04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਫ਼ੌਜੀ ਕਿਸ਼ਤੀ ਪਲਟਣ ਕਾਰਨ ਲਾਪਤਾ 2 ਜਵਾਨਾਂ ਦੀਆਂ ਲਾਸ਼ਾਂ ਮਿਲੀਆਂ

ਪੰਚਕੂਲਾ, 3 ਸਤੰਬਰ (ਕਪਿਲ)-ਯਮੁਨਾਨਗਰ ਦੇ ਹਥਨੀਕੁੰਡ ਬੈਰਾਜ ਵਿਖੇ ਯਮੁਨਾ ਨਦੀ ’ਚ ਫੌਜ ਦੀ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ 2 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ...

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਪੰਚਕੂਲਾ, 3 ਸਤੰਬਰ (ਕਪਿਲ)-ਯਮੁਨਾਨਗਰ ਦੇ ਹਥਨੀਕੁੰਡ ਬੈਰਾਜ ਵਿਖੇ ਯਮੁਨਾ ਨਦੀ ’ਚ ਫੌਜ ਦੀ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ 2 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਬੈਰਾਜ ਤੋਂ ਲਗਭਗ 10-15 ਕਿਲੋਮੀਟਰ ਹੇਠਾਂ ਵੱਲ ਉੱਤਰ ਪ੍ਰਦੇਸ਼ ’ਚ ਪੈਂਦੇ ਇਕ ਖੇਤਰ ’ਚ ਇਕ ਸਿਪਾਹੀ ਦੀ ਲਾਸ਼ ਬੁੱਧਵਾਰ ਸ਼ਾਮ ਨੂੰ ਬਰਾਮਦ ਕੀਤੀ ਗਈ ਤੇ ਵੀਰਵਾਰ ਨੂੰ, ਜੀਂਦ ਜ਼ਿਲ੍ਹੇ ’ਚ ਹਾਂਸੀ ਸ਼ਾਖਾ ਨਹਿਰ ’ਚ 150 ਕਿਲੋਮੀਟਰ ਤੋਂ ਵੱਧ ਦੂਰ ਇਕ ਹੋਰ ਸਿਪਾਹੀ ਦੀ ਲਾਸ਼ ਮਿਲੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਅਭਿਆਸ ਦੌਰਾਨ ਫ਼ੌਜ ਦੀ ਕਿਸ਼ਤੀ ਤੇਜ਼ ਪਾਣੀ ਦੇ ਵਹਾਅ ’ਚ ਫਸ ਕੇ ਪਲਟ ਗਈ, ਜਿਸ ਕਾਰਨ 5 ਜਵਾਨ ਯਮੁਨਾ ਦੇ ਤੇਜ਼ ਵਹਾਅ ’ਚ ਵਹਿ ਗਏ। ਜਿਨ੍ਹਾਂ ’ਚੋਂ 3 ਜਵਾਨ ਤੈਰ ਕੇ ਸੁਰੱਖਿਅਤ ਬਾਹਰ ਨਿਕਲਣ ’ਚ ਕਾਮਯਾਬ ਹੋ ਗਏ, ਜਦਕਿ 2 ਜਵਾਨ ਲਾਪਤਾ ਸਨ। ਜਿਨ੍ਹਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। 

Ad Position 22
No active advertisement
ਪਿਛਲੀ ਖ਼ਬਰ ਹਲਦਵਾਨੀ ਸ਼ੁੱਧੀਕਰਨ ਮਾਮਲੇ ’ਚ ਖੜਗੇ ਨੇ ਐਫ.ਆਈ.ਆਰ. ਕਰਵਾਉਣ ਦੀ ਮੰਗ ਨੂੰ ਲੈ ਕੇ ਨੱਢਾ ਨੂੰ ਲਿਖੀ ਚਿੱਠੀ ਅਗਲੀ ਖ਼ਬਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਐਸ.ਕੇ.ਐਮ. ਵਲੋਂ ਸਿਆਸੀ ਆਗੂਆਂ ਨਾਲ ਸੰਪਰਕ ਮੁਹਿੰਮ ਸ਼ੁਰੂ
Ad Position 24