24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮਤਭੇਦ ਹੋ ਸਕਦੇ ਹਨ, ਪਰ ਟਕਰਾਅ ਨਹੀਂ- ਚੋਣ ਕਮਿਸ਼ਨ

ਚੋਣ ਕਮਿਸ਼ਨ ਦੇ ਫ਼ੈਸਲਿਆਂ ’ਚ ਮਤਭੇਦ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ ਦਰਮਿਆਨ ਕਮਿਸ਼ਨ ਨੇ ਅਧਿਕਾਰਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੋਣ ਕਮਿਸ਼ਨਰਾਂ ਦਰਮਿਆਨ ਮਤਭੇਦ ਹੋ ਸਕਦੇ ਹਨ, ਪਰ ਟਕਰਾਅ ਨਹੀਂ ਹੈ। ਕਮਿਸ਼ਨ ਨੇ ਅੱਗੇ ਕਿਹਾ ਕਿ ਮਤਭੇਦਾਂ ਤੋਂ ...

Ad Position 21
No active advertisement
ਅਜੀਤ ਡੈਸਕ 24-09-2026

ਚੋਣ ਕਮਿਸ਼ਨ ਦੇ ਫ਼ੈਸਲਿਆਂ ’ਚ ਮਤਭੇਦ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ ਦਰਮਿਆਨ ਕਮਿਸ਼ਨ ਨੇ ਅਧਿਕਾਰਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੋਣ ਕਮਿਸ਼ਨਰਾਂ ਦਰਮਿਆਨ ਮਤਭੇਦ ਹੋ ਸਕਦੇ ਹਨ, ਪਰ ਟਕਰਾਅ ਨਹੀਂ ਹੈ। ਕਮਿਸ਼ਨ ਨੇ ਅੱਗੇ ਕਿਹਾ ਕਿ ਮਤਭੇਦਾਂ ਤੋਂ ਬਾਅਦ ਵੀ ਫ਼ੈਸਲਾ ਤਦ ਲਿਆ ਜਾਂਦਾ ਹੈ ਜਦੋਂ ਚੋਣ ਕਮਿਸ਼ਨਰਾਂ ਦਰਮਿਆਨ ਸਰਬਸੰਮਤੀ ਹੁੰਦੀ ਹੈ। ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਵੋਟਰ ਸੂਚੀ ਨੂੰ ਠੀਕ ਕਰਵਾਉਣ ਦੌਰਾਨ ਕਈ ਰਾਜਾਂ ’ਚ ਨਾਂਅ ਹਟਾਉਣ ਸਮੇਤ ਕਈ ਮੁੱਦਿਆਂ ’ਤੇ ਚਿੰਤਾ ਪ੍ਰਗਟਾਈ ਸੀ ਪਰ ਦੇਸ਼ ’ਚ ਵੋਟਰ ਸੂਚੀ ਦੇ ਐਸ.ਆਈ.ਆਰ. ਨਾਲ ਜੁੜੇ ਫ਼ੈਸਲਿਆਂ ’ਤੇ ਚੋਣ ਕਮਿਸ਼ਨ ਇਕਮਤ ਸੀ। ਚੋਣ ਕਮਿਸ਼ਨ ਵਲੋਂ ਦਿੱਤੇ ਸਪੱਸ਼ਟੀਕਰਨ ’ਚ ਕਿਹਾ ਗਿਆ ਕਿ ਚੋਣ ਕਮਿਸ਼ਨ ਇਕ ਸੰਵਿਧਾਨਕ ਸੰਸਥਾ ਹੈ, ਜੋ ਸੰਵਿਧਾਨ ਦੀ ਧਾਰਾ 324, ਕਾਨੂੰਨੀ ਨੇਮਾਂ ਅਤੇ ਸਥਾਪਿਤ ਪ੍ਰੰਪਰਾਵਾਂ ਦੇ ਸਖ਼ਤ ਨਿਰਦੇਸ਼ਾਂ ਤਹਿਤ ਕੰਮ ਕਰਦੀ ਹੈ। ਬਿਆਨ ’ਚ ਕਿਹਾ ਗਿਆ ਕਿ ਲਿਖਤੀ ਨੋਟ, ਟਿੱਪਣੀਆਂ, ਤਕਨੀਕੀ ਸੁਝਾਅ ਅਤੇ ਅੰਦਰੂਨੀ ਜਾਂਚ ਪੜਤਾਲ ਅਤੇ ਸੰਤੁਲਨ ਜਿਹੇ ਮਾਨਕ ਅਤੇ ਲਗਾਤਾਰ ਚੱਲਣ ਵਾਲੇ ਅਮਲ ਅਪਣਾਏ ਜਾਂਦੇ ਹਨ, ਤਾਂ ਜੋ ਪੂਰੀ ਪਾਰਦਰਸ਼ਿਤਾ, ਕਾਨੂੰਨੀ ਨੇਮਾਂ ਦਾ ਪਾਲਣ ਅਤੇ ਕੰਮਕਾਜ ’ਚ ਸਖ਼ਤੀ ਯਕੀਨੀ ਬਣਾਈ ਜਾ ਸਕੇ। ਕਮਿਸ਼ਨ ਨੇ ਕਿਹਾ ਕਿ ਦਸ ਮਹੀਨਿਆਂ ’ਚ ਕੁਝ ਵਿਸ਼ੇਸ਼ ਅੰਦਰੂਨੀ ਨੋਟਾਂ/ਟਿੱਪਣੀਆਂ ਨੂੰ ਉਜਾਗਰ ਕਰਨਾ ਅਤੇ ਮਨਜ਼ੂਰੀਆਂ, ਫ਼ੈਸਲਿਆਂ, ਨਿਰਦੇਸ਼ਾਂ ਅਤੇ ਪਹਿਲਕਦਮੀਆਂ ਦੇ ਵਿਆਪਕ ਸਮੂਹ ਨੂੰ ਅਣਗੌਲਣਾ ਸਿਰਫ਼ ਇਕ ਪਹਿਲੂ ਨੂੰ ਦਰਸਾਉਂਦਾ ਹੈ। ਕਮਿਸ਼ਨ ਨੇ ਸਪੱਸ਼ਟੀਕਰਨ ਦਿੰਦਿਆਂ ਇਹ ਵੀ ਕਿਹਾ ਕਿ ਹਾਲੀਆ ਮਹੀਨਿਆਂ ’ਚ ਕਮਿਸ਼ਨ ਨੇ ਕਈ ਫੈ਼ਸਲੇ ਲਏ, ਨਿਰਦੇਸ਼ ਜਾਰੀ ਕੀਤੇ, ਤਕਰੀਬਨ 40 ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਅਤੇ ਦੇਸ਼ ਭਰ ’ਚ ਐਸ.ਆਈ.ਆਰ. ਦੇ ਸੰਚਾਲਨ ਸਮੇਤ ਕਈ ਚੋਣ ਸੁਧਾਰ ਕੀਤੇ ਹਨ। ਇਹ ਸਾਰੇ ਫ਼ੈਸਲੇ ਪਿਛਲੇ ਇਕ ਸਾਲ ’ਚ ਕਮਿਸ਼ਨ ਦੇ ਸਰਬਸੰਮਤੀ ਦੇ ਫ਼ੈਸਲਿਆਂ ਦਾ ਨਤੀਜਾ ਹੈ।

Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ’ਤੇ ਚੋਣ ਕਮਿਸ਼ਨ ਇਕਮਤ ਨਹੀਂ-ਮਚਿਆ ਘਮਸਾਣ ਚੋਣ ਕਮਿਸ਼ਨਰਾਂ ਵਲੋਂ 14 ਵਾਰ ਇਤਰਾਜ਼ ਪ੍ਰਗਟਾਉਣ ਦੀ ਰਿਪੋਰਟ ਆਈ ਸ... ਅਗਲੀ ਖ਼ਬਰ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸੰਬੰਧੀ ਕਾਨੂੰਨ ’ਤੇ ਸੁਪਰੀਮ ਕੋਰਟ ਦੇ ਜੱਜਾਂ ’ਚ ਸਹਿਮਤੀ ਨਹੀਂ ਇਕ ਨੇ ਕਿਹਾ ਕਿ 5 ਜੱਜਾਂ...
Ad Position 24