10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਕੈਨੇਡਾ ’ਚ ਪੰਜਾਬੀ ਗਾਇਕ ਐਮੀ ਵਿਰਕ ਦੀ ਗੱਡੀ ’ਤੇ ਗੋਲੀਬਾਰੀ

ਗੁਰਦੀਪ ਸਿੰਘ ਗਰੇਵਾਲ ਐਬਟਸਫੋਰਡ, 9 ਸਤੰਬਰ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਵਿਖੇ ਹੋਏ ਜਾਨਲੇਵਾ ਹਮਲੇ ’ਚ ਪ੍ਰਸਿੱਧ ਪੰਜਾਬੀ ਗਾਇਕ ਤੇ ਫ਼ਿਲਮੀ ਅਦਾਕਾਰ ਐਮੀ ਵਿਰਕ ਵਾਲ-ਵਾਲ ਬਚ ਗਏ ਹਨ। ਐਬਟਸਫੋਰਡ ਪੁਲਿਸ ਨੇ ...

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਗੁਰਦੀਪ ਸਿੰਘ ਗਰੇਵਾਲ
ਐਬਟਸਫੋਰਡ, 9 ਸਤੰਬਰ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਵਿਖੇ ਹੋਏ ਜਾਨਲੇਵਾ ਹਮਲੇ ’ਚ ਪ੍ਰਸਿੱਧ ਪੰਜਾਬੀ ਗਾਇਕ ਤੇ ਫ਼ਿਲਮੀ ਅਦਾਕਾਰ ਐਮੀ ਵਿਰਕ ਵਾਲ-ਵਾਲ ਬਚ ਗਏ ਹਨ। ਐਬਟਸਫੋਰਡ ਪੁਲਿਸ ਨੇ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ‘ਅਜੀਤ’ ਨੂੰ ਅਤੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਾਇਕ ਐਮੀ ਵਿਰਕ ਦਾ ਬੀਤੀ 5 ਸਤੰਬਰ ਨੂੰ ਐਬਟਸਫੋਰਡ ਦੇ ਰੋਜ਼ਰਜ਼ ਫੋਰਮ ਵਿਖੇ ਸ਼ੋਅ ਸੀ ਤੇ ਸ਼ੋਅ ਕਰਨ ਉਪਰੰਤ ਰਾਤ 11 ਵਜੇ ਜਦੋਂ ਉਹ ਵਾਹਨ ਵਿਚ ਸਵਾਰ ਹੋ ਕੇ ਵਾਪਸ ਪਰਤ ਰਹੇ ਸਨ ਤਾਂ ਐਬਟਸਫੋਰਡ ਦੀ ਮਕੱਲਮ ਰੋਡ ’ਤੇ ਸਾਊਥ ਫਰੇਜ਼ਰ ਵੇਅ ਨੇੜੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਵਾਹਨ ’ਤੇ ਗੋਲੀਆਂ ਚਲਾ ਦਿੱਤੀਆਂ।'

ਉਕਤ ਵਾਹਨ ਵਿਚ ਐਮੀ ਵਿਰਕ ਤੋਂ ਇਲਾਵਾ ਸਰੀ ਨਿਵਾਸੀ ਇਕ ਨਾਮਵਰ ਪੰਜਾਬੀ ਵਿਅਕਤੀ ਤੇ ਦੋ ਜਣੇ ਹੋਰ ਸਵਾਰ ਸਨ, ਜਿਹੜੇ ਇਸ ਕਾਤਲਾਨਾ ਹਮਲੇ ’ਚ ਵਾਲ-ਵਾਲ ਬਚ ਗਏ। ਗੋਲੀਬਾਰੀ ਦੀ ਘਟਨਾ ਤੋਂ ਕੁਝ ਸਮਾਂ ਬਾਅਦ ਸਨੀਸਾਈਡ ਰੋਡ ’ਤੇ ਅੱਗ ਨਾਲ ਸਾੜਿਆ ਗਿਆ ਐਸ.ਯੂ.ਵੀ. ਟਰੱਕ ਪੁਲਿਸ ਨੂੰ ਮਿਲਿਆ ਜਿਹੜਾ ਇਸ ਹਮਲੇ ਵਿਚ ਵਰਤਿਆ ਗਿਆ ਹੋ ਸਕਦਾ ਹੈ। ਗਾਇਕ ਐਮੀ ਵਿਰਕ 14 ਸਾਲ ਬਾਅਦ ਸ਼ੋਅ ਕਰਨ ਵਾਸਤੇ ਆਏ ਸਨ। ਪੁਲਿਸ ਇਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਸਰਕਾਰੀ ਕੰਪਨੀਆਂ ਨੂੰ ਪੈਟਰੋਲ ’ਤੇ 5 ਤੇ ਡੀਜ਼ਲ ’ਤੇ 23 ਰੁਪਏ ਪ੍... ਅਗਲੀ ਖ਼ਬਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਲੋਂ ਹੜਤਾਲ ਵਾਪਸ ਲੈਣ ਦਾ ਐਲਾਨ
Ad Position 24