15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਾਕਿਸਤਾਨ ਦੀਆਂ 14 ਚੌਕੀਆਂ ’ਤੇ ਬੀ.ਐੱਲ.ਏ. ਵਲੋਂ ਕਬਜ਼ੇ ਦਾ ਦਾਅਵਾ ਹਥਿਆਰ ਲੁੱਟ ਕੇ ਚੌਕੀਆਂ ਕੀਤੀਆਂ ਤਬਾਹ

ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ’ਚ ਸਰਗਰਮ ਬਾਗ਼ੀ ਜਥੇਬੰਦੀ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਾਲ ਹੀ ’ਚ ਪਾਕਿਸਤਾਨੀ ਸੁਰੱਖਿਆ ਬਲਾਂ ਦੀਆਂ 14 ਤੋਂ ਵੱਧ ਚੌਕੀਆਂ ’ਤੇ ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ’ਚ ਸਰਗਰਮ ਬਾਗ਼ੀ ਜਥੇਬੰਦੀ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਾਲ ਹੀ ’ਚ ਪਾਕਿਸਤਾਨੀ ਸੁਰੱਖਿਆ ਬਲਾਂ ਦੀਆਂ 14 ਤੋਂ ਵੱਧ ਚੌਕੀਆਂ ’ਤੇ ਕਬਜ਼ਾ ਕਰ ਲਿਆ ਹੈ। ਸੰਗਠਨ ਅਨੁਸਾਰ ਕਬਜ਼ੇ ਤੋਂ ਬਾਅਦ ਇਨ੍ਹਾਂ ਚੌਕੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਤੇ ਉੱਥੇ ਮੌਜੂਦ ਹਥਿਆਰ ਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਜ਼ਬਤ ਕਰ ਲਿਆ ਗਿਆ। ਇਸ ਦਾਅਵੇ ਦੇ ਸਮਰਥਨ ’ਚ ਬੀ. ਐੱਲ. ਏ. ਨੇ ਕੁਝ ਵੀਡੀਓ ਫੁਟੇਜ ਵੀ ਜਾਰੀ ਕੀਤੀਆਂ ਹਨ, ਜਿਨ੍ਹਾਂ ’ਚ ਲੜਾਕੇ ਫ਼ੌਜੀ ਚੌਕੀਆਂ ਦੇ ਆਸ-ਪਾਸ ਅਤੇ ਚੌਕੀਆਂ ਨੂੰ ਨੁਕਸਾਨ ਪਹੁੰਚਾਉਂਦੇ ਵਿਖਾਈ ਦੇ ਰਹੇ ਹਨ। ਬੀ. ਐੱਲ. ਏ. ਮੁਤਾਬਿਕ ਇਹ ਕਾਰਵਾਈਆਂ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ’ਚ ਸੁਚੇਤ ਢੰਗ ਨਾਲ ਕੀਤੀਆਂ ਗਈਆਂ, ਜਿਨ੍ਹਾਂ ’ਚ ਰਣਨੀਤਕ ਤੌਰ ’ਤੇ ਅਹਿਮ ਕੋਇਟਾ-ਤਫ਼ਤਾਨ ਵਪਾਰਕ ਮਾਰਗ ਵੀ ਸ਼ਾਮਿਲ ਹੈ। ਸੰਗਠਨ ਨੇ ਕਿਹਾ ਕਿ ਚੌਕੀਆਂ ਤੋਂ ਪਾਕਿਸਤਾਨੀ ਫ਼ੌਜ ਦੇ ਹਥਿਆਰ ਤੇ ਹੋਰ ਸਾਜ਼ੋ-ਸਾਮਾਨ ਕਬਜ਼ੇ ’ਚ ਲਿਆ ਗਿਆ ਹੈ, ਹਾਲਾਂਕਿ ਹਥਿਆਰਾਂ ਦੀ ਕੁੱਲ ਗਿਣਤੀ ਜਾਂ ਕਿਸਮ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਬੀ. ਐੱਲ. ਏ. ਦੇ ਪ੍ਰਚਾਰ ਵਿੰਗ ਹਕਾਲ਼ ਮੀਡੀਆ ਵਲੋਂ ਜਾਰੀ ਕੀਤੇ ਗਏ ਵੀਡੀਓਜ਼ ਦੀ ਤਾਰੀਖ਼, ਥਾਂ ਤੇ ਘਟਨਾ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਲਈ ਇਨ੍ਹਾਂ ਦਾਅਵਿਆਂ ਨੂੰ ਫਿਲਹਾਲ ਸੰਗਠਨ ਦਾ ਇਕਪਾਸੜ ਬਿਆਨ ਹੀ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬਲੋਚਿਸਤਾਨ ’ਚ ਬੀ. ਐੱਲ. ਏ. ਪਹਿਲਾਂ ਵੀ ਪਾਕਿਸਤਾਨੀ ਸੁਰੱਖਿਆ ਬਲਾਂ ਖ਼ਿਲਾਫ਼ ਹਮਲਿਆਂ ਤੇ ਕਾਰਵਾਈਆਂ ਦੇ ਦਾਅਵੇ ਕਰਦਾ ਰਿਹਾ ਹੈ, ਪਰ ਇਕੋ ਸਮੇਂ 14 ਚੌਕੀਆਂ ਨੂੰ ਨਿਸ਼ਾਨਾ ਬਣਾਉਣ ਦਾ ਇਹ ਦਾਅਵਾ ਕਾਫ਼ੀ ਵੱਡਾ ਮੰਨਿਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਬਾਸਮਤੀ ਦੀ ਬੰਪਰ ਫ਼ਸਲ ਦੇ ਆਸਾਰ ਚੌਲ ਨਿਰਯਾਤ ’ਤੇ ਜੰਗ ਦਾ ਸਾਇਆ ਪੰਜਾਬ-ਹਰਿਆਣਾ ’ਚ ਨਵੀਂ ਫ਼ਸਲ ਦੀ ਆਮਦ ਸ਼ੁਰੂ, ਚੰਗਾ ਭਾਅ... ਅਗਲੀ ਖ਼ਬਰ ਮਸੂਦ ਅਜ਼ਹਰ ’ਤੇ 70 ਲੱਖ ਦੇ ਇਨਾਮ ਬਾਰੇ ਪਾਕਿ ਦਾ ਨਵਾਂ ਐਲਾਨ ਭਾਰਤ ਵਲੋਂ ਡਰਾਮੇਬਾਜ਼ੀ ਕਰਾਰ
Ad Position 24