02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਮਿਤ ਮੱਛਾਰ ਦੀ ਸਿਹਤ ’ਤੇ ਨੇੜਿਓਂ ਨਜ਼ਰ-ਵਿਦੇਸ਼ ਮੰਤਰਾਲਾ ਕੈਪਟਨ ਮੱਛਾਰ ਨੂੰ ਮਿਲ ਕੇ ‘ਬਹੁਤ ਤਸੱਲੀ ਹੋਈ’-ਭਾਰਤੀ ਰਾਜਦੂਤ

ਨਵੀਂ ਦਿੱਲੀ, 1 ਅਕਤੂਬਰ (ਪੀ. ਟੀ. ਆਈ.)-ਭਾਰਤ ਨੇ ਕਿਹਾ ਕਿ ਉਹ ਕੈਪਟਨ ਸਮਿਤ ਮੱਛਾਰ ਦੀ ਸਿਹਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਭਾਰਤੀ ਨਾਗਰਿਕ ਅਤੇ ‘ਫਲਾਈ-ਦੁਬਈ’ ਦੀ ਉਡਾਣ ...

Ad Position 21
No active advertisement
ਅਜੀਤ ਡੈਸਕ 02-10-2026

ਨਵੀਂ ਦਿੱਲੀ, 1 ਅਕਤੂਬਰ (ਪੀ. ਟੀ. ਆਈ.)-ਭਾਰਤ ਨੇ ਕਿਹਾ ਕਿ ਉਹ ਕੈਪਟਨ ਸਮਿਤ ਮੱਛਾਰ ਦੀ ਸਿਹਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਭਾਰਤੀ ਨਾਗਰਿਕ ਅਤੇ ‘ਫਲਾਈ-ਦੁਬਈ’ ਦੀ ਉਡਾਣ ਐਫਜ਼ੈਡ 1073 ਦੇ ਬਹਾਦਰ ਪਾਇਲਟ, ਕੈਪਟਨ ਸਮਿਤ ਮੱਛਾਰ ਦੀ ਸਿਹਤ ਸਥਿਤੀ ’ਤੇ ਲਗਾਤਾਰ ਨੇੜਿਓਂ ਨਜ਼ਰ ਰੱਖ ਰਹੇ ਹਾਂ। ਮੰਤਰਾਲੇ ਨੇ ਕਿਹਾ ਕਿ ਸਾਊਦੀ ਅਰਬ ਦੇ ਤਬੁਕ ’ਚ ਇਕ ਹਸਪਤਾਲ ’ਚ ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ, ਉਨ੍ਹਾਂ ਨੂੰ ਹੁਣ ਅਗਲੇ ਇਲਾਜ ਤੇ ਸਿਹਤਯਾਬੀ ਲਈ ਅਬੂ ਧਾਬੀ ਤਬਦੀਲ ਕਰ ਦਿੱਤਾ ਗਿਆ ਹੈ। ਬਿਆਨ ’ਚ ਕਿਹਾ ਗਿਆ ਕਿ ਅਬੂ ਧਾਬੀ ’ਚ ਸਾਡਾ ਦੂਤਘਰ ਅਤੇ ਦੁਬਈ ’ਚ ਕੌਂਸਲੇਟ ਇਸ ਮਾਮਲੇ ’ਚ ਸਥਾਨਕ ਅਧਿਕਾਰੀਆਂ ਦੇ ਲਗਾਤਾਰ ਸੰਪਰਕ ’ਚ ਹਨ। ਅਸੀਂ ਇਕ ਵਾਰ ਫਿਰ ਕੈਪਟਨ ਸਮਿਤ ਮੱਛਾਰ ਦੀ ਬਹਾਦਰੀ ਅਤੇ ਹਿੰਮਤ ਨੂੰ ਸਲਾਮ ਕਰਦੇ ਹਾਂ।

ਭਾਰਤੀ ਰਾਜਦੂਤ ਵਲੋਂ ਮੁਲਾਕਾਤ
ਦੁਬਈ, (ਪੀ.ਟੀ.ਆਈ.)-ਯੂ.ਏ.ਈ. ’ਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਸਮਿਤ ਮੱਛਾਰ ਨੂੰ ਮਿਲ ਕੇ “ਬਹੁਤ ਤਸੱਲੀ” ਹੋਈ। ਹੁਣ ਉਨ੍ਹਾਂ ਦੀ ਸਿਹਤ ਚੰਗੀ ਹੈ ਅਤੇ ਤੇਜ਼ੀ ਨਾਲ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਯੂ.ਏ.ਈ. ਸਰਕਾਰ ਦਾ ਉਨ੍ਹਾਂ ਦੇ ਸਹਿਯੋਗ ਅਤੇ ਦਿੱਤੀ ਜਾ ਰਹੀ ਡਾਕਟਰੀ ਦੇਖਭਾਲ ਲਈ ਧੰਨਵਾਦ ਕਰਦੇ ਹਨ। ਇਸ ਤੋਂ ਪਹਿਲਾਂ ਉਹ ਪਾਇਲਟ ਦੇ ਪਰਿਵਾਰ ਨੂੰ ਮਿਲੇ ਅਤੇ ਇਸ “ਭਾਰਤੀ ਨਾਇਕ” ਦੀ ਭਲਾਈ ਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਵਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਵਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਉਡਾਣ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਦੀ ਜਾਂਚ ਜਾਰੀ
Ad Position 24