14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਨਾਂਦੇੜ ਵਿਖੇ ਸੁਖਬੀਰ ਸਿੰਘ ਬਾਦਲ ਹਮਲੇ ’ਚ ਜ਼ਖ਼ਮੀ-ਹਮਲਾਵਰ ਗ੍ਰਿਫ਼ਤਾਰ

ਨਾਂਦੇੜ, 13 ਅਗਸਤ (ਏਜੰਸੀ)-ਮਹਾਰਾਸ਼ਟਰ ਦੇ ਨਾਂਦੇੜ ’ਚ ਇਕ ਗੁਰਦੁਆਰੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਸ ’ਚ ਉਹ ਜ਼ਖਮੀ ਹੋ ਗਏ। ਨਾਂਦੇੜ ਦੇ ....

Ad Position 21
No active advertisement
ਅਜੀਤ ਡੈਸਕ 14-08-2026

* ਨਿਹੰਗ ਬਾਣੇ ’ਚ ਆਏ ਸਖ਼ਸ਼ ਨੇ ਕੀਤਾ ਹਮਲਾ * ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਮੁਗਤ ਵਿਖੇ ਮੱਥਾ ਟੇਕ ਕੇ ਆ ਰਹੇ ਸਨ ਬਾਹਰ * ਹੱਥ ’ਤੇ ਲੱਗੀ ਸੱਟ, ਹਸਪਤਾਲ ਦਾਖ਼ਲ 
ਨਾਂਦੇੜ, 13 ਅਗਸਤ (ਏਜੰਸੀ)-ਮਹਾਰਾਸ਼ਟਰ ਦੇ ਨਾਂਦੇੜ ’ਚ ਇਕ ਗੁਰਦੁਆਰੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਸ ’ਚ ਉਹ ਜ਼ਖਮੀ ਹੋ ਗਏ। ਨਾਂਦੇੜ ਦੇ ਐਸ.ਪੀ. ਨੀਲਾਭ ਰੋਹਨ ਨੇ ਦੱਸਿਆ ਕਿ ਇਕ ਨਿਹੰਗ ਸਿੰਘ ਨੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਮੁਗਤ ਅੰਦਰ ਸੁਖਬੀਰ ਸਿੰਘ ਬਾਦਲ ’ਤੇ ਕਿਰਪਾਨ (ਖੰਜਰ) ਨਾਲ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਹਮਲਾਵਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੇ ਹੱਥ ’ਤੇ ਦੋ-ਤਿੰਨ ਟਾਂਕੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਸੁਰੱਖਿਆ ਇਕਾਈ ਦਾ ਹਿੱਸਾ ਰਹੇ ਪੁਲਿਸ ਅਧਿਕਾਰੀ ਸੰਤੋਸ਼ ਕੇਂਦਰ ਵੀ ਸੁਖਬੀਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਜ਼ਖਮੀ ਹੋ ਗਏ। ਸੁਖਬੀਰ ’ਤੇ ਦੁਪਹਿਰ ਕਰੀਬ 1.45 ਵਜੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਮੁਗਤ ਅੰਦਰ ਉਦੋਂ ਹਮਲਾ ਕੀਤਾ ਗਿਆ, ਜਦੋਂ ਉਹ ਪੌੜੀਆਂ ਤੋਂ ਹੇਠਾਂ ਉਤਰ ਰਹੇ ਸਨ। ਇਸ ਤੋਂ ਪਹਿਲਾਂ ਦਿਨ ਸਮੇਂ ਸੁਖਬੀਰ ਨੇ ਆਪਣੀ ਪਤਨੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਨਾਂਦੇੜ ’ਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਸਨ। ਦਸੰਬਰ 2024 ’ਚ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਵਿਖੇ ਵੀ ਜਾਨਲੇਵਾ ਹਮਲੇ ’ਚ ਵਾਲ ਵਾਲ ਬਚੇ ਸਨ।

ਪ੍ਰਧਾਨ ਮੰਤਰੀ ਨੇ ਸੁਖਬੀਰ ਦਾ ਹਾਲ-ਚਾਲ ਜਾਣਿਆ
ਨਵੀਂ ਦਿੱਲੀ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਖਬੀਰ ਸਿੰਘ ਬਾਦਲ ਦੀ ਸਿਹਤ ਬਾਰੇ ਜਾਣਕਾਰੀ ਹਾਸਿਲ ਕੀਤੀ। ਸਰਕਾਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਸੁਖਬੀਰ ਦੀ ਪਤਨੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਤੇ ਸੁਖਬੀਰ ਦੀ ਸਿਹਤ ਬਾਰੇ ਹਾਲ-ਚਾਲ ਪੁੱਛਿਆ। ਘਟਨਾ ਸਮੇਂ ਹਰਸਿਮਰਤ ਵੀ ਆਪਣੇ ਪਤੀ ਨਾਲ ਮੌਜੂਦ ਸੀ। ਸ਼ੋਮਣੀ ਅਕਾਲੀ ਦਲ (ਬ) ਨੇ ਕਿਹਾ ਕਿ ਨਿਹੰਗ ਸਿੰਘ ਦੇ ਪਹਿਰਾਵੇ ’ਚ ਆਏ ਇਕ ਵਿਅਕਤੀ ਦੇ ਹਮਲੇ ਬਾਅਦ ਵੀ ਸੁਖਬੀਰ ਠੀਕ ਹਨ ਤੇ ਉਨ੍ਹਾਂ ਦੇ ਹੌਸਲੇ ਬੁਲੰਦ ਹਨ।
ਹਮਲਾਵਰ ਪੁਣੇ ਦਾ ਰਹਿਣ ਵਾਲਾ ਹੈ ਜੋ ਗੁਰੂ ਘਰ ’ਚ ਸੇਵਾਦਾਰ ਹੈ
ਨਾਂਦੇੜ, (ਏਜੰਸੀ)-ਪੁਲਿਸ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਸ਼ਹਿਰ ਕੋਲ ਇਕ ਗੁਰਦੁਆਰਾ ਸਾਹਿਬ ’ਚ ਹਮਲਾ ਕੀਤਾ, ਉਸ ਦੀ ਪਛਾਣ ਜਸਪਾਲ ਸਿੰਘ (60-62 ਸਾਲ) ਵਜੋਂ ਹੋਈ ਹੈ ਤੇ ਉਹ ਪਿਛਲੇ ਦੋ ਸਾਲਾਂ ਤੋਂ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਵਿਖੇ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ ਤੇ ਪੁਣੇ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਉਹ ਨਿਹੰਗ ਦਲ ਦਾ ਵੀ ਮੈਂਬਰ ਸੀ। ਨਾਂਦੇੜ ਦੇ ਐਸ.ਪੀ. ਨੀਲਾਭ ਰੋਹਨ ਨੇ ਦੱਸਿਆ ਕਿ ਸ਼ੁਰੂਆਤੀ ਪੁੱਛ ਗਿੱਛ ਦੌਰਾਨ ਉਸ ਨੇ ਪੰਜਾਬ ’ਚ ਨਸ਼ੇ ਦੀ ਸਮੱਸਿਆ ਦਾ ਜ਼ਿਕਰ ਕੀਤਾ, ਪਰ ਹਮਲੇ ਪਿਛੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਕੋਲ ਕਾਮਰਸ ਤੇ ਲਾਅ ਦੀ ਡਿਗਰੀਆਂ ਹਨ ਤੇ ਉਹ ਆਪਣੇ ਪਰਿਵਾਰ ਨਾਲ ਪੁਣੇ ’ਚ ਰਹਿੰਦਾ ਹੈ, ਪਰ ਨਾਂਦੇੜ ’ਚ ਉਹ ਇਕੱਲਾ ਰਹਿ ਰਿਹਾ ਸੀ। ਐਸ. ਪੀ. ਨੇ ਦੱਸਿਆ ਕਿ ਉਸ ਕੋਲੋਂ ਪੁੱਛਗਿੱਛ ਅਜੇ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਫੜਨਵੀਸ ਵਲੋਂ ਜਾਂਚ ਦੇ ਆਦੇਸ਼ ਅਗਲੀ ਖ਼ਬਰ ਭਾਕਿਯੂ ਸਿੱਧੂਪੁਰ ਦਾ ਵਫ਼ਦ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ
Ad Position 24