30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਹੈਦਰਾਬਾਦ ’ਚ ਨੀਟ-ਪੀ.ਜੀ .ਦੀ ਉਮੀਦਵਾਰ ਵਲੋਂ ਖ਼ੁਦਕੁਸ਼ੀ

ਹੈਦਰਾਬਾਦ, 29 ਅਗਸਤ (ਪੀ.ਟੀ.ਆਈ.)-ਇਕ 26 ਸਾਲਾ ਔਰਤ ਨੀਟ-ਪੀ.ਜੀ. ਉਮੀਦਵਾਰ ਨੇ ਪ੍ਰੀਖਿਆ ਵਿਚ ਸ਼ਾਮਿਲ ਹੋਣ ਤੋਂ ਇੱਕ ਦਿਨ ਪਹਿਲਾਂ ਕਥਿਤ ਤੌਰ ’ਤੇ ਸਨਿਚਰਵਾਰ ਨੂੰ ਇੱਥੇ ਖੁਦਕੁਸ਼ੀ ਕਰ ਲਈ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿੰਆਂ ....

Ad Position 21
No active advertisement
ਅਜੀਤ ਡੈਸਕ 30-08-2026

ਹੈਦਰਾਬਾਦ, 29 ਅਗਸਤ (ਪੀ.ਟੀ.ਆਈ.)-ਇਕ 26 ਸਾਲਾ ਔਰਤ ਨੀਟ-ਪੀ.ਜੀ. ਉਮੀਦਵਾਰ ਨੇ ਪ੍ਰੀਖਿਆ ਵਿਚ ਸ਼ਾਮਿਲ ਹੋਣ ਤੋਂ ਇੱਕ ਦਿਨ ਪਹਿਲਾਂ ਕਥਿਤ ਤੌਰ ’ਤੇ ਸਨਿਚਰਵਾਰ ਨੂੰ ਇੱਥੇ ਖੁਦਕੁਸ਼ੀ ਕਰ ਲਈ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਮ੍ਰਿਤਕਾ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਆਪਣੀ ਐੱਮ.ਬੀ.ਬੀ.ਐੱਸ. ਪੂਰੀ ਕਰ ਚੁੱਕੀ ਸੀ। ਉਸ ਨੇ ਇੱਕ ਨਿੱਜੀ ਹੋਸਟਲ ਦੇ ਕਮਰੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜਾਨ ਦੇ ਦਿੱਤੀ।ਉਹ ਪਿਛਲੇ ਸੱਤ ਮਹੀਨਿਆਂ ਤੋਂ ਹੋਸਟਲ ਵਿੱਚ ਰਹਿ ਰਹੀ ਸੀ ਅਤੇ ਨੀਟ-ਪੀ.ਜੀ. ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ ਅਤੇ ਐਤਵਾਰ ਨੂੰ ਪ੍ਰੀਖਿਆ ਵਿੱਚ ਸ਼ਾਮਿਲ ਹੋਣਾ ਸੀ।ਅਧਿਕਾਰੀ ਨੇ ਦੱਸਿਆ ਕਿ ਕਮਰੇ ਵਿੱਚੋਂ ਕਥਿਤ ਤੌਰ ’ਤੇ ਉਸ ਵਲੋਂ ਲਿਖਿਆ ਗਿਆ ਇੱਕ ਸੁਸਾਈਡ ਨੋਟ ਬਰਾਮਦ ਹੋਇਆ, ਜਿਸ ਵਿੱਚ ਉਸ ਨੇ ਕਿਹਾ ਕਿ ਉਹ ਆਪਣੀ ਇੰਟਰਮੀਡੀਏਟ ਸਿੱਖਿਆ (ਕਲਾਸ 11-12) ਤੋਂ ਹੀ ਡਿਪ੍ਰੈਸ਼ਨ ਤੋਂ ਪੀੜਤ ਸੀ। ਉਸ ਨੇ ਨੋਟ ਵਿੱਚ ਨੀਟ ਪ੍ਰੀਖਿਆ ਸੰਬੰਧੀ ਕੁਝ ਵੀ ਜ਼ਿਕਰ ਨਹੀਂ ਕੀਤਾ। ਪੁਲਿਸ ਨੇ ਦੱਸਿਆ ਕਿ ਉਹ ਡਿਪ੍ਰੈਸ਼ਨ ਲਈ ਦਵਾਈ ਲੈ ਰਹੀ ਸੀ, ਪਰ ਲੱਗਦਾ ਹੈ ਕਿ ਉਹ ਇਸ ਤੋਂ ਉੱਭਰਨ ਵਿੱਚ ਅਸਮਰੱਥ ਰਹੀ ਅਤੇ ਸੰਭਵ ਤੌਰ ’ਤੇ ਇਸੇ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।

Ad Position 22
No active advertisement
ਪਿਛਲੀ ਖ਼ਬਰ ਸੋਨੀਆ ਗਾਂਧੀ ਦੀ ਕਿਤਾਬ ਪ੍ਰਕਾਸ਼ਨ ਤੋਂ ਪਹਿਲਾਂ ਹੀ ਵਿਵਾਦ ’ਚ ਘਿਰੀ ਅਗਲੀ ਖ਼ਬਰ ਨਿਪਾਲ ਨੇ ਸੰਕਟ ਸਮੇਂ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ
Ad Position 24