪੰਜਵੇਂ ਸਥਾਨ ’ਤੇ ਰਿਹਾ। ਮੁਰਲੀ ਵਲੋਂ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤ 2 ਸੋਨ, 8 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ ਤਗਮਾ ਸੂਚੀ ’ਚ ਨੌਵੇਂ ਸਥਾਨ ’ਤੇ ਹੈ।

Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਕੈਦ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ-ਸੁਪਰੀਮ ਕੋਰਟ ਅਗਲੀ ਖ਼ਬਰ ‘ਮੇਰੀ ਰਸੋਈ’ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ 33 ਲੱਖ ਤੋਂ ਪਾਰ
Ad Position 24
No active advertisement