ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਚੁਗਿਰਦੇ ਪ੍ਰਤੀ ਜਾਗਰੂਕ ਹੋਣ ਅਤੇ ਸਹੀ ਕਦਮ ਚੁੱਕਣ ਦਾ ਦਾਅਵਾ ਕਰਦਿਆਂ ਕਿਹਾ ਕਿ ਭਾਰਤ ਜੀ-20 ’ਚ ਇਕਲੌਤਾ ਅਜਿਹਾ ਦੇਸ਼ ਹੈ ਜਿਸ ਨੇ ਪੈਰਿਸ ’ਚ ਸੀ.ਓ.ਪੀ. 21 ਸਿਖ਼ਰ ਸੰਮੇਲਨ ’ਚ ਜੋ ਵੀ ਵਾਅਦੇ ਕੀਤੇ, ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰ ਕੇ ਵਿਖਾਇਆ। ਪ੍ਰਧਾਨ ਮੰਤਰੀ ਨੇ ਉਕਤ ਬਿਆਨ ਸਨਿਚਰਵਾਰ ਨੂੰ ਦਿੱਲੀ ’ਚ ਕਰਵਾਏ ਗਏ ਵਾਤਾਵਰਨ ਅਤੇ ਚੁਗਿਰਦੇ ਦੀ ਗਤੀਸ਼ੀਲਤਾ ਦੇ ਭਵਿੱਖ ਬਾਰੇ ਅੰਤਰਰਾਸ਼ਟਰੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿੱਤਾ। ਇਸ ਦੌਰਾਨ ਉਨ੍ਹਾਂ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦਾ ਮੋਬਾਈਲ ਐਪ ਵੀ ਲਾਂਚ ਕੀਤਾ। ਮੋਦੀ ਨੇ ਕਿਹਾ ਕਿ ਅਕਸਰ ਕਾਰਬਨ ਨਿਕਾਸ ਦੀ ਜ਼ਿੰਮੇਵਾਰੀ ਵਿਕਾਸਸ਼ੀਲ ਦੇਸ਼ਾਂ ’ਤੇ ਪਾ ਦਿੱਤੀ ਗਈ ਹੈ, ਜਦਕਿ ਇਤਿਹਾਸਕ ਹਕੀਕਤ ਇਹ ਹੈ ਕਿ ਅੱਜ ਵੀ ਭਾਰਤ ਦਾ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਆਲਮੀ ਔਸਤ ਤੋਂ ਅੱਧੇ ਤੋਂ ਵੀ ਘੱਟ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਕਸਿਤ ਦੇਸ਼ਾਂ ’ਚ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਭਾਰਤ ਦੀ ਤੁਲਨਾ ’ਚ 6 ਗੁਣਾ ਵੱਧ ਹੈ। ਪ੍ਰਧਾਨ ਮੰਤਰੀ ਨੇ ਚੁਗਿਰਦੇ ਸੁਰੱਖਿਆ, ਸੂਰਜੀ ਊਰਜਾ, ਨਵਿਆਉਣਯੋਗ ਊਰਜਾ ਅਤੇ ਕਾਰਬਨ ਨਿਕਾਸ ਨੂੰ ਲੈ ਕੇ ਭਾਰਤ ਦੀਆਂ ਉਪਲਬਧੀਆਂ ਅਤੇ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਭਾਰਤ ਨੇ ਕੁਦਰਤ ਅਤੇ ਵਾਤਾਵਰਨ ਨਾਲ ਜੁੜੇ ਮਾਮਲਿਆਂ ’ਚ ਦੁਨੀਆ ਦੀ ਰਹਿਨੁਮਾਈ ਕੀਤੀ ਹੈ ਅਤੇ ਹੁਣ ਆਧੁਨਿਕ ਜਲਵਾਯੂ ਚੁਣੌਤੀਆਂ ਦੇ ਹੱਲ ਦੇ ਨਾਲ ਸਮੂਹਿਕ ਆਲਮੀ ਕਾਰਵਾਈ ਦਾ ਵੀ ਹੋਕਾ ਦੇ ਰਿਹਾ ਹੈ।
ਭਾਰਤ ਦਾ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਆਲਮੀ ਔਸਤ ਤੋਂ ਕਾਫ਼ੀ ਘੱਟ-ਮੋਦੀ
ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਚੁਗਿਰਦੇ ਪ੍ਰਤੀ ਜਾਗਰੂਕ ਹੋਣ ਅਤੇ ਸਹੀ ਕਦਮ ਚੁੱਕਣ ਦਾ ਦਾਅਵਾ ਕਰਦਿਆਂ ਕਿਹਾ ਕਿ ਭਾਰਤ ਜੀ-20 ’ਚ ਇਕਲੌਤਾ ਅਜਿਹਾ ਦੇਸ਼ ਹੈ ਜਿਸ ਨੇ ਪੈਰਿਸ ’ਚ ਸੀ.ਓ.ਪੀ. 21 ...
ਅਜੀਤ ਡੈਸਕ
20-09-2026