11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬੈਂਕਾਂ ਦੀ ਅੱਜ ਦੇਸ਼-ਵਿਆਪੀ ਹੜਤਾਲ

ਨਵੀਂ ਦਿੱਲੀ, 10 ਸਤੰਬਰ (ਪੀ.ਟੀ.ਆਈ.)-ਬੈਂਕਿੰਗ ਸੇਵਾਵਾਂ ਸ਼ੁੱਕਰਵਾਰ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਣਗੀਆਂ ਕਿਉਂਕਿ ਯੂਨੀਅਨਾਂ ਨੇ ‘ਪੰਜ-ਦਿਨਾ ਬੈਂਕਿੰਗ’ (ਹਫ਼ਤੇ ਵਿਚ ਪੰਜ ਦਿਨ ਕੰਮ) ਤੇ ਹੋਰ ਲੰਬਿਤ ਮੰਗਾਂ ਨੂੰ ਮੰਨਵਾਉਣ ਲਈ ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਨਵੀਂ ਦਿੱਲੀ, 10 ਸਤੰਬਰ (ਪੀ.ਟੀ.ਆਈ.)-ਬੈਂਕਿੰਗ ਸੇਵਾਵਾਂ ਸ਼ੁੱਕਰਵਾਰ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਣਗੀਆਂ ਕਿਉਂਕਿ ਯੂਨੀਅਨਾਂ ਨੇ ‘ਪੰਜ-ਦਿਨਾ ਬੈਂਕਿੰਗ’ (ਹਫ਼ਤੇ ਵਿਚ ਪੰਜ ਦਿਨ ਕੰਮ) ਤੇ ਹੋਰ ਲੰਬਿਤ ਮੰਗਾਂ ਨੂੰ ਮੰਨਵਾਉਣ ਲਈ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਹੜਤਾਲ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਬੈਂਕਿੰਗ ਸੇਵਾਵਾਂ, ਖਾਸ ਕਰਕੇ ਜਨਤਕ ਖੇਤਰ ਦੇ ਬੈਂਕਾਂ ’ਚ, ਚਾਰ ਦਿਨਾਂ ਤੱਕ ਪ੍ਰਭਾਵਿਤ ਰਹਿਣਗੀਆਂ। 11 ਸਤੰਬਰ ਨੂੰ ਸ਼ੁੱਕਰਵਾਰ ਹੈ ਤੇ ਇਸ ਤੋਂ ਬਾਅਦ ਦੇ 2 ਦਿਨ ਬੈਂਕਾਂ ’ਚ ਛੁੱਟੀ ਹੈ। ਕੁਝ ਰਾਜਾਂ ’ਚ 14 ਸਤੰਬਰ ਨੂੰ ਗਣੇਸ਼ ਚਤੁਰਥੀ ਦੀ ਛੁੱਟੀ ਹੈ। ਇਸ ਦੌਰਾਨ, ਜਨਤਕ ਖੇਤਰ ਦੇ ਜ਼ਿਆਦਾਤਰ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਹੜਤਾਲ ਕਾਰਨ ਕੰਮਕਾਜ ’ਤੇ ਪੈਣ ਵਾਲੇ ਸੰਭਾਵੀ ਅਸਰ ਬਾਰੇ ਸੂਚਿਤ ਕਰ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਦੇਸ਼ 1984 ’ਚ ਸਿੱਖਾਂ ਵਿਰੁੱਧ ਕੀਤੇ ਗਏ ‘ਅਣਮਨੁੱਖੀ ਪਾਪ’ ਨੂੰ ਕਦੇ ਨਹੀਂ ਭੁੱਲੇਗਾ-ਭਾਜਪਾ ਮੁਖੀ ਅਗਲੀ ਖ਼ਬਰ ਭਾਰਤ ਕੋਲ 190 ਪ੍ਰਮਾਣੂ ਬੰਬ ਤੇ ਹੋਰ 225 ਬੰਬ ਬਣਾਉਣ ਲਈ ਲੋੜੀਂਦਾ ਪਲੂਟੋਨੀਅਮ ਮੌਜੂਦ-ਅਮਰੀਕੀ ਰਿਪੋਰਟ
Ad Position 24