20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪ੍ਰੀਖਿਆ ਰੱਦ ਕਰਨ ਦਾ ਵਿਰੋਧ ਕਰਦੇ ਉਮੀਦਵਾਰ ਝਾਰਖੰਡ ਸਕੱਤਰੇਤ ਕੈਂਪਸ ’ਚ ਦਾਖ਼ਲ ਹੋਏ

ਰਾਂਚੀ, 19 ਅਗਸਤ (ਪੀ.ਟੀ.ਆਈ.) ਸਰਕਾਰ ਵਲੋਂ ਭਰਤੀ ਪ੍ਰੀਖਿਆਵਾਂ ਰੱਦ ਕਰਨ ਤੋਂ ਬਾਅਦ ਬੇਰੁਜ਼ਗਾਰ ਹੋਏ ਵੱਡੀ ਗਿਣਤੀ ਵਿਚ ਸਫਲ ਉਮੀਦਵਾਰਾਂ ਦੇ ਪਾਬੰਦੀਸ਼ੁਦਾ ਹੁਕਮ ਦੀ ਉਲੰਘਣਾ ਕਰਕੇ ਜ਼ਬਰਦਸਤੀ ਕੈਂਪਸ ਵਿਚ ਦਾਖਲ ਹੋਣ ਤੋਂ ਬਾਅਦ ਬੁੱਧਵਾਰ ਨੂੰ ਝਾਰਖੰਡ ...

Ad Position 21
No active advertisement
ਅਜੀਤ ਡੈਸਕ 20-08-2026

ਰਾਂਚੀ, 19 ਅਗਸਤ (ਪੀ.ਟੀ.ਆਈ.) ਸਰਕਾਰ ਵਲੋਂ ਭਰਤੀ ਪ੍ਰੀਖਿਆਵਾਂ ਰੱਦ ਕਰਨ ਤੋਂ ਬਾਅਦ ਬੇਰੁਜ਼ਗਾਰ ਹੋਏ ਵੱਡੀ ਗਿਣਤੀ ਵਿਚ ਸਫਲ ਉਮੀਦਵਾਰਾਂ ਦੇ ਪਾਬੰਦੀਸ਼ੁਦਾ ਹੁਕਮ ਦੀ ਉਲੰਘਣਾ ਕਰਕੇ ਜ਼ਬਰਦਸਤੀ ਕੈਂਪਸ ਵਿਚ ਦਾਖਲ ਹੋਣ ਤੋਂ ਬਾਅਦ ਬੁੱਧਵਾਰ ਨੂੰ ਝਾਰਖੰਡ ਸਕੱਤਰੇਤ ਵਿਚ ਤਣਾਅਪੂਰਨ ਸਥਿਤੀ ਪੈਦਾ ਹੋ ਗਈ । ਉਮੀਦਵਾਰ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (ਜੇ.ਪੀ.ਐਸ.ਸੀ.), ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ (ਜੇ.ਐਸ.ਐਸ.ਸੀ.) ਅਤੇ ਇੱਕ ਆਊਟਸੋਰਸਡ ਏਜੰਸੀ ਦੁਆਰਾ ਕਰਵਾਈਆਂ ਗਈਆਂ 22 ਭਰਤੀ ਪ੍ਰੀਖਿਆਵਾਂ ਨੂੰ ਰੱਦ ਕਰਨ ਅਤੇ 23 ਹੋਰਾਂ ਦੀ ਜਾਂਚ ਦੇ ਹੁਕਮ ਦੇਣ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ । ਪ੍ਰਦਰਸ਼ਨਕਾਰੀ ਰੱਦ ਕਰਨ ਦੇ ਆਦੇਸ਼ਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ । ਅਸੀਂ ਸੋਮਵਾਰ ਤੋਂ ਰਾਜ ਸਕੱਤਰੇਤ ਦੇ ਬਾਹਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਾਂ, ਪਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ । ਚੰਦਨ ਕੁਮਾਰ, ਜਿਸਨੂੰ ਇੱਕ ਸਰਕਾਰੀ ਵਿਭਾਗ ਵਿਚ ਸਹਾਇਕ ਸੈਕਸ਼ਨ ਅਫਸਰ (ਏ.ਐਸ.ਓ.) ਵਜੋਂ ਨਿਯੁਕਤ ਕੀਤਾ ਗਿਆ ਸੀ, ਨੇ ਕਿਹਾ ਕਿ ਸਰਕਾਰ ਵਲੋਂ ਪ੍ਰੀਖਿਆਵਾਂ ਰੱਦ ਕਰਨ ਦੇ ਨੋਟੀਫਿਕੇਸ਼ਨ ਤੋਂ ਬਾਅਦ, ਸਾਡੇ ਕੋਲ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਸਕੱਤਰੇਤ ਕੈਂਪਸ ਵਿਚ ਦਾਖਲ ਹੋਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ । ਸ਼ਿਆਮ ਸੁੰਦਰ ਮੰਡਲ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਉਦੋਂ ਤੱਕ ਇਮਾਰਤ ਨਹੀਂ ਛੱਡਣਗੇ ਜਦੋਂ ਤੱਕ ਸਰਕਾਰ ਜੇ.ਐਸ.ਐਸ.ਸੀ.-ਸੰਯੁਕਤ ਗ੍ਰੈਜੂਏਟ ਪੱਧਰ (ਸੀ.ਜੀ.ਐਲ.) ਪ੍ਰੀਖਿਆ ਰੱਦ ਕਰਨ ਦੇ ਹੁਕਮ ਨੂੰ ਰੱਦ ਨਹੀਂ ਕਰਦੀ ।

Ad Position 22
No active advertisement
ਪਿਛਲੀ ਖ਼ਬਰ ਗੋਰ ਦੀਆਂ ਟਿੱਪਣੀਆਂ ’ਤੇ ਪਾਕਿ ਵਲੋਂ ਅਮਰੀਕੀ ਚਾਰਜ ਡੀ ਅਫੇਅਰਜ਼ ਤਲਬ ਅਗਲੀ ਖ਼ਬਰ ਨੱਢਾ ਨੂੰ ਏਮਜ਼ ਤੋਂ ਮਿਲੀ ਛੁੱਟੀ
Ad Position 24