ਅੰਮ੍ਰਿਤਸਰ, 19 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਕੋਹਾਟ ਜ਼ਿਲ੍ਹੇ ’ਚ ਪੁਲਿਸ ਲਾਈਨਜ਼ ਕੰਪਲੈਕਸ ’ਚ ਸਥਿਤ ਇਕ ਮਸਜਿਦ ਕੋਲ ਹੋਏ ਭਿਆਨਕ ਆਤਮਘਾਤੀ ਕਾਰ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 35 ਤੋਂ ਪਾਰ ਹੋ ਗਈ ਹੈ। ਮ੍ਰਿਤਕਾਂ ’ਚ 17 ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ। ਇਸ ਹਮਲੇ ’ਚ 130 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਖ਼ੈਬਰ ਪਖ਼ਤੂਨਖ਼ਵਾ ਦੇ ਪੁਲਿਸ ਮੁਖੀ ਜ਼ੁਲਫ਼ਿਕਾਰ ਹਮੀਦ ਨੇ ਦੱਸਿਆ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਹਾਫ਼ਿਜ਼ ਗੁਲ ਬਹਾਦੁਰ ਗਰੁੱਪ ਨਾਲ ਜੁੜੇ ਸੰਗਠਨ ਇੱਤੇਹਾਦ-ਉਲ-ਮੁਜਾਹਿਦੀਨ ਪਾਕਿਸਤਾਨ ਨੇ ਲੈਣ ਦਾ ਦਾਅਵਾ ਕੀਤਾ ਹੈ।