11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਲੋਚਿਸਤਾਨ ਨੂੰ ਪਾਕਿ ਤੋਂ ਵੱਖਰੇ ਤੌਰ ’ਤੇ ਵੇਖਿਆ ਜਾਵੇ-ਬਲੋਚ ਆਗੂ

ਅੰਮ੍ਰਿਤਸਰ, 10 ਸਤੰਬਰ (ਸੁਰਿੰਦਰ ਕੋਛੜ)-ਨਵੀਂ ਦਿੱਲੀ ’ਚ 11 ਤੋਂ 13 ਸਤੰਬਰ ਨੂੰ ਹੋਣ ਵਾਲੇ ਬ੍ਰਿਕਸ (ਬੀ. ਆਰ. ਆਈ. ਸੀ. ਐੱਸ.-ਬ੍ਰਾਜ਼ੀਲ, ਰੂਸ, ਇੰਡੀਆ, ਚਾਇਨਾ ਅਤੇ ਸਾਊਥ ਅਫ਼ਰੀਕਾ) ਸੰਮੇਲਨ ਤੋਂ ਪਹਿਲਾਂ ਬਲੋਚ ਆਗੂ ਮੀਰ ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਬ੍ਰਿਕਸ ਦੇਸ਼ਾਂ ਨੂੰ ਲਿਖੀ ਖੁੱਲ੍ਹੀ ਚਿੱਠੀ
ਅੰਮ੍ਰਿਤਸਰ, 10 ਸਤੰਬਰ (ਸੁਰਿੰਦਰ ਕੋਛੜ)-ਨਵੀਂ ਦਿੱਲੀ ’ਚ 11 ਤੋਂ 13 ਸਤੰਬਰ ਨੂੰ ਹੋਣ ਵਾਲੇ ਬ੍ਰਿਕਸ (ਬੀ. ਆਰ. ਆਈ. ਸੀ. ਐੱਸ.-ਬ੍ਰਾਜ਼ੀਲ, ਰੂਸ, ਇੰਡੀਆ, ਚਾਇਨਾ ਅਤੇ ਸਾਊਥ ਅਫ਼ਰੀਕਾ) ਸੰਮੇਲਨ ਤੋਂ ਪਹਿਲਾਂ ਬਲੋਚ ਆਗੂ ਮੀਰ ਯਾਰ ਬਲੋਚ ਨੇ ਮੈਂਬਰ ਦੇਸ਼ਾਂ ਦੇ ਮੁਖੀਆਂ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ’ਚ ਉਨ੍ਹਾਂ ਨੇ ਸੰਮੇਲਨ ਦੇ ਏਜੰਡੇ ’ਚ ਬਲੋਚਿਸਤਾਨ ਦੇ ਮੁੱਦੇ ਨੂੰ ਸ਼ਾਮਿਲ ਕਰਨ ਅਤੇ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖਰੇ ਤੌਰ ’ਤੇ ਵੇਖਣ ਦੀ ਮੰਗ ਕੀਤੀ ਹੈ। ਇਹ ਪੱਤਰ ਬ੍ਰਿਕਸ ਦੇ ਮੈਂਬਰ ਦੇਸ਼ਾਂਂ ਭਾਰਤ, ਚੀਨ, ਰੂਸ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ, ਸਾਊਦੀ ਅਰਬ, ਮਿਸਰ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਇਥੋਪੀਆ ਅਤੇ ਇੰਡੋਨੇਸ਼ੀਆ ਦੇ ਮੁਖੀਆਂ ਦੇ ਨਾਂਅ ਲਿਖਿਆ ਗਿਆ ਹੈ।

ਬਲੋਚ ਨੇ ਕਿਹਾ ਕਿ ਬ੍ਰਿਕਸ ‘ਗਲੋਬਲ ਸਾਊਥ’ ਦਰਮਿਆਨ ਸਹਿਯੋਗ ਦਾ ਇਕ ਅਹਿਮ ਮੰਚ ਹੈ। ਉਨ੍ਹਾਂ ਅਪੀਲ ਕੀਤੀ ਕਿ ਸੰਮੇਲਨ ਦੌਰਾਨ ਬਲੋਚਿਸਤਾਨ ਦੀ ਕੌਮੀ ਸਥਿਤੀ, ਆਜ਼ਾਦੀ ਦੇ ਅਧਿਕਾਰ ਅਤੇ ਇਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਵਜੋਂ ਉਸ ਦੇ ਭਵਿੱਖ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਅਤੇ ਬਲੋਚਿਸਤਾਨ ਗਣਰਾਜ ਨਾਲ ਸਿਆਸੀ, ਆਰਥਿਕ ਤੇ ਸੁਰੱਖਿਆ ਸੰਬੰਧ ਸਥਾਪਤ ਕੀਤੇ ਜਾਣ। ਪੱਤਰ ’ਚ ਮੀਰ ਯਾਰ ਨੇ ਜ਼ਿਕਰ ਕੀਤਾ ਕਿ ਬਲੋਚਿਸਤਾਨ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਬਲੋਚ ਇਤਿਹਾਸ ’ਚ 11 ਅਗਸਤ 1947 ਦੀ ਤਰੀਕ ਬਹੁਤ ਅਹਿਮ ਹੈ, ਜਿਸ ਨੂੰ ਆਜ਼ਾਦੀ ਦੀ ਬਹਾਲੀ ਦੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਕਿ ਦੀ ਲਗਭਗ 1.48 ਕਰੋੜ ਬਲੋਚ ਆਬਾਦੀ ਸਮੇਤ ਪੂਰੇ ਵਿਸ਼ਵ ’ਚ ਰਹਿੰਦੇ 6 ਕਰੋੜ ਬਲੋਚਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਆਜ਼ਾਦੀ ਦਾ ਹੱਕ ਕਾਨੂੰਨੀ ਤੌਰ ’ਤੇ ਖ਼ਤਮ ਨਹੀਂ ਹੋਇਆ, ਇਸ ਲਈ ਕੌਮਾਂਤਰੀ ਭਾਈਚਾਰਾ ਬਲੋਚ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਨੂੰ ਮਾਨਤਾ ਦੇਵੇ।

Ad Position 22
No active advertisement
ਪਿਛਲੀ ਖ਼ਬਰ ‘ਮਿਸਟਰ ਸਿੰਘ’ ਅਮਰੀਕਾ ਦੀਆਂ ਸੜਕਾਂ ਤੋਂ ਹਟੋ ਟਰੰਪ ਪ੍ਰਸ਼ਾਸਨ ਵਲੋਂ ਜਾਰੀ ਕੀਤਾ ਗਿਆ ਨਸਲੀ ਭੇਦਭਾਵ ਵਾਲਾ ਪੋਸਟਰ ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦਾ ਦਿਹਾਂਤ
Ad Position 24