27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਫ੍ਰੀ-ਫਲੋਅ ਟੋਲ ਪਲਾਜ਼ਿਆਂ ’ਤੇ ਨੰਬਰ ਪਲੇਟ ਨਾਲ ਛੇੜਛਾੜ ਕਰਨ ’ਤੇ 5 ਗੁਣਾ ਜੁਰਮਾਨਾ

ਨਵੀਂ ਦਿੱਲੀ, 27 ਨਵੰਬਰ (ਪੀ.ਟੀ.ਆਈ.)-ਫ੍ਰੀ-ਫਲੋਅ ਟੋਲ ਪਲਾਜ਼ਿਆਂ ’ਤੇ ਟੋਲ ਫੀਸ ਤੋਂ ਬਚਣ ਲਈ ਜਾਣਬੁੱਝ ਕੇ ਵਾਹਨਾਂ ਦੀਆਂ ਨੰਬਰ ਪਲੇਟਾਂ ਢਕਣ ਜਾਂ ਉਨ੍ਹਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਹੁਣ ਪੰਜ ਗੁਣਾ ਜੁਰਮਾਨਾ ਭਰਨਾ ਪਵੇਗਾ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ..

Ad Position 21
No active advertisement
ਅਜੀਤ ਡੈਸਕ 28-11-2026

ਨਵੀਂ ਦਿੱਲੀ, 27 ਨਵੰਬਰ (ਪੀ.ਟੀ.ਆਈ.)-ਫ੍ਰੀ-ਫਲੋਅ ਟੋਲ ਪਲਾਜ਼ਿਆਂ ’ਤੇ ਟੋਲ ਫੀਸ ਤੋਂ ਬਚਣ ਲਈ ਜਾਣਬੁੱਝ ਕੇ ਵਾਹਨਾਂ ਦੀਆਂ ਨੰਬਰ ਪਲੇਟਾਂ ਢਕਣ ਜਾਂ ਉਨ੍ਹਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਹੁਣ ਪੰਜ ਗੁਣਾ ਜੁਰਮਾਨਾ ਭਰਨਾ ਪਵੇਗਾ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਅਨੁਸਾਰ ਜੁਰਮਾਨੇ ਤੋਂ ਇਲਾਵਾ ਵਾਹਨ ਚਾਲਕ ਨੂੰ ਬਣਦੀ ਟੋਲ ਫੀਸ ਵੀ ਅਦਾ ਕਰਨੀ ਪਵੇਗੀ। ਇਹ ਨਿਯਮ ਉਨ੍ਹਾਂ ਵਾਹਨ ਚਾਲਕਾਂ ’ਤੇ ਲਾਗੂ ਹੋਵੇਗਾ, ਜੋ ਟੋਲ ਫੀਸ ਤੋਂ ਬਚਣ ਦੇ ਇਰਾਦੇ ਨਾਲ ਅੱਗੇ ਜਾਂ ਪਿੱਛੇ ਦੀ ਨੰਬਰ ਪਲੇਟ ਢਕਦੇ ਹਨ, ਉਸ ਨਾਲ ਛੇੜਛਾੜ ਕਰਦੇ ਹਨ ਜਾਂ ਵਾਹਨ ’ਤੇ ਫਾਸਟੈਗ ਨਹੀਂ ਲਗਾਉਂਦੇ। ਮੰਤਰਾਲੇ ਨੇ ਕਿਹਾ ਕਿ ਜੁਰਮਾਨਾ ਸਿਰਫ਼ ਉਨ੍ਹਾਂ ਮਾਮਲਿਆਂ ’ਚ ਲਗਾਇਆ ਜਾਵੇਗਾ, ਜਿੱਥੇ ਟੋਲ ਫੀਸ ਤੋਂ ਬਚਣ ਦੀ ਨੀਅਤ ਸਾਬਤ ਹੋਵੇਗੀ। ਅਜਿਹੇ ਵਾਹਨਾਂ ਦੀ ਪਛਾਣ ਤਕਨੀਕੀ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ। ਮਲਟੀ-ਲੇਨ ਫ੍ਰੀ ਫਲੋ (ਐੱਮ.ਐੱਲ.ਐੱਫ.ਐੱਫ.) ਇਕ ਬਿਨਾਂ ਬੈਰੀਅਰ ਵਾਲੀ ਇਲੈਕਟ੍ਰਾਨਿਕ ਟੋਲ ਪ੍ਰਣਾਲੀ ਹੈ। ਇਸ ’ਚ ਫਾਸਟੈਗ ਰੀਡਰ ਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰਿਆਂ ਰਾਹੀਂ ਵਾਹਨਾਂ ਦੀ ਪਛਾਣ ਕਰਕੇ ਟੋਲ ਫੀਸ ਆਪਣੇ ਆਪ ਕੱਟ ਲਈ ਜਾਂਦੀ ਹੈ। ਇਸ ਨਾਲ ਵਾਹਨਾਂ ਨੂੰ ਰੁਕਣ ਦੀ ਲੋੜ ਨਹੀਂ ਪੈਂਦੀ ਤੇ ਸਮੇਂ, ਬਾਲਣ ਦੀ ਬੱਚਤ ਦੇ ਨਾਲ ਆਵਾਜਾਈ ਦੀ ਭੀੜ ਤੇ ਪ੍ਰਦੂਸ਼ਣ ਵੀ ਘਟਦਾ ਹੈ। ਇਹ ਜੁਰਮਾਨਾ ਮੌਜੂਦਾ ਐੱਮ.ਐੱਲ.ਐੱਫ.ਐੱਫ. ਟੋਲ ਪਲਾਜ਼ਿਆਂ ਦੇ ਨਾਲ-ਨਾਲ ਭਵਿੱਖ ’ਚ ਸ਼ੁਰੂ ਹੋਣ ਵਾਲੇ ਅਜਿਹੇ ਸਾਰੇ ਟੋਲ ਪਲਾਜ਼ਿਆਂ ’ਤੇ ਵੀ ਲਾਗੂ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਪਾਕਿ ਖੁਫ਼ੀਆ ਏਜੰਸੀ ਲਈ ਜਾਸੂਸੀ ਕਰਨ ਦੇ ਦੋਸ਼ ’ਚ ਇਕ ਗ੍ਰਿਫ਼ਤਾਰ ਅਗਲੀ ਖ਼ਬਰ ਰੇਲਵੇ ਨੇ ਹਜ਼ਾਰਾਂ ਗੱਡੀਆਂ ਤੇ ਸਟੇਸ਼ਨਾਂ ਦਾ ਕੂੜਾ ਪ੍ਰਬੰਧਨ ਨਗਰ ਨਿਗਮਾਂ ਦੇ ਸਿਰ ਮੜ੍ਹਿਆ
Ad Position 24