08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮਕਾਨ ਮਾਲਕ, ਉਸ ਦੀ ਪਤਨੀ ਤੇ ਪੁੱਤਰ ਗ੍ਰਿਫ਼ਤਾਰ

ਮਕਾਨ ਮਾਲਕ, ਉਸ ਦੀ ਪਤਨੀ ਤੇ ਪੁੱਤਰ ਗ੍ਰਿਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਨਵੀਂ ਦਿੱਲੀ, 7 ਸਤੰਬਰ (ਏਜੰਸੀ)-ਦੱਖਣ-ਪੱਛਮੀ ਦਿੱਲੀ ਦੇ ਸੱਤਿਆ ਨਿਕੇਤਨ ’ਚ ਇਮਾਰਤ ਢਹਿਣ ਦੇ ਮਾਮਲੇ ਵਿਚ ਪੁਲਿਸ ਨੇ ਸੋਮਵਾਰ ਨੂੰ ਮਕਾਨ ਮਾਲਕ  ਭਾਰਤੀ ਹਵਾਈ ਫ਼ੌਜ ਦੇ ਸੇਵਾਮੁਕਤ ਸਾਰਜੈਂਟ ਹਰੀਰਾਮ ਗੁਪਤਾ (81), ਉਸ ਦੀ ਪਤਨੀ ਉਰਮਿਲਾ ਗੁਪਤਾ (75) ਅਤੇ ਪੁੱਤਰ ਮਹੇਸ਼ ਗੁਪਤਾ (52) ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੂੰ ਜੱਜ ਦੇ ਘਰ ਪੇਸ਼ ਕੀਤਾ ਗਿਆ। ਜਿੱਥੇ ਹਰੀ ਰਾਮ ਗੁਪਤਾ, ਉਸ ਦੀ ਪਤਨੀ ਉਰਮਿਲਾ ਗੁਪਤਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਜਦੋਂ ਕਿ ਉਨ੍ਹਾਂ ਦੇ ਪੁੱਤਰ ਮਹੇਸ਼ ਗੁਪਤਾ ਨੂੰ 2 ਦਿਨ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ। ਪੁਲਿਸ ਵਲੋਂ ਪਰਿਵਾਰ ਦੀ ਪੀ.ਜੀ. ਰਿਹਾਇਸ਼ ਚਲਾਉਣ ਅਤੇ ਬੇਸਮੈਂਟ ਵਿਚ ਚੱਲ ਰਹੇ ਮੁਰੰਮਤ ਕਾਰਜ ਵਿਚ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਿਕ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਜਾਇਦਾਦ ਦੀ ਮਾਲਕ ਉਰਮਿਲਾ ਗੁਪਤਾ ਹੈ, ਜਦਕਿ ਹਰੀਰਾਮ ਅਤੇ ਮਹੇਸ਼ ਪੀ.ਜੀ. ਦਾ ਪ੍ਰਬੰਧ ਸੰਭਾਲਦੇ ਸਨ। ਹਰੀਰਾਮ ਦੇ ਨਾਂਅ ’ਤੇ ਇਮਾਰਤ ਦੀਆਂ ਦੋ ਮੰਜ਼ਿਲਾਂ ਦੇ ਬਿਜਲੀ ਕੁਨੈਕਸ਼ਨ ਹਨ ਅਤੇ ਮਹੇਸ਼ ਇਲਾਕੇ ਵਿਚ ‘ਹਰੀ ਪੇਂਟਸ’ ਨਾਂਅ ਦੀ ਹਾਰਡਵੇਅਰ ਤੇ ਪੇਂਟ ਦੀ ਦੁਕਾਨ ਚਲਾਉਂਦਾ ਹੈ। ਪੁਲਿਸ ਹੁਣ ਪੀ.ਜੀ ਦੇ ਹੋਰ ਸੰਚਾਲਕਾਂ ਅਤੇ ਮੁਰੰਮਤ ’ਚ ਸ਼ਾਮਿਲ ਠੇਕੇਦਾਰ ਦੀ ਵੀ ਭਾਲ ਕਰ ਰਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਖ਼ੁਰਾਕੀ ਤੱਤਾਂ ਨਾਲ ਭਰਪੂਰ ਬ੍ਰੋਕਲੀ ਤੇ ਐਲੋਵੇਰਾ ਦੀ ਖੇਤੀ ਦੇ ਫ਼ਾਇਦੇ ਅਗਲੀ ਖ਼ਬਰ ਦਰ 'ਤੇ ਆਈਆਂ 20ਵੀਆਂ ਏਸ਼ਿਆਈ ਖੇਡਾਂ
Ad Position 24