27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪੰਜਾਬ ’ਚ ‘ਬਲੈਕਆਊਟ’ ਦੌਰਾਨ ‘ਮੌਕ ਡਰਿੱਲ’ ਦੋ ਮਿੰਟ ਲਈ ਵੱਜੇ ਸਾਇਰਨ

ਚੰਡੀਗੜ੍ਹ, 27 ਨਵੰਬਰ (ਪੀ.ਟੀ.ਆਈ.)-ਪੰਜਾਬ ਵਿਚ ‘ਸਿਵਲ ਡਿਫੈਂਸ’ ਦੀ ਤਿਆਰੀ ਅਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀ ਸਮਰੱਥਾ ਪਰਖਣ ਲਈ ਸ਼ੁੱਕਰਵਾਰ ਸ਼ਾਮ 8 ਵਜੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ‘ਸਿਵਲ ਡਿਫੈਂਸ ਏਅਰ ਰੇਡ’ ਅਤੇ ‘ਬਲੈਕਆਊਟ’ ਦੌਰਾ...

Ad Position 21
No active advertisement
ਅਜੀਤ ਡੈਸਕ 28-11-2026

ਚੰਡੀਗੜ੍ਹ, 27 ਨਵੰਬਰ (ਪੀ.ਟੀ.ਆਈ.)-ਪੰਜਾਬ ਵਿਚ ‘ਸਿਵਲ ਡਿਫੈਂਸ’ ਦੀ ਤਿਆਰੀ ਅਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀ ਸਮਰੱਥਾ ਪਰਖਣ ਲਈ ਸ਼ੁੱਕਰਵਾਰ ਸ਼ਾਮ 8 ਵਜੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ‘ਸਿਵਲ ਡਿਫੈਂਸ ਏਅਰ ਰੇਡ’ ਅਤੇ ‘ਬਲੈਕਆਊਟ’ ਦੌਰਾਨ ‘ਮੌਕ ਡਰਿੱਲ’ ਕਰਵਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਅਭਿਆਸ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ। ਮੌਕ ਡਰਿੱਲ ਦੀ ਸ਼ੁਰੂਆਤ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਨਾਲ ਹੋਈ। ਇਸ ਦੌਰਾਨ ਦੋ ਮਿੰਟ ਤੱਕ ਉੱਚੀ ਤੇ ਨੀਵੀਂ ਆਵਾਜ਼ ਵਾਲੇ ਸਾਇਰਨ ਵਜਾਏ ਗਏ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਵਲੋਂ ਨਿਰਧਾਰਤ ਕੁਝ ਇਲਾਕਿਆਂ ’ਚ ਬਲੈਕਆਊਟ ਦੀ ਫਰਜ਼ੀ ਸਥਿਤੀ ਪੈਦਾ ਕੀਤੀ ਗਈ। ਲੋਕਾਂ ਨੂੰ ਇਸ ਸਮੇਂ ਦੌਰਾਨ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ, ਜਦਕਿ ਜ਼ਰੂਰੀ ਸੇਵਾਵਾਂ ਚਾਲੂ ਰਹੀਆਂ। ਅਭਿਆਸ ਦੀ ਸਮਾਪਤੀ ਦੋ ਮਿੰਟ ਤੱਕ ਲਗਾਤਾਰ ਉੱਚੀ ਆਵਾਜ਼ ਵਾਲੇ ਸਾਇਰਨ ਰਾਹੀਂ ‘ਆਲ ਕਲੀਅਰ’ ਸੰਕੇਤ ਦੇ ਕੇ ਕੀਤੀ ਗਈ। ਅਧਿਕਾਰੀਆਂ ਅਨੁਸਾਰ ਇਹ ਇਕ ਨਿਯਮਿਤ ਅਭਿਆਸ ਸੀ, ਜਿਸ ਦਾ ਮਕਸਦ ਸਿਵਲ ਡਿਫੈਂਸ ਦੀ ਤਿਆਰੀ ਪਰਖਣਾ ਸੀ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਅਜਿਹੇ ਦ੍ਰਿਸ਼ ਵੀ ਪੇਸ਼ ਕੀਤੇ ਗਏ, ਜਿਨ੍ਹਾਂ ’ਚ ਪੁਲਿਸ, ਹੋਮਗਾਰਡ ਜਵਾਨਾਂ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਸਿਵਲ ਡਿਫੈਂਸ ਵਾਲੰਟੀਅਰਾਂ ਵਲੋਂ ਜ਼ਖ਼ਮੀਆਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ਦੀ ਪ੍ਰਕਿਰਿਆ ਦਿਖਾਈ ਗਈ। ਮੌਕ ਡਰਿੱਲ ਦੌਰਾਨ ਅੱਗ ਬੁਝਾਉਣ, ਤਲਾਸ਼ੀ ਤੇ ਬਚਾਅ ਕਾਰਜਾਂ, ਮੁਢਲੀ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਤੇ ਆਵਾਜਾਈ ਤੇ ਭੀੜ ਨੂੰ ਕੰਟਰੋਲ ਕਰਨ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦਾ ਅਭਿਆਸ ਵੀ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਬਹੁਤ ਅਹਿਮ ਬਿੱਲ ਲੈ ਕੇ ਆ ਰਹੀ ਹੈ ਸਰਕਾਰ-ਰਿਜਿਜੂ ਅਗਲੀ ਖ਼ਬਰ ਈ.ਡੀ. ਵਲੋਂ ਪੰਜਾਬ ਤੇ ਜੰਮੂ-ਕਸ਼ਮੀਰ ’ਚ ਛਾਪੇ
Ad Position 24