29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਭਾਰਤ ਕੋਲ 190 ਪ੍ਰਮਾਣੂ ਬੰਬ ਤੇ ਹੋਰ 225 ਬੰਬ ਬਣਾਉਣ ਲਈ ਲੋੜੀਂਦਾ ਪਲੂਟੋਨੀਅਮ ਮੌਜੂਦ-ਅਮਰੀਕੀ ਰਿਪੋਰਟ

ਵਾਸ਼ਿੰਗਟਨ, 10 ਸਤੰਬਰ (ਪੀ.ਟੀ.ਆਈ.)-ਇਕ ਅਮਰੀਕੀ ਗੈਰ-ਮੁਨਾਫ਼ਾ ਨੀਤੀ ਥਿੰਕ ਟੈਂਕ ਦੇ ਅਨੁਸਾਰ ਭਾਰਤ ਦੇ ਪ੍ਰਮਾਣੂ ਹਥਿਆਰ ਭੰਡਾਰ ਵਿਚ 190 ਵਾਰਹੈੱਡ ਹੋਣ ਦਾ ਅਨੁਮਾਨ ਹੈ, ਜਿਸ ਵਿਚ ਉਤਪਾਦਨ ਅਧੀਨ ਨਵੀਆਂ ...

Ad Position 21
No active advertisement
ਅਜੀਤ ਡੈਸਕ 11-09-2026

ਨਵੀਆਂ ਮਿਜ਼ਾਈਲਾਂ ਦੇ ਨਾਲ-ਨਾਲ ਸਮੁੰਦਰ ’ਚ ਇਕ ‘ਪ੍ਰਮਾਣੂ ਢਾਲ’ ਵੀ ਕੀਤੀ ਜਾ ਰਹੀ ਹੈ ਸਥਾਪਤ
ਵਾਸ਼ਿੰਗਟਨ, 10 ਸਤੰਬਰ  (ਪੀ.ਟੀ.ਆਈ.)-ਇਕ ਅਮਰੀਕੀ ਗੈਰ-ਮੁਨਾਫ਼ਾ ਨੀਤੀ ਥਿੰਕ ਟੈਂਕ ਦੇ ਅਨੁਸਾਰ ਭਾਰਤ ਦੇ ਪ੍ਰਮਾਣੂ ਹਥਿਆਰ ਭੰਡਾਰ ਵਿਚ 190 ਵਾਰਹੈੱਡ ਹੋਣ ਦਾ ਅਨੁਮਾਨ ਹੈ, ਜਿਸ ਵਿਚ ਉਤਪਾਦਨ ਅਧੀਨ ਨਵੀਆਂ ਮਿਜ਼ਾਈਲਾਂ ਲਈ 30 ਵਾਧੂ ਵਾਰਹੈੱਡ ਸ਼ਾਮਿਲ ਹਨ।  ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ (ਐਫ.ਏ. ਐਸ.) ਨੇ ਇਹ ਅਨੁਮਾਨ ਖੁੱਲ੍ਹੇ ਸਰੋਤਾਂ, ਰਾਜ-ਮੂਲ ਡੇਟਾ ਅਤੇ ਵਪਾਰਕ ਸੈਟੇਲਾਈਟ ਤਸਵੀਰਾਂ ਦੇ ਸੰਯੋਗ ਦੇ ਵਿਸ਼ਲੇਸ਼ਣ ਤੋਂ ਕੱਢੇ ਹਨ।ਐਫ.ਏ. ਐਸ.ਨਿਊਕਲੀਅਰ ਇਨਫਰਮੇਸ਼ਨ ਪ੍ਰੋਜੈਕਟ ਦੇ ਡਾਇਰੈਕਟਰ ਹੰਸ ਕ੍ਰਿਸਟੇਨਸਨ ਵਲੋਂ ਲਿਖੇ ਭਾਰਤ ਦੇ ਪ੍ਰਮਾਣੂ ਹਥਿਆਰ - 2026 ਸਿਰਲੇਖ ਵਾਲੇ ਲੇਖ ਦੇ ਅਨੁਸਾਰ,ਇਸ ਦੀ ਪ੍ਰਮਾਣੂ-ਸਮਰੱਥ ਡਿਲਿਵਰੀ ਫੋਰਸ ਦੀ ਬਣਤਰ ਅਤੇ ਰਣਨੀਤੀ ਬਾਰੇ ਉਪਲਬਧ ਜਨਤਕ ਜਾਣਕਾਰੀ ਦੇ ਆਧਾਰ ’ਤੇ, ਸਾਡਾ ਅਨੁਮਾਨ ਹੈ ਕਿ ਭਾਰਤ ਨੇ ਲਗਭਗ 190 ਪ੍ਰਮਾਣੂ ਵਾਰਹੈੱਡ ਤਿਆਰ ਕੀਤੇ ਹੋ ਸਕਦੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਪਰਮਾਣੂ ਹਥਿਆਰ ਭੰਡਾਰ ਵਿੱਚ ਕਾਰਜਸ਼ੀਲ ਲਾਂਚਰਾਂ ਲਈ 160 ਤੋਂ ਵੱਧ ਵਾਰਹੈੱਡਾਂ ਦੇ ਨਾਲ-ਨਾਲ ਉਤਪਾਦਨ ਅਧੀਨ ਨਵੀਆਂ ਮਿਜ਼ਾਈਲਾਂ ਲਈ ਵਾਧੂ ਵਾਰਹੈੱਡ ਵੀ ਸ਼ਾਮਲ ਹਨ। ਬੁੱਧਵਾਰ ਨੂੰ ਪ੍ਰਕਾਸ਼ਿਤ ਲੇਖ ਵਿੱਚ ਕਿਹਾ ਗਿਆ ਕਿ ਭਾਰਤ ਨੇ ਆਪਣੇ ਪਰਮਾਣੂ ਹਥਿਆਰ ਭੰਡਾਰ ਦਾ ਆਧੁਨਿਕੀਕਰਨ ਜਾਰੀ ਰੱਖਿਆ ਹੈ, ਹਾਲੀਆ ਸਾਲਾਂ ਵਿੱਚ ਕਈ ਨਵੀਆਂ ਹਥਿਆਰ ਪ੍ਰਣਾਲੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਮੌਜੂਦਾ ਪਰਮਾਣੂ-ਸਮਰੱਥ ਜਹਾਜ਼ਾਂ, ਜ਼ਮੀਨ-ਅਧਾਰਿਤ ਡਿਲਿਵਰੀ ਪ੍ਰਣਾਲੀਆਂ ਅਤੇ ਸਮੁੰਦਰ-ਅਧਾਰਿਤ ਪ੍ਰਣਾਲੀਆਂ ਦੀ ਪੂਰਤੀ ਜਾਂ ਥਾਂ ਲੈਣ ਲਈ ਕਈ ਹੋਰ ਵਿਕਾਸ ਅਧੀਨ ਹਨ। ਇਸ ਵਿੱਚ ਕਿਹਾ ਗਿਆ ਹੈ ਅਨੁਮਾਨ ਹੈ ਕਿ ਭਾਰਤ ਨੇ 140 ਤੋਂ 225 ਪਰਮਾਣੂ ਵਾਰਹੈੱਡਾਂ ਲਈ ਕਾਫ਼ੀ ਫੌਜੀ ਪਲੂਟੋਨੀਅਮ ਤਿਆਰ ਕੀਤਾ ਹੋ ਸਕਦਾ ਹੈ ਅਤੇ 190 ਤੱਕ ਇਕੱਠੇ ਕੀਤੇ ਹੋ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਬੈਂਕਾਂ ਦੀ ਅੱਜ ਦੇਸ਼-ਵਿਆਪੀ ਹੜਤਾਲ ਅਗਲੀ ਖ਼ਬਰ ਸਾਰੀਆਂ ਏਅਰਲਾਈਨਾਂ ਦੇ ਪਾਇਲਟਾਂ ਦਾ ਹੋਵੇਗਾ ਡਰੱਗ ਟੈਸਟ
Ad Position 24