04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਹਲਦਵਾਨੀ ਸ਼ੁੱਧੀਕਰਨ ਮਾਮਲੇ ’ਚ ਖੜਗੇ ਨੇ ਐਫ.ਆਈ.ਆਰ. ਕਰਵਾਉਣ ਦੀ ਮੰਗ ਨੂੰ ਲੈ ਕੇ ਨੱਢਾ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 3 ਸਤੰਬਰ (ਉਪਮਾ ਡਾਗਾ ਪਾਰਥ)- ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਉੱਤਰਾਖੰਡ ਦੇ ਹਲਦਵਾਨੀ ’ਚ ਉਨ੍ਹਾਂ ਦੀ ਰੈਲੀ ਤੋਂ ਬਾਅਦ ‘ਸ਼ੁੱਧੀਕਰਨ’ ਕਰਨ ਵਾਲਿਆਂ ’ਤੇ ਫੌਰੀ ਐਫ.ਆਈ.ਆਰ. ਕਰਵਾਉਣ ਦੀ ਮੰਗ ਨੂੰ ...

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਨਵੀਂ ਦਿੱਲੀ, 3 ਸਤੰਬਰ (ਉਪਮਾ ਡਾਗਾ ਪਾਰਥ)- ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਉੱਤਰਾਖੰਡ ਦੇ ਹਲਦਵਾਨੀ ’ਚ ਉਨ੍ਹਾਂ ਦੀ ਰੈਲੀ ਤੋਂ ਬਾਅਦ ‘ਸ਼ੁੱਧੀਕਰਨ’ ਕਰਨ ਵਾਲਿਆਂ ’ਤੇ ਫੌਰੀ ਐਫ.ਆਈ.ਆਰ. ਕਰਵਾਉਣ ਦੀ ਮੰਗ ਨੂੰ ਲੈ ਕੇ ਰਾਜ ਸਭਾ ’ਚ ਸਦਨ ਦੇ ਨੇਤਾ ਜੇ.ਪੀ. ਨੱਢਾ ਨੂੰ ਚਿੱਠੀ ਲਿਖੀ। ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਘਟਨਾ ਦੇ 24 ਦਿਨ ਬੀਤ ਜਾਣ ਤੋਂ ਬਾਅਦ ਵੀ ਸ਼ੁੱਧੀਕਰਨ ਕਰਨ ਵਾਲੇ ਲੋਕਾਂ ਅਤੇ ਸੰਗਠਨਾਂ ਖ਼ਿਲਾਫ਼ ਹੁਣ ਤੱਕ ਕੋਈ ਐਫ.ਆਈ.ਆਰ. ਦਰਜ ਕਿਉਂ ਨਹੀਂ ਹੋਈ। ਖੜਗੇ ਨੇ ਨੱਢਾ ਨੂੰ ਲਿਖੀ ਚਿੱਠੀ ’ਚ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ 13 ਅਗਸਤ ਨੂੰ ਰਾਜ ਸਭਾ ’ਚ ਬਹੁਤ ਦੁੱਖ ਅਤੇ ਦਰਦ ਦੇ ਨਾਲ ਉਨ੍ਹਾਂ ਨਾਲ ਹਲਦਵਾਨੀ ’ਚ ਹੋਈ  ਉਨ੍ਹਾਂ ਦੀ 8 ਅਗਸਤ ਦੀ ਰੈਲੀ ਤੋਂ ਬਾਅਦ ਛੂਆਛੂਤ ਆਧਾਰਤ ਸ਼ੁੱਧੀਕਰਨ ਦਾ ਮੁੱਦਾ ਚੁੱਕਿਆ ਸੀ। ਖੜਗੇ ਨੇ ਕਿਹਾ ਕਿ ਰਾਜ ਸਭਾ ’ਚ ਇਸ ਮੁੱਦੇ ’ਤੇ ਚਰਚਾ ਦੌਰਾਨ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦੁਆਇਆ ਗਿਆ ਸੀ,, ਪਰ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹਲਦਵਾਨੀ ’ਚ ਸ਼ੁੱਧੀਕਰਨ ਤੇ ਕਥਿਤ ਤੌਰ ’ਤੇ ਦਲਿਤਾਂ ਦਾ ਅਪਮਾਨ ਕਰਨ ਵਾਲਿਆਂ ’ਤੇ ਕਾਰਵਾਈ ਦੀ ਮੰਗ ਕਰਨ ਵਾਲੇ ਰਾਹੁਲ ਗਾਂਧੀ ’ਤੇ ਤਾਂ ਐਫ.ਆਈ.ਆਰ. ਹੋ ਗਈ ਪਰ ਸ਼ੁੱਧੀਕਰਨ ਕਰਨ ਵਾਲਿਆਂ ਖ਼ਿਲਾਫ਼ ਹਾਲੇ ਤੱਕ ਕੋਈ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ। ਖੜਗੇ ਨੇ ਇਹ ਵੀ ਕਿਹਾ ਕਿ ਇਹ ਮੁੱਦਾ ਨਿੱਜੀ ਤੌਰ ’ਤੇ ਉਨ੍ਹਾਂ ਜਾਂ ਭਾਰਤੀ ਰਾਸ਼ਟਰ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਪਰਾ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ, ਜੋ ਇਸ ਤਲਖ਼ ਹਕੀਕਤਾਂ ਦਾ ਹਰ ਦਿਨ ਸਾਹਮਣਾ ਕਰਦੇ ਹਾਂ। ਅਜਿਹੇ ਗ਼ਲਤ ਲੋਕਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ।

Ad Position 22
No active advertisement
ਪਿਛਲੀ ਖ਼ਬਰ ਕੋਲਕਾਤਾ ’ਚ ਭਾਜਪਾ ਸਮਰਥਕਾਂ ਨੇ ਟੀ.ਐਮ.ਸੀ. ਦਫ਼ਤਰ ’ਤੇ ਕੀਤਾ ਹਮਲਾ-ਅਭਿਸ਼ੇਕ ਬੈਨਰਜੀ 6 ਨੂੰ ਹਿਰਾਸਤ ’ਚ ਲਿਆ ਅਗਲੀ ਖ਼ਬਰ ਫ਼ੌਜੀ ਕਿਸ਼ਤੀ ਪਲਟਣ ਕਾਰਨ ਲਾਪਤਾ 2 ਜਵਾਨਾਂ ਦੀਆਂ ਲਾਸ਼ਾਂ ਮਿਲੀਆਂ
Ad Position 24