ਨਵੀਂ ਦਿੱਲੀ, 19 ਸਤੰਬਰ (ਜਗਤਾਰ ਸਿੰਘ)-ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ ਧੜੇ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਪਾਰਟੀ ਵੱਲੋਂ 2 ਵੱਖ-ਵੱਖ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਹਨ। ਪਹਿਲੀ ਪਟੀਸ਼ਨ ਚੋਣ ਕਮਿਸ਼ਨ ਦੇ ਉਸ ਫ਼ੈਸਲੇ ਦੇ ਖ਼ਿਲਾਫ਼ ਹੈ, ਜਿਸ ਵਿਚ ਮਮਤਾ ਧੜੇ ਨੂੰ ਏ.ਆਈ.ਟੀ.ਐੱਮ.ਸੀ. ਨਾਂਅ ਤੇ ਪਾਰਟੀ ਦਾ ਪੁਰਾਣਾ ਚੋਣ ਨਿਸ਼ਾਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਦੂਜੀ ਪਟੀਸ਼ਨ ਵਿਧਾਨ ਸਭਾ ਸਪੀਕਰ ਨਾਲ ਜੁੜੀ ਹੈ ,ਇਸ ਵਿਚ 10 ਬਾਗ਼ੀ ਵਿਧਾਇਕਾਂ ਦੀ ਅਯੋਗਤਾ ਬਾਰੇ ਫ਼ੈਸਲਾ ਲੈਣ ਵਿਚ ਦੇਰੀ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਚੋਣ ਕਮਿਸ਼ਨ ਨੇ ਫ਼ੈਸਲਾ ਲੈਂਦੇ ਸਮੇਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸਹੀ ਤਰੀਕੇ ਨਾਲ ਨਹੀਂ ਦੇਖਿਆ। ਇਹ ਵੀ ਦਲੀਲ ਦਿੱਤੀ ਗਈ ਹੈ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਬਾਗ਼ੀ ਵਿਧਾਇਕਾਂ ਦੇ ਬਿਆਨਾਂ ’ਤੇ ਭਰੋਸਾ ਕੀਤਾ ਹੈ ਜਿਨ੍ਹਾਂ ਦੇ ਖ਼ਿਲਾਫ਼ ਦਲ-ਬਦਲੀ ਕਾਨੂੰਨ ਤਹਿਤ ਅਯੋਗ ਕਰਾਰ ਦੇਣ ਦੀ ਕਾਰਵਾਈ ਪਹਿਲਾਂ ਹੀ ਵਿਧਾਨ ਸਭਾ ਸਪੀਕਰ ਕੋਲ ਪੈਂਡਿੰਗ ਹੈ। ਮਮਤਾ ਧੜੇ ਦੀ ਦਲੀਲ ਹੈ ਕਿ ਜਦ ਤਕ ਅਯੋਗਤਾ ਦੇ ਮਾਮਲਿਆਂ ’ਤੇ ਫ਼ੈਸਲਾ ਨਹੀਂ ਹੁੰਦਾ ਤਦ ਤਕ ਇਨ੍ਹਾਂ ਹੀ ਵਿਧਾਇਕਾਂ ਦੇ ਦਾਅਵਿਆਂ ਦੇ ਆਧਾਰ ’ਤੇ ਪਾਰਟੀ ਦਾ ਨਾਂਅ ਤੇ ਚੋਣ ਨਿਸ਼ਾਨ ਨੂੰ ਲੈ ਕੇ ਫ਼ੈਸਲਾ ਕਰਨਾ ਉਚਿਤ ਨਹੀਂ ਹੈ। ਮਮਤਾ ਧੜੇ ਦੀ ਦੋਵੇਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਵਿਚ 21 ਦਸੰਬਰ ਨੂੰ ਸੁਣਵਾਈ ਹੋ ਸਕਦੀ ਹੈ।
ਮਮਤਾ ਧੜੇ ਵਲੋਂ ਸੁਪਰੀਮ ਕੋਰਟ ’ਚ ਦੋ ਪਟੀਸ਼ਨਾਂ
ਨਵੀਂ ਦਿੱਲੀ, 19 ਸਤੰਬਰ (ਜਗਤਾਰ ਸਿੰਘ)-ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ ਧੜੇ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਪਾਰਟੀ ਵੱਲੋਂ 2 ਵੱਖ-ਵੱਖ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਹਨ। ਪਹਿਲੀ ਪਟੀਸ਼ਨ ਚੋਣ ਕਮਿਸ਼ਨ ਦੇ ਉਸ ਫ਼ੈਸਲੇ ਦੇ ....
ਅਜੀਤ ਡੈਸਕ
20-09-2026