11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

‘ਮਿਸਟਰ ਸਿੰਘ’ ਅਮਰੀਕਾ ਦੀਆਂ ਸੜਕਾਂ ਤੋਂ ਹਟੋ ਟਰੰਪ ਪ੍ਰਸ਼ਾਸਨ ਵਲੋਂ ਜਾਰੀ ਕੀਤਾ ਗਿਆ ਨਸਲੀ ਭੇਦਭਾਵ ਵਾਲਾ ਪੋਸਟਰ

ਵਾਸ਼ਿੰਗਟਨ, 10 ਸਤੰਬਰ (ਪੀ.ਟੀ.ਆਈ)-ਟਰੰਪ ਪ੍ਰਸ਼ਾਸਨ ਵਲੋਂ ਭਾਰਤੀਆਂ ਖਿਲਾਫ਼ ਨਸਲੀ ਭੇਦਭਾਵ ਵਾਲਾ ਮਾਮਲਾ ਸਾਹਮਣੇ ਆਇਆ। ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਇਹ ਵਿਵਾਦ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਵਾਸ਼ਿੰਗਟਨ, 10 ਸਤੰਬਰ (ਪੀ.ਟੀ.ਆਈ)-ਟਰੰਪ ਪ੍ਰਸ਼ਾਸਨ ਵਲੋਂ ਭਾਰਤੀਆਂ ਖਿਲਾਫ਼ ਨਸਲੀ ਭੇਦਭਾਵ ਵਾਲਾ ਮਾਮਲਾ ਸਾਹਮਣੇ ਆਇਆ। ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਇਹ ਵਿਵਾਦ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ) ਵਲੋਂ ਜਾਰੀ ਕੀਤੇ ਪ੍ਰਵਾਸ (ਇਮੀਗ੍ਰੇਸ਼ਨ) ਲਾਗੂ ਕਰਨ ਵਾਲੇ ਪੋਸਟਰ ਨੂੰ ਲੈ ਕੇ ਸ਼ੁਰੂ ਹੋਇਆ ਹੈ। ਡੀ.ਐਸ.ਐਸ. ਵੱਲੋਂ ‘ਮਿਸਟਰ ਸਿੰਘ’ ਨੂੰ ਖੁਦ ਦੇਸ਼ ਛੱਡਣ ਲਈ ਕਹਿਣ ਵਾਲੇ ਜਾਰੀ ਕੀਤੇ ਪੋਸਟਰ ਨੂੰ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ‘ਨਸਲੀ ਭੇਦਭਾਵ’ ਅਤੇ ‘ਅਮਰੀਕਾ ਵਿਰੋਧੀ’ ਕਰਾਰ ਦਿੱਤਾ। ਵਿਰੋਧ ਹੋਣ ਤੋਂ ਬਾਅਦ ਅਮਰੀਕਾ ਨੇ ‘ਮਿਸਟਰ ਸਿੰਘ’ ਨੂੰ ਖੁਦ ਦੇਸ਼ ਛੱਡਣ ਲਈ ਕਹਿਣ ਵਾਲਾ ਇਸ਼ਤਿਹਾਰ ਹਟਾ ਦਿੱਤਾ।

ਵਿਭਾਗ ਨੇ ਬਿਨਾਂ ਲਾਇਸੈਂਸ ਵਾਲੇ ਵਪਾਰਕ ਡਰਾਈਵਰਾਂ ਖ਼ਿਲਾਫ਼ ਆਪਣੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਏ. ਆਈ. ਨਾਲ ਤਿਆਰ ਕੀਤੀਆਂ ਤਸਵੀਰਾਂ ਵਾਲਾ ਇਕ ਪੋਸਟਰ ਜਾਰੀ ਕੀਤਾ ਸੀ। ਜਿਸ ਵਿਚ ਭੂਰੀ ਦਾੜ੍ਹੀ ਵਾਲੇ ਇੱਕ ਵਿਅਕਤੀ ਨੂੰ ਦਿਖਾਇਆ ਗਿਆ ਅਤੇ ਨਾਲ ਲਿਖਿਆ ‘ਸਾਡੀਆਂ ਸੜਕਾਂ ਤੋਂ ਦੂਰ ਹੋ ਜਾਓ, ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਮਿਸਟਰ ਸਿੰਘ’। ਐਕਸ ’ਤੇ ਇਸ ਨਾਲ ਸੰਬੰਧਿਤ ਇੱਕ ਛੋਟੀ ਵੀਡੀਓ ਵਿਚ ‘ਟ੍ਰਾਂਸਫਾਰਮਸ ਫਰੈਂਚਾਈਜ਼’ ਦੇ ਮੁੱਖ ਖਲਨਾਇਕ ਪਾਤਰ ਮੈਗਾਟਰੋਨ ਨੂੰ ‘ਏਲੀਅਨਜ਼’ ਦੀ ਰਿਹਾਈ ਲਈ ਗੱਲਬਾਤ ਕਰਦੇ ਦਿਖਾਇਆ ਗਿਆ ਹੈ। ਅਮਰੀਕੀ ਪ੍ਰਸ਼ਾਸਨ ਵਲੋਂ ਵਿਦੇਸ਼ੀ ਨਾਗਰਿਕਾਂ ਲਈ ‘ਏਲੀਅਨਜ਼’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

ਵੀਡੀਓ ਵਿਚ ਮੈਗਾਟਰੋਨ ਟਰੱਕ ਡਰਾਈਵਰਾਂ ਹਰਜਿੰਦਰ ਸਿੰਘ, ਰਜਿੰਦਰ ਕੁਮਾਰ, ਬੇਕਜ਼ਾਨ ਬੇਇਸ਼ੇਕੀਵ, ਅਖਰੋਰ ਬੋਜ਼ੋਰੋਵ ਅਤੇ ਜਸਵੀਰ ਸਿੰਘ ਦੀ ਰਿਹਾਈ ਦੀ ਮੰਗ ਕਰਦਾ ਦਿਖਾਈ ਦਿੰਦਾ ਹੈ। ਇਹ ਲੋਕ ਸੜਕ ਹਾਦਸਿਆਂ ਅਤੇ ਹੋਰ ਅਪਰਾਧਾਂ ਵਿੱਚ ਸ਼ਾਮਿਲ ਰਹੇ ਹਨ। ਡੀ.ਐਚ.ਐਸ. ਵਿਭਾਗ ਨੇ ਐਕਸ ’ਤੇ ਇੱਕ ਪੋਸਟ ਵਿਚ ਕਿਹਾ ਕਿ ਜੇ ਤੁਸੀਂ ਇਸ ਦੇਸ਼ ਨਾਲ ਦੁਸ਼ਮਣੀ ਭਰੀ ਨੀਅਤ ਨਾਲ ਆਉਂਦੇ ਹੋ ਤਾਂ ਇਹ ਜਾਣ ਲਓ। ਅਸੀਂ ਆਪਣੀ ਰੱਖਿਆ ਕਰਾਂਗੇ। ਅਸੀਂ ਅਮਰੀਕੀ ਮੁੱਲਾਂ ਦੀ ਰੱਖਿਆ ਕਰਾਂਗੇ। ਅਸੀਂ ਆਪਣੇ ਘਰ ਦੀ ਰੱਖਿਆ ਕਰਾਂਗੇ। ਇੱਕ ਹੋਰ ਪੋਸਟ ਵਿਚ ਆਪਟੀਮਸ ਪ੍ਰਾਈਮ ਨੂੰ ਡੀ.ਐਚ.ਐਸ. ਦਾ ਬਾਂਹ ’ਤੇ ਲੱਗਾ ਪੈਚ ਪਹਿਨੇ ਹੋਏ ਭੂਰੀ ਦਾੜ੍ਹੀ ਵਾਲੇ ਵਿਅਕਤੀ ਦਾ ਸਾਹਮਣਾ ਕਰਦੇ ਦਿਖਾਇਆ ਗਿਆ ਹੈ।

ਇਸ ’ਤੇ  ਲਿਖਿਆ ਹੈ ‘ਖੁਦ ਦੇਸ਼ ਛੱਡੋ ਜਾਂ ਨਤੀਜੇ ਭੁਗਤੋ’। ਇਸ਼ਤਿਹਾਰ ਵਿਚ ‘ਮਿਸਟਰ ਸਿੰਘ’ ਦੇ ਹਵਾਲੇ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਸਿੱਖ ਕੋਅਲੀਸ਼ਨ ਸਮੇਤ ਹੱਕਾਂ ਲਈ ਕੰਮ ਕਰਨ ਵਾਲੀਆਂ ਕਈ ਸੰਸਥਾਵਾਂ ਨੇ ਆਲੋਚਨਾ ਕੀਤੀ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਐਕਸ ’ਤੇ ਕਿਹਾ ਕਿ ‘ਸਿੰਘ’ ਹਿੰਦੂ ਹਨ, ਉਹ ਸਿੱਖ ਹਨ, ਉਹ ਅਮਰੀਕੀ ਹਨ ਅਤੇ ਉਹ ਡਰਾਈਵ ਕਰਦੇ ਹਨ। ਸੰਸਥਾ ਨੇ ਡੀ.ਐਚ.ਐਸ. ਦੀ ਕਾਰਵਾਈ ਨੂੰ ‘ਨਸਲਵਾਦੀ, ਅਮਰੀਕਾ ਵਿਰੋਧੀ ਅਤੇ ਭਾਰਤ ਵਿਰੋਧੀ ਪ੍ਰੋਫਾਈਲਿੰਗ/ਟ੍ਰੋਲਿੰਗ’ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਇੱਕ ਸੰਘੀ ਏਜੰਸੀ ਵਲੋਂ ਕੀਤਾ ਗਿਆ ਭੇਦਭਾਵਪੂਰਨ ਪੋਸਟ ਹੈ, ਜੋ ਸਿਰਫ਼ ਸਿਆਸੀ ਸੰਦੇਸ਼ ਤੋਂ ਕਿਤੇ ਅੱਗੇ ਹੈ। ਸੰਸਥਾ ਨੇ ਇਸ ਮਾਮਲੇ ਦੀ ਜਾਂਚ ਦਾ ਸਵਾਗਤ ਕੀਤਾ ਅਤੇ ਸਹਾਇਕ ਅਟਾਰਨੀ ਜਨਰਲ ਹਰਮੀਤ ਕੇ. ਢਿੱਲੋਂ ਅਤੇ ਐਫ.ਬੀ.ਆਈ ਡਾਇਰੈਕਟਰ ਕਸ਼ ਪਟੇਲ ਨੂੰ ਟੈਗ ਕੀਤਾ। ਸਿੱਖ ਕੋਅਲੀਸ਼ਨ ਨੇ ਕਿਹਾ ਕਿ 9/11 ਤੋਂ 25 ਸਾਲ ਬਾਅਦ ਵੀ ਸਿੱਖਾਂ ਨੂੰ ਸਿਰਫ਼ ਉਨ੍ਹਾਂ ਦੀ ਦਿੱਖ ਕਾਰਨ ਨਿਸ਼ਾਨਾ ਬਣਾਇਆ ਅਤੇ ਪ੍ਰੋਫਾਈਲ ਕੀਤਾ ਜਾ ਰਿਹਾ ਹੈ। ਸੰਸਥਾ ਨੇ ਕਿਹਾ ਕਿ ਅਮਰੀਕਾ ਵਿਚ ਲੱਖਾਂ ਸਿੱਖਾਂ ਦਾ ਉਪਨਾਮ ਸਿੰਘ ਹੈ, ਜਿਸ ਦਾ ਅਰਥ ‘ਸ਼ੇਰ’ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਦੁਸ਼ਮਣਾਂ ਵਜੋਂ ਪੇਸ਼ ਕੀਤੇ ਜਾਣ ਦੇ ਬਾਵਜੂਦ ਸਿੱਖ ਆਪਣੀ ਪਛਾਣ ਦੱਸਣ ਤੋਂ ਡਰਦੇ ਨਹੀਂ ਹਨ।

Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ 7000 ਜਵਾਨ ਤੇ 4800 ਟ੍ਰੈਫ਼ਿਕ ਮੁਲਾਜ਼ਮ ਤਾਇਨਾਤ ਅਗਲੀ ਖ਼ਬਰ ਬਲੋਚਿਸਤਾਨ ਨੂੰ ਪਾਕਿ ਤੋਂ ਵੱਖਰੇ ਤੌਰ ’ਤੇ ਵੇਖਿਆ ਜਾਵੇ-ਬਲੋਚ ਆਗੂ
Ad Position 24