ਰਾਜੂ ਸ਼ਹਿਬਾਜ਼ਪੁਰਾ
ਨਿਊਯਾਰਕ, 26 ਸਤੰਬਰ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵਲੋਂ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੌਰਾਨ ਜੰਮੂ-ਕਸ਼ਮੀਰ, ਸਿੰਧੂ ਜਲ ਸੰਧੀ ਤੇ ਭਾਰਤ ਨਾਲ ਸਬੰਧਤ ਮੁੱਦੇ ਉਠਾਏ ਜਾਣ ਤੋਂ ਬਾਅਦ ਭਾਰਤ ਨੇ ਤਿੱਖਾ ਜਵਾਬ ਦਿੱਤਾ ਹੈ। ਭਾਰਤ ਨੇ ਪਾਕਿਸਤਾਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਸਰਹੱਦ ਪਾਰ ਅੱਤਵਾਦ ਨੂੰ ਮੁੱਖ ਮੁੱਦਾ ਦੱਸਿਆ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੀ ਪਹਿਲੀ ਸਕੱਤਰ ਪੇਟਲ ਗਹਿਲੋਤ ਨੇ ਕਿਹਾ ਕਿ ਪਾਕਿਸਤਾਨ ਵਲੋਂ ਭਾਰਤ ਵਿਰੁੱਧ ਕੀਤੇ ਗਏ ਦਾਅਵੇ ਹਕੀਕਤ ਨੂੰ ਨਹੀਂ ਬਦਲ ਸਕਦੇ। ਉਨ੍ਹਾਂ ਕਿਹਾ ਕਿ ਭਾਰਤ ਲੰਬੇ ਸਮੇਂ ਤੋਂ ਪਾਕਿਸਤਾਨ ਵਲੋਂ ਸਰਹੱਦ ਪਾਰ ਅੱਤਵਾਦ ਦਾ ਮੁੱਦਾ ਉਠਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਤੇ ਪਾਕਿਸਤਾਨ ਵਲੋਂ ਕੀਤੇ ਜਾ ਰਹੇ ਦਾਅਵਿਆਂ ਨਾਲ ਹਕੀਕਤ ਨਹੀਂ ਬਦਲੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਲੰਬੇ ਸਮੇਂ ਤੋਂ ਸਰਹੱਦ ਪਾਰ ਅੱਤਵਾਦ ਨੂੰ ਹਮਾਇਤ ਦਿੱਤੀ ਜਾਂਦੀ ਰਹੀ ਹੈ। ਭਾਰਤ ਨੇ ਸਪੱਸ਼ਟ ਕੀਤਾ ਕਿ ਅੱਤਵਾਦ ਤੋਂ ਆਪਣੀ ਰੱਖਿਆ ਦਾ ਉਸ ਦਾ ਅਧਿਕਾਰ ਜਾਰੀ ਰਹੇਗਾ ਤੇ ਪਾਕਿਸਤਾਨ ਵੱਲੋਂ ਅੱਤਵਾਦ ਜਾਰੀ ਰੱਖਣ ਦੇ ਨਤੀਜੇ ਹੋਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅੱਤਵਾਦ ਵਿਰੁੱਧ ਆਪਣੀ ਰੱਖਿਆ ਦਾ ਭਾਰਤ ਦਾ ਅਧਿਕਾਰ ਜਾਰੀ ਰਹੇਗਾ ਤੇ ਪਾਕਿਸਤਾਨ ਵਲੋਂ ਅੱਤਵਾਦ ਜਾਰੀ ਰੱਖਣ ਦੇ ਨਤੀਜੇ ਗੰਭੀਰ ਹੋਣਗੇ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ’ਚ ਜੰਮੂ-ਕਸ਼ਮੀਰ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਭੂਮਿਕਾ ਤੇ ਕਸ਼ਮੀਰ ਵਿਵਾਦ ਦੇ ਹੱਲ ਦੀ ਮੰਗ ਕੀਤੀ ਸੀ। ਭਾਰਤ ਨੇ ਜੰਮੂ-ਕਸ਼ਮੀਰ ਬਾਰੇ ਪਾਕਿਸਤਾਨ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਭਾਰਤੀ ਪੱਖ ਨੇ ਇਸ ਦੇ ਨਾਲ ਪਾਕਿਸਤਾਨ ਦੇ ਅੰਦਰੂਨੀ ਸਿਆਸੀ ਪ੍ਰਬੰਧ, ਘੱਟਗਿਣਤੀਆਂ ਦੇ ਅਧਿਕਾਰਾਂ ਤੇ ਅੱਤਵਾਦ ਨਾਲ ਸਬੰਧਤ ਰਿਕਾਰਡ ’ਤੇ ਵੀ ਸਵਾਲ ਉਠਾਏ। ਭਾਰਤ ਨੇ ਪਾਕਿਸਤਾਨ ਦੇ ਭਾਸ਼ਣ ਨੂੰ ਦੋਸ਼ਾਂ ਤੇ ਪੁਰਾਣੇ ਦਾਅਵਿਆਂ ’ਤੇ ਆਧਾਰਿਤ ਦੱਸਦਿਆਂ ਕਿਹਾ ਕਿ ਅਜਿਹੇ ਦਾਅਵਿਆਂ ਨਾਲ ਹਕੀਕਤ ਨਹੀਂ ਬਦਲਦੀ।
ਪਾਕਿਸਤਾਨ ਦੇ ਦਾਅਵਿਆਂ ਨਾਲ ਹਕੀਕਤ ਨਹੀਂ ਬਦਲੇਗੀ-ਭਾਰਤ ਸੰਯੁਕਤ ਰਾਸ਼ਟਰ ’ਚ ਸ਼ਾਹਬਾਜ਼ ਸ਼ਰੀਫ ਦੇ ਭਾਸ਼ਨ ਦਾ ਦਿੱਤਾ ਜਵਾਬ
ਰਾਜੂ ਸ਼ਹਿਬਾਜ਼ਪੁਰਾ ਨਿਊਯਾਰਕ, 26 ਸਤੰਬਰ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵਲੋਂ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੌਰਾਨ ਜੰਮੂ-ਕਸ਼ਮੀਰ, ਸਿੰਧੂ ਜਲ ਸੰਧੀ ਤੇ ਭਾਰਤ ਨਾਲ ਸਬੰਧਤ ਮੁੱਦੇ ਉਠਾਏ ਜਾਣ ਤੋਂ ਬਾਅਦ ਭਾਰਤ ਨੇ ...
ਅਜੀਤ ਡੈਸਕ
27-09-2026