ਨਵੀਂ ਦਿੱਲੀ, 2 ਅਕਤੂਬਰ (ਜਗਤਾਰ ਸਿੰਘ)-ਬੁੱਧਿਸਟ ਕਾਰਕੁਨ ਬੀ. ਡੀ. ਬੋਰਕਰ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਉਸ ਆਦੇਸ਼ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ, ਜਿਸ ਤਹਿਤ ਸਰਕਾਰੀ, ਵਿੱਦਿਅਕ ਅਤੇ ਹੋਰ ਵਿਸ਼ੇਸ਼ ਸਮਾਗਮਾਂ ’ਚ ‘ਵੰਦੇ ਮਾਤਰਮ’ ਦੇ ਸਾਰੇ 6 ਛੰਦਾਂ ਨੂੰ ਗਾਉਣਾ ਜਾਂ ਵਜਾਉਣਾ ਲਾਜ਼ਮੀ ਕੀਤਾ ਗਿਆ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ਗੈਰ-ਹਿੰਦੂ ਨਾਗਰਿਕਾਂ (ਜਿਵੇਂ ਕਿ ਬੁੱਧਿਸਟ, ਮੁਸਲਿਮ ਆਦਿ) ਨੂੰ ਕਿਸੇ ਖ਼ਾਸ ਧਰਮ ਦੇ ਦੇਵੀ-ਦੇਵਤਿਆਂ ਦੀ ਅਰਾਧਨਾ ਵਾਲੇ ਗੀਤ ਗਾਉਣ ਲਈ ਮਜਬੂਰ ਕਰਨਾ ਸੰਵਿਧਾਨ ਦੀ ਧਾਰਾ 19(1)(ਏ), 21, ਅਤੇ 25(1) ਤਹਿਤ ਮਿਲੇ ਧਾਰਮਿਕ ਅਤੇ ਨਿੱਜੀ ਆਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਹੈ। ਪਟੀਸ਼ਨ ’ਚ ਦੋਸ਼ ਲਾਇਆ ਗਿਆ ਹੈ ਕਿ ਕਿਸੇ ਖ਼ਾਸ ਧਾਰਮਿਕ ਆਸਥਾ ਵਾਲੇ ਗੀਤ ਨੂੰ ਪੂਰੇ 6 ਛੰਦਾਂ ਸਮੇਤ ਰਾਸ਼ਟਰੀ ਗੀਤ ਵਜੋਂ ਲਾਜ਼ਮੀ ਕਰਨਾ ਭਾਰਤ ਦੇ ‘ਧਰਮ-ਨਿਰਪੱਖ ਗਣਰਾਜ’ ਦੇ ਸਰੂਪ ਨੂੰ ਪ੍ਰਭਾਵਿਤ ਕਰਦਾ ਹੈ।
‘ਵੰਦੇ ਮਾਤਰਮ’ ਦੇ ਸਾਰੇ 6 ਛੰਦਾਂ ਨੂੰ ਗਾਉਣ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ
ਨਵੀਂ ਦਿੱਲੀ, 2 ਅਕਤੂਬਰ (ਜਗਤਾਰ ਸਿੰਘ)-ਬੁੱਧਿਸਟ ਕਾਰਕੁਨ ਬੀ. ਡੀ. ਬੋਰਕਰ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਉਸ ਆਦੇਸ਼ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ, ਜਿਸ ਤਹਿਤ ਸਰਕਾਰੀ, ਵਿੱਦਿਅਕ ਅਤੇ ਹੋਰ ਵਿਸ਼ੇਸ਼ ...
ਅਜੀਤ ਡੈਸਕ
03-10-2026