19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਭਾਰਤ ਨੇ ਨਿਪਾਲ ਨੂੰ ਭੇਜੀ 11 ਟਨ ਰਾਹਤ ਸਮੱਗਰੀ ਦੀ ਇਕ ਹੋਰ ਖੇਪ

ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)- ਭਾਰਤ ਨੇ ਗੁਆਂਢੀ ਦੇਸ਼ ਨਿਪਾਲ ’ਚ ਆਏ ਹੜ੍ਹਾਂ ਤੋਂ ਬਾਅਦ ਦੇ ਹਾਲਾਤਾਂ ਨਾਲ ਨਜਿੱਠਣ ਲਈ ਮਦਦ ਦੀ ਇਕ ਹੋਰ ਖੇਪ ਭੇਜੀ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਰਾਹਤ ਸਮੱਗਰੀ ਦੀਆਂ ਤਸਵੀਰਾਂ ...

Ad Position 21
No active advertisement
ਅਜੀਤ ਡੈਸਕ 20-09-2026

ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)- ਭਾਰਤ ਨੇ ਗੁਆਂਢੀ ਦੇਸ਼ ਨਿਪਾਲ ’ਚ ਆਏ ਹੜ੍ਹਾਂ ਤੋਂ ਬਾਅਦ ਦੇ ਹਾਲਾਤਾਂ ਨਾਲ ਨਜਿੱਠਣ ਲਈ ਮਦਦ ਦੀ ਇਕ ਹੋਰ ਖੇਪ ਭੇਜੀ ਹੈ।   ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਰਾਹਤ ਸਮੱਗਰੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ 19 ਸਤੰਬਰ ਨੂੰ ਮਨਾਏ ਜਾਂਦੇ ਨਿਪਾਲ ਦੇ ਰਾਸ਼ਟਰੀ ਦਿਵਸ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ‘ਐਕਸ’ ’ਤੇ ਪਾਏ ਸੰਦੇਸ਼ ’ਚ ਲਿਖਿਆ ਕਿ ਨਿਪਾਲ ਦੇ ਰਾਸ਼ਟਰੀ ਦਿਵਸ ’ਤੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ, ਉੱਥੋਂ ਦੀ ਸਰਕਾਰ ਅਤੇ ਜਨਤਾ ਨੂੰ ਹਾਰਦਿਕ ਵਧਾਈ। ਉਨ੍ਹਾਂ ਅੱਗੇ ਲਿਖਿਆ ਕਿ ਅਸੀਂ ਅਪਣੀ ਡੂੰਘੀ ਅਤੇ ਅਟੁੱਟ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਾਂ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਵਿਦੇਸ਼ ਮੰਤਰੀ ਦੀ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਭਾਰਤ ਨੇ ਨਿਪਾਲ ਨੂੰ ਰਾਹਤ ਸਮੱਗਰੀ ਦੀ 11 ਟਨ ਹੋਰ ਖੇਪ ਭੇਜੀ ਹੈ, ਜਿਸ ’ਚ ਦਵਾਈਆਂ, ਫੋਰੈਂਸਿਕ ਦਾ ਸਾਮਾਨ, ਟੇਂਟ ਹਾਈਜੀਨ ਕਿੱਟ, ਸਲੀਪਿੰਗ ਬੈਗ ਆਦਿ ਹੋਰ ਵਸਤਾਂ ਸ਼ਾਮਿਲ ਹਨ, ਜੋ ਕਿ ਮਦਦ ਕਰਨ ਲਈ ਰਾਹਤ ਸਮੱਗਰੀ ਲੈ ਜਾਣ ਵਾਲਾ ਭਾਰਤੀ ਹਵਾਈ ਫ਼ੌਜ ਦਾ ਨੌਵਾਂ ਜਹਾਜ਼ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ ਦਾ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਆਲਮੀ ਔਸਤ ਤੋਂ ਕਾਫ਼ੀ ਘੱਟ-ਮੋਦੀ ਅਗਲੀ ਖ਼ਬਰ ਡੂਸੂ ਚੋਣਾਂ ’ਚ ਏ.ਬੀ.ਵੀ.ਪੀ. ਨੇ ਤਿੰਨ ਸੀਟਾਂ ’ਤੇ ਕੀਤਾ ਕਬਜ਼ਾ ਆਜ਼ਾਦ ਉਮੀਦਵਾਰ ਦੀਪਾਂਸ਼ੂ ਬਣੇ ਉਪ-ਪ੍ਰਧਾਨ
Ad Position 24