20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਈ.ਡੀ. ਵਲੋਂ ਆਜ਼ਮ ਖਾਨ ਦੇ ਟਰੱਸਟ ਅਤੇ ਯੂਨੀਵਰਸਿਟੀ ’ਤੇ ਛਾਪੇਮਾਰੀ

ਲਖਨਊ, 19 ਅਗਸਤ (ਪੀ.ਟੀ.ਆਈ)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਜੇਲ੍ਹ ’ਚ ਬੰਦ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੇ ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ ਅਤੇ ਯੂਨੀਵਰਸਿਟੀ ਨਾਲ ਜੁੜੇ ਅਹਾਤਿਆਂ ’ਤੇ ...

Ad Position 21
No active advertisement
ਅਜੀਤ ਡੈਸਕ 20-08-2026

ਲਖਨਊ, 19 ਅਗਸਤ (ਪੀ.ਟੀ.ਆਈ)-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਜੇਲ੍ਹ ’ਚ ਬੰਦ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੇ ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ ਅਤੇ ਯੂਨੀਵਰਸਿਟੀ ਨਾਲ ਜੁੜੇ ਅਹਾਤਿਆਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਸੀ.ਆਰ.ਪੀ.ਐਫ ਦੀ ਸੁਰੱਖਿਆ ਟੀਮ ਦੀ ਮੌਜੂਦਗੀ ’ਚ ਉੱਤਰ ਪ੍ਰਦੇਸ਼ ਦੇ ਰਾਮਪੁਰ ਤੇ ਸਹਾਰਨਪੁਰ ਅਤੇ ਦਿੱਲੀ ਦੇ ਜਾਮੀਆ ਨਗਰ ਵਿਚ ਲਗਭਗ 10 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਈ.ਡੀ. ਵਲੋਂ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐਮ.ਐਲ.ਏ) ਦੇ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਕੀਤੀ ਗਈ। ਸਹਾਰਨਪੁਰ ਵਿਚ ਟਰੱਸਟ ਨਾਲ ਸੰਬੰਧਿਤ ਇੱਕ ਚਾਰਟਰਡ ਅਕਾਊਂਟੈਂਟ, ਦੋ ਕੰਪਨੀਆਂ ਅਤੇ ਉਨ੍ਹਾਂ ਦੇ ਪ੍ਰਮੋਟਰਾਂ ਦੇ ਟਿਕਾਣਿਆਂ ’ਤੇ ਜਾਂਚ ਕੀਤੀ ਗਈ। ਈ.ਡੀ ਅਧਿਕਾਰੀਆਂ ਅਨੁਸਾਰ ਜਾਂਚ ਨਿੱਜੀ ਠੇਕੇਦਾਰਾਂ ਰਾਹੀਂ ਸਰਕਾਰੀ ਠੇਕੇ ਦੇ ਫ਼ੰਡਾਂ ਦੀ ਦੁਰਵਰਤੋਂ ਨਾਲ ਸੰਬੰਧਿਤ ਹੈ, ਜਿਸ ਵਿਚ ਟਰੱਸਟ ਅਤੇ ਯੂਨੀਵਰਸਿਟੀ ਦੀਆਂ ਜਾਇਦਾਦਾਂ ਬਣਾਉਣਾ ਵੀ ਸ਼ਾਮਿਲ ਹੈ। 2006 ਵਿਚ ਸਥਾਪਿਤ ਕੀਤਾ ਟਰੱਸਟ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਅਤੇ ਰਾਮਪੁਰ ਜ਼ਿਲ੍ਹੇ ’ਚ ਇੱਕ ਪਬਲਿਕ ਸਕੂਲ ਚਲਾਉਂਦਾ ਹੈ। ਯੂਨੀਵਰਸਿਟੀ ਹਾਲ ਹੀ ’ਚ ਉਸ ਸਮੇਂ ਸੁਰਖੀਆਂ ’ਚ ਆਈ ਸੀ ਜਦੋਂ ਰਾਮਪੁਰ ਵਿਕਾਸ ਅਥਾਰਟੀ ਨੇ ਜੁਲਾਈ ਵਿਚ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਪਣੀਆਂ 40 ਇਮਾਰਤਾਂ ’ਚੋਂ 38 ਨੂੰ ਢਾਹ ਦੇਣ ਦਾ ਨਿਰਦੇਸ਼ ਦਿੱਤਾ ਸੀ ਅਤੇ ਇਹ ਦੋਸ਼ ਲਗਾਇਆ ਸੀ ਕਿ ਇਹ ਉੱਤਰ ਪ੍ਰਦੇਸ਼ ਸ਼ਹਿਰੀ ਯੋਜਨਾ ਅਤੇ ਵਿਕਾਸ ਐਕਟ, 1973 ਦੇ ਤਹਿਤ ਪ੍ਰਵਾਨਿਤ ਇਮਾਰਤ ਯੋਜਨਾਵਾਂ ਤੋਂ ਬਿਨਾਂ ਬਣਾਈਆਂ ਗਈਆਂ ਸਨ।

Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਰਿਸ਼ਵਤਖੋਰੀ ਮਾਮਲੇ ਵਿਚ ਰੀਡਰ ਓ.ਪੀ. ਰਾਣਾ ਦੀ ਜ਼ਮਾਨਤ ਅਰਜ਼ੀ ਰੱਦ ਅਗਲੀ ਖ਼ਬਰ ਗੋਰ ਦੀਆਂ ਟਿੱਪਣੀਆਂ ’ਤੇ ਪਾਕਿ ਵਲੋਂ ਅਮਰੀਕੀ ਚਾਰਜ ਡੀ ਅਫੇਅਰਜ਼ ਤਲਬ
Ad Position 24