10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਕੇਜਰੀਵਾਲ ਸਰਬਸੰਮਤੀ ਨਾਲ ਦੁਬਾਰਾ ‘ਆਪ’ ਦੇ ਰਾਸ਼ਟਰੀ ਕਨਵੀਨਰ ਚੁਣੇ ਗਏ

ਨਵੀਂ ਦਿੱਲੀ, 9 ਸਤੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ’ਚ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਇਕ ਵਾਰ ਫਿਰ ਰਾਸ਼ਟਰੀ ਕਨਵੀਨਰ ਚੁਣਿਆ ਗਿਆ। ਉਨ੍ਹਾਂ ਦੀ ਪ੍ਰਧਾਨਗੀ ’ਚ ...

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਨਵੀਂ ਦਿੱਲੀ, 9 ਸਤੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ’ਚ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਇਕ ਵਾਰ ਫਿਰ ਰਾਸ਼ਟਰੀ ਕਨਵੀਨਰ ਚੁਣਿਆ ਗਿਆ। ਉਨ੍ਹਾਂ ਦੀ ਪ੍ਰਧਾਨਗੀ ’ਚ ਬੁੱਧਵਾਰ ਨੂੰ ਪਾਰਟੀ ਦੀ 15ਵੀਂ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਕਰਵਾਈ ਗਈ। ਬੈਠਕ ਵਿਚ 330 ਮੈਂਬਰਾਂ ਨੇ ਹਿੱਸਾ ਲਿਆ। ਬੈਠਕ ਦੌਰਾਨ ਅਰਵਿੰਦ ਕੇਜਰੀਵਾਲ ਸਮੇਤ ਹੋਰ ਸੀਨੀਅਰ ਆਗੂਆਂ ਨੇ ਭਵਿੱਖ ਦੀ ਰਣਨੀਤੀ ਬਾਰੇ ਸਾਰੇ ਮੈਂਬਰਾਂ ਦੀ ਅਗਵਾਈ ਕੀਤੀ। ਇਸ ਦੌਰਾਨ 23 ਮੈਂਬਰੀ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਵੀ ਗਠਨ ਕੀਤਾ ਗਿਆ।

ਐੱਨ.ਡੀ. ਗੁਪਤਾ ਪਹਿਲਾਂ ਵਾਂਗ ਰਾਸ਼ਟਰੀ ਖਜ਼ਾਨਚੀ ਬਣੇ ਰਹਿਣਗੇ। ਇਸ ਦੇ ਨਾਲ ਹੀ ਪੰਕਜ ਗੁਪਤਾ ਵੀ ਰਾਸ਼ਟਰੀ ਸਕੱਤਰ ਦੇ ਅਹੁਦੇ ’ਤੇ ਬਣੇ ਰਹਿਣਗੇ। ਨਵੀਂ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰਾਂ ’ਚ ਅਰਵਿੰਦ ਕੇਜਰੀਵਾਲ, ਆਤਿਸ਼ੀ, ਆਦਿਲ ਅਹਿਮਦ ਖ਼ਾਨ, ਅਨੁਰਾਗ ਢਾਂਡਾ, ਭਗਵੰਤ ਮਾਨ, ਦਿਲੀਪ ਪਾਂਡੇ, ਦੁਰਗੇਸ਼ ਪਾਠਕ, ਗੋਪਾਲ ਇਟਾਲੀਆ, ਗੋਪਾਲ ਰਾਏ, ਰਾਣੀ ਅਗਰਵਾਲ, ਹਰਪਾਲ ਸਿੰਘ ਚੀਮਾ, ਮਨੀਸ਼ ਸਿਸੋਦੀਆ, ਮੁਹੰਮਦ ਇਰਸ਼ਾਦ, ਐੱਨ.ਡੀ. ਗੁਪਤਾ, ਪੰਕਜ ਗੁਪਤਾ, ਪ੍ਰੀਤੀ ਸ਼ਰਮਾ ਮੇਨਨ, ਪ੍ਰਿਥਵੀ ਰੈੱਡੀ, ਰਾਖੀ ਬਿੜਲਾ, ਵਿਭਵ, ਸੰਜੇ ਸਿੰਘ, ਸਤੇਂਦਰ ਜੈਨ, ਸ਼ੈਲੀ ਓਬਰਾਏ ਅਤੇ ਰਾਜਬੀਰ ਸ਼ਾਮਿਲ ਹਨ। ਇਸ ਦੇ ਨਾਲ ਹੀ 5 ਵਿਸ਼ੇਸ਼ ਸੱਦੇ ਗਏ ਮੈਂਬਰ ਵੀ ਚੁਣੇ ਗਏ ਹਨ, ਜਿਨ੍ਹਾਂ ਵਿਚ ਅਜੈ ਦੱਤ, ਚੈਤਰ ਵਸਾਵਾ, ਇਮਰਾਨ ਹੁਸੈਨ, ਮਹਿਰਾਜ ਮਲਿਕ ਅਤੇ ਵੇਂਜੀ ਵੀਗਾਸ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਜਦੋਂ ਤੁਹਾਡਾ ਨਿੱਕਾ ਬੱਚਾ ਹਿੰਸਕ ਹੋਵੇ... ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਫ਼ਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸੀ.ਆਈ.ਆਈ. ਨਾਲ ਮਿਲ ਕੇ ਕੰਮ ਕਰਨ ਦੀ...
Ad Position 24