04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਨਿਪਾਲ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਮੁੜ ਹੜ੍ਹਾਂ ਦਾ ਖ਼ਤਰਾ ਵਧਿਆ ਮ੍ਰਿਤਕਾਂ ਦੀ ਗਿਣਤੀ 1259 ਹੋਈ, 5083 ਅਜੇ ਵੀ ਲਾਪਤਾ

ਕਠਮੰਡੂ, 3 ਸਤੰਬਰ (ਪੀ.ਟੀ.ਆਈ.)-ਨਿਪਾਲ ’ਚ ਭੋਟੇ ਕੋਸ਼ੀ ਨਦੀ ਦੇ ਉੱਪਰਲੇ ਹਿੱਸਿਆਂ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਮੁੜ ਹੜ੍ਹ ਆਉਣ ਦਾ ਖ਼ਤਰਾ ਮੰਡਰਾ ਰਿਹਾ ਹੈ। ਜਲ ਵਿਗਿਆਨ ਤੇ ਮੌਸਮ ਵਿਗਿਆਨ ਵਿਭਾਗ ਦੇ ਹੜ੍ਹ ਪੂਰਵ ...

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਕਠਮੰਡੂ, 3 ਸਤੰਬਰ (ਪੀ.ਟੀ.ਆਈ.)-ਨਿਪਾਲ ’ਚ ਭੋਟੇ ਕੋਸ਼ੀ ਨਦੀ ਦੇ ਉੱਪਰਲੇ ਹਿੱਸਿਆਂ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਮੁੜ ਹੜ੍ਹ ਆਉਣ ਦਾ ਖ਼ਤਰਾ ਮੰਡਰਾ ਰਿਹਾ ਹੈ। ਜਲ ਵਿਗਿਆਨ ਤੇ ਮੌਸਮ ਵਿਗਿਆਨ ਵਿਭਾਗ ਦੇ ਹੜ੍ਹ ਪੂਰਵ ਅਨੁਮਾਨ ਵਿਭਾਗ ਦੀ ਇਕ ਟੈਕਨੀਸ਼ੀਅਨ ਸਰਸਵਤੀ ਬਿਸ਼ਟ ਨੇ ਕਿਹਾ ਕਿ ਭੋਟੇ ਕੋਸ਼ੀ ਨਦੀ ਦੇ ਉੱਪਰਲੇ ਜਲ ਭੰਡਾਰ ਖੇਤਰਾਂ ’ਚ ਲਗਾਤਾਰ ਮੀਂਹ ਪੈਣ ਕਾਰਨ ਭੋਟੇ ਕੋਸ਼ੀ ਤੇ ਤ੍ਰਿਸ਼ੂਲੀ ਨਦੀਆਂ ਦੇ ਨਾਲ-ਨਾਲ ਰਸੁਵਾ ਤੇ ਨੁਵਾਕੋਟ ਜ਼ਿਲ੍ਹਿਆਂ ਵਿੱਚੋਂ ਵਗਦੀਆਂ ਛੋਟੀਆਂ ਨਦੀਆਂ ਅਤੇ ਨਾਲਿਆਂ ’ਚ ਪਾਣੀ ਦਾ ਪੱਧਰ ਵਧਣ ਦੀ ਉਮੀਦ ਹੈ। ਉਨ੍ਹਾਂ ਆਸ ਪਾਸ ਦੇ ਵਸਨੀਕਾਂ ਤੇ ਹੇਠਲੇ ਇਲਾਕਿਆਂ ’ਚ ਰਹਿਣ ਵਾਲਿਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰਾਂ ਸਮੇਤ ਵੱਖ-ਵੱਖ ਜ਼ਿਲ੍ਹਿਆਂ ’ਚ ਨਦੀਆਂ ਵਿਚ ਅਚਾਨਕ ਹੜ੍ਹ ਆਉਣ ਦਾ ਦਰਮਿਆਨਾ ਖ਼ਤਰਾ ਬਣਿਆ ਹੋਇਆ ਹੈ।

ਇਸ ਦੌਰਾਨ ਅਚਾਨਕ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਤੋਂ ਲਾਸ਼ਾਂ ਲਗਾਤਾਰ ਮਿਲ ਰਹੀਆਂ ਹਨ, ਜਿਸ ਨਾਲ ਵੀਰਵਾਰ ਤੱਕ ਮਰਨ ਵਾਲਿਆਂ ਦੀ ਗਿਣਤੀ 1,259 ਹੋ ਗਈ ਹੈ, ਜਦੋਂ ਕਿ ਆਫ਼ਤ ਆਉਣ ਤੋਂ ਇਕ ਹਫ਼ਤੇ ਤੋਂ ਵੱਧ ਸਮੇਂ ਬਾਅਦ ਵੀ ਹਜ਼ਾਰਾਂ ਲੋਕ ਲਾਪਤਾ ਹਨ। ਨਿਪਾਲ ਪੁਲਿਸ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਚਿਤਵਾਨ ਜ਼ਿਲ੍ਹੇ ਤੋਂ 355 ਲਾਸ਼ਾਂ, ਨਵਲਪਰਾਸੀ ਪੂਰਬ ਤੋਂ 218 ਅਤੇ ਨਵਲਪਰਾਸੀ ਪੱਛਮ ਤੋਂ 212 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਵਿਚ 18 ਉਹ ਵੀ ਸ਼ਾਮਲ ਹਨ ਜੋ ਭਾਰਤ ’ਚ ਮਿਲੀਆਂ ਸਨ ਤੇ ਬਾਅਦ ’ਚ ਨਵਲਪਰਾਸੀ ਪੱਛਮ ਜ਼ਿਲ੍ਹਾ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਸਨ।

ਇਸ ਤੋਂ ਇਲਾਵਾ, ਨੁਵਾਕੋਟ ਤੋਂ 177 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ, ਰਸੁਵਾ ਜ਼ਿਲ੍ਹੇ ਤੋਂ 127, ਗੋਰਖਾ ਤੋਂ 72, ਧਾਡਿੰਗ ਤੋਂ 60 ਅਤੇ ਤਾਨਾਹੁਨ ਤੋਂ 38 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਨਿਪਾਲ ਫੌਜ ਦੀ ਅਗਵਾਈ ਵਾਲੀਆਂ ਸਾਂਝੀਆਂ ਬਚਾਅ ਟੀਮਾਂ ਨੇ ਆਫ਼ਤ ਦੇ ਨੌਵੇਂ ਦਿਨ ਵੀਰਵਾਰ ਨੂੰ ਖੋਜ ਤੇ ਬਚਾਅ ਕਾਰਜ ਜਾਰੀ ਰੱਖੇ। ਪੁਲਿਸ ਦੇ ਅਨੁਸਾਰ, ਲਾਪਤਾ ਵਿਅਕਤੀਆਂ ਦੀ ਅਨੁਮਾਨਿਤ ਗਿਣਤੀ 5,083 ਹੈ। ਇਸਦੇ ਨਾਲ ਹੀ ਚੀਨ ਵਾਲੇ ਪਾਸੇ, ਨਿਪਾਲ ਸਰਹੱਦ ਦੇ ਨੇੜੇ ਤਿੱਬਤ ਦੇ ਗਾਈਰੋਂਗ ਕਾਉਂਟੀ ’ਚ ਅਚਾਨਕ ਆਏ ਹੜ੍ਹ ਵਿਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ, ਜਦੋਂ ਕਿ ਬੁੱਧਵਾਰ ਤੱਕ 541 ਹੋਰ ਅਜੇ ਵੀ ਲਾਪਤਾ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਂਅ ਗਾਇਬ ਹੋਣ ’ਤੇ ਭਖੀ ਸਿਆਸਤ ਇਹ ਗ਼ਲਤੀ ਨਹੀਂ, ਸਿਆਸੀ ਬਦਲਾ ਹੈ-ਰਾਘਵ... ਅਗਲੀ ਖ਼ਬਰ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਉੱਚ ਪੱਧਰੀ ਬੈਠਕ-ਬਘੇਲ, ਵੜਿੰਗ ਤੇ ਬਾਜਵਾ ਹੋਏ ਸ਼ਾਮਿਲ ਯਾਤਰਾ ਦੀ ਤਰੀਕ ਅਜੇ...
Ad Position 24