22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਆਈ.ਆਈ.ਟੀ. ਬੰਬੇ ਨੇ ਡੀਨ ਨੂੰ ਅਹੁਦੇ ਤੋਂ ਹਟਾਇਆ, ਵਿਦਿਆਰਥੀ ਦੀ ਮੌਤ ਬਾਰੇ ਟਿੱਪਣੀਆਂ ਲਈ ਮੁਆਫ਼ੀ ਮੰਗੀ

ਆਈ.ਆਈ.ਟੀ. ਬੰਬੇ ਨੇ ਡੀਨ ਨੂੰ ਅਹੁਦੇ ਤੋਂ ਹਟਾਇਆ, ਵਿਦਿਆਰਥੀ ਦੀ ਮੌਤ ਬਾਰੇ ਟਿੱਪਣੀਆਂ ਲਈ ਮੁਆਫ਼ੀ ਮੰਗੀ

Ad Position 21
No active advertisement
ਅਜੀਤ ਡੈਸਕ 22-09-2026

ਮੁੰਬਈ, 21 ਸਤੰਬਰ (ਪੀ.ਟੀ.ਆਈ.)-ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ. ਬੰਬੇ) ਨੇ ਕਿਹਾ ਹੈ ਕਿ ਉਸ ਨੇ ਵਿਦਿਆਰਥੀਆਂ ਤੇ ਯੂਥ ਕਾਂਗਰਸ ਵਰਕਰਾਂ ਵੱਲੋਂ 22 ਸਾਲਾ ਵਿਦਿਆਰਥੀ ਦੀ ਖੁਦਕੁਸ਼ੀ ਕਰਕੇ ਮੌਤ ਦੇ ਮਾਮਲੇ ਵਿਚ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਪ੍ਰਸ਼ਾਸਨਿਕ ਮਾਮਲਿਆਂ ਦੇ ਡੀਨ ਸੂਰਿਆ ਨਾਰਾਇਣ ਦੂਲਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ।ਇਸ ਮਾਮਲੇ ਦੀ ਐਫ.ਆਈ.ਆਰ. ਵਿਚ ਦੂਲਾ ਦਾ ਨਾਂਅ ਦਰਜ ਕੀਤਾ ਗਿਆ ਹੈ, ਜਿਸ ਵਿਚ ਜਾਤੀ ਭੇਦਭਾਵ ਦੇ ਆਧਾਰ ‘ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਖ਼ਿਲਾਫ਼ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰਾਂ ਦੀ ਰੋਕਥਾਮ) ਐਕਟ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੰਸਥਾਨ ਨੇ ਜਨਤਕ ਤੌਰ ‘ਤੇ ਮੁਆਫ਼ੀ ਵੀ ਮੰਗੀ, ਜਦੋਂ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਉਸ ਨੇ ਪਿਛਲੇ ਸੰਚਾਰ ਵਿੱਚ ਵਿਸਤ੍ਰਿਤ ਜਾਂਚ ਤੋਂ ਬਿਨਾਂ ਵਿਦਿਆਰਥੀ ਸਾਹਿਲ ਵਾਕੋਡੇ ਨੂੰ ਬਦਨਾਮ ਕੀਤਾ ਸੀ। 

Ad Position 22
No active advertisement
ਪਿਛਲੀ ਖ਼ਬਰ ਦੁਬਈ ਦੇ ਸ਼ਾਸਕ ਦੇ ਛੋਟੇ ਭਰਾ ਸ਼ੇਖ ਅਹਿਮਦ ਬਿਨ ਰਾਸ਼ਿਦ ਦਾ ਦਿਹਾਂਤ ਅਗਲੀ ਖ਼ਬਰ ਰਾਜਸਥਾਨ ਮੇਅਰ ਚੋਣਾਂ : ਅਜਮੇਰ ’ਚ ਕ੍ਰਾਸ ਵੋਟਿੰਗ, ਕਾਂਗਰਸ ਦੇ ਕਈ ਕੌਂਸਲਰਾਂ ਨੇ ਪਾਲਾ ਬਦਲਿਆ, ਜਿੱਤ ਗਈ ਭਾਜਪਾ
Ad Position 24